ਮੁੱਲਾਂਪੁਰ-ਦਾਖਾ, 19 ਜੂਨ (ਨਿਰਮਲ ਸਿੰਘ ਧਾਲੀਵਾਲ)-ਵਿਦਿਆਰਥੀਆਂ ਲਈ ਲੋਕਪਿ੍ਯ ਬਣੀ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਬੱਚਿਆਂ ਲਈ ਵਿਦੇਸ਼ ਪੜ੍ਹਾਈ ਦੇ ਸੁਪਨੇ ਨੂੰ ਅਸਲੀਅਤ ਵਿਚ ਬਦਲਣ ਵਾਲੇ ਆਈਲੈਟਸ ਟ੍ਰੇਨਰਾਂ ਅਤੇ ਵਿਦਿਆਰਥੀ ਦੋਵਾਂ ਦੀ ਸਾਂਝੀ ਮਿਹਨਤ ਸਦਕਾ ਮੈਕਰੋ ਗਲੋਬਲ ਮੁੱਲਾਂਪੁਰ ਦੇ ਵਿਦਿਆਰਥੀ ਆਈਲੈਟਸ ਟੈਸਟ ਵਿਚ ਚੰਗੇ ਬੈਂਡ ਲੈ ਰਹੇ ਹਨ | ਮੁੱਲਾਂਪੁਰ ਮੈਕਰੋ ਗਲੋਬਲ ਬ੍ਰਾਂਚ ਰਾਹੀਂ ਕੋਚਿੰਗ ਬਾਅਦ ਟੈਸਟ ਲਈ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਜਸਨੀਤ ਸਿੰਘ ਧਨੋਆ ਪਿੰਡ ਤਲਵੰਡੀ ਕਲਾਂ ਨੇ ਲਿਸਨਿੰਗ 6.5 ਬੈਂਡ, ਰੀਡਿੰਗ 7, ਰਾਈਟਿੰਗ 6, ਸਪੀਕਿੰਗ 6, ਓਵਰਆਲ 6.5 ਬੈਂਡ ਹਾਸਲ ਕਰਕੇ ਜਿਥੇ ਆਪਣੇ ਮਾਪਿਆਂ ਦੇ ਨਾਲ ਇੰਸਟੀਚਿਊਟ ਦਾ ਨਾਂਅ ਰੌਸ਼ਨ ਕੀਤਾ, ਉਥੇ ਉਨ੍ਹਾਂ ਦਾ ਕਾਲਪਨਿਕ ਸੁਪਨਾ ਅਸਲੀਅਤ ਵਿਚ ਬਦਲਣਾ ਇਕ ਹਕੀਕਤ ਬਣਿਆ | ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੇ ਐੱਮ.ਡੀ ਗੁਰਮਿਲਾਪ ਸਿੰਘ ਡੱਲਾ ਵਲੋਂ ਮੁੱਲਾਂਪੁਰ ਬ੍ਰਾਂਚ ਵਿਚ ਜਿਥੇ ਉੱਚ ਸਿੱਖਿਅਕ ਆਈਲੈਟਸ ਟ੍ਰੇਨਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ, ਉਥੇ ਇੰਮੀਗ੍ਰੇਸ਼ਨ ਮਾਹਿਰਾਂ ਵਲੋਂ ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਾਈ ਵੀਜ਼ਾ ਲੈਣ ਵਿਚ ਹਰ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ | ਇਥੇ ਵਰਣਨਯੋਗ ਹੈ ਕਿ ਮੈਕਰੋ ਗਲੋਬਲ ਇੰਸਟੀਚਿਊਟ ਐੱਮ.ਡੀ ਗੁਰਮਿਲਾਪ ਸਿੰਘ ਡੱਲਾ ਦੀ ਨਜ਼ਰਸਾਨੀ ਹੇਠ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਆਈਲੈਟਸ ਦੇ ਨਾਲ ਇੰਮੀਗ੍ਰੇਸ਼ਨ ਸੇਵਾਵਾਂ ਦਾ ਲਾਭ ਵਿਦਿਆਰਥੀਆਂ ਦੇ ਭਵਿੱਖ ਲਈ ਸਹਾਈ ਬਣਿਆ ਹੋਇਆ ਹੈ |