17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਜ਼ਿਮਨੀ ਚੋਣ ਲੁਧਿਆਣੇ ਸ਼ਹਿਰ ਪਰ ਦਿਹਾਤੀ ਏਰੀਏ ਦੇ ਵੀ ਬੰਦ ਕਰ ਦਿੱਤੇ ਵਿੱਤੀ ਅਦਾਰੇ

ਅਜੀਤ ਡੈਸਕ 20-06-2025
ਜਗਰਾਉਂ, 19 ਜੂਨ (ਹਰਵਿੰਦਰ ਸਿੰਘ ਖ਼ਾਲਸਾ)-19 ਜੂਨ ਨੂੰ ਜ਼ਿਮਨੀ ਚੋਣ ਤਾਂ ਬੇਸ਼ੱਕ ਲੁਧਿਆਣਾ ਸ਼ਹਿਰ ਦੇ ਇਕ ਹਿੱਸੇ ਵਿਚ ਹੋਈ ਹੈ ਪਰ ਜਗਰਾਉਂ ਤੱਕ ਦੇ ਆਮ ਲੋਕਾਂ ਨੂੰ ਖੱਜਲ ਖ਼ੁਆਰ ਕਰ ਗਈ | ਲੁਧਿਆਣਾ ਦਿਹਾਤੀ ਖ਼ਿੱਤੇ ਵਿਚ ਸੈਂਕੜੇ ਦੀ ਗਿਣਤੀ ਵਿਚ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਹਨ ਜੋ ਸਵੇਰੇ 10 ਵਜੇ ਆਮ ਦੀ ਤਰ੍ਹਾਂ ਖੁੱਲ੍ਹੀਆਂ, ਪਰ ਕੁਝ ਸਮੇਂ ਬਾਅਦ ਹੀ ਛੁੱਟੀ ਦੀ ਈ ਮੇਲ ਪੁੱਜ ਗਈ | ਇਸ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿਚ ਸੰਸਥਾਵਾਂ ਨੇ ਸ਼ਟਰ ਬੰਦ ਕਰ ਦਿੱਤੇ | ਜਗਰਾਉਂ ਸ਼ਹਿਰ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਨਿੱਜੀ ਅਤੇ ਸਰਕਾਰੀ ਬੈਂਕ ਬੰਦ ਸਨ | ਅਧਿਕਾਰੀਆਂ ਤੋਂ ਪੁੱਛਣ 'ਤੇ ਪਤਾ ਲੱਗਾ ਕਿ ਲੁਧਿਆਣਾ ਵਿਖੇ ਹੋ ਰਹੀ ਜ਼ਿਮਨੀ ਚੋਣ ਕਾਰਨ ਦਿਹਾਤੀ ਖੇਤਰ ਦੇ ਬੈਂਕ ਵੀ ਬੰਦ ਕਰ ਦਿੱਤੇ ਗਏ | ਪ੍ਰਾਈਵੇਟ ਬੈਂਕ ਦੇ ਇਕ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੈਂਕ ਨਿਰਧਾਰਤ ਸਮੇਂ 'ਤੇ ਖੋਲ੍ਹੇ ਗਏ | ਪਰ ਕੁਝ ਸਮੇਂ ਬਾਅਦ ਪ੍ਰਸ਼ਾਸਨ ਤੋਂ ਈ ਮੇਲ ਆ ਗਈ ਕਿ ਲੁਧਿਆਣਾ ਸ਼ਹਿਰ ਵਿਖੇ ਹੋ ਰਹੀ ਜ਼ਿਮਨੀ ਚੋਣ ਕਾਰਨ ਲੁਧਿਆਣਾ ਦਿਹਾਤੇ ਦੇ ਵਿੱਤੀ ਅਦਾਰੇ ਵੀ ਬੰਦ ਕਰ ਦਿੱਤੇ ਹਨ | ਉਨ੍ਹਾਂ ਮੰਨਿਆ ਕਿ ਅਚਨਚੇਤ ਬੈਂਕ ਬੰਦ ਹੋਣ ਨਾਲ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ | ਏਸ਼ੀਆ ਦੀ ਦੂਜੇ ਨੰਬਰ ਦੀ ਜਾਣੀ ਜਾਂਦੀ ਅਨਾਜ ਮੰਡੀ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਗੁਪਤਾ ਬਾਂਕਾ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿਚ ਜ਼ਿਮਨੀ ਚੋਣ ਹੋਣ 'ਤੇ ਪ੍ਰਸ਼ਾਸਨ ਨੇ ਅਗਾਂਹੂ ਸੂਚਨਾ ਦਿੱਤੇ ਬਿਨ੍ਹਾਂ ਲੁਧਿਆਣਾ ਦਿਹਾਤੀ ਏਰੀਏ ਦੇ ਬੈਂਕ ਵੀ ਬੰਦ ਕਰ ਦੇਣਾ ਕੋਈ ਵਾਜਬ ਗੱਲ ਨਹੀਂ ਲੱਗਦੀ | ਉਨ੍ਹਾਂ ਕਿਹਾ ਕਿ ਹਰ ਰੋਜ਼ ਹਜ਼ਾਰਾਂ ਲੋਕ ਬੈਂਕਾਂ ਅੰਦਰ ਆਉਂਦੇ ਅਤੇ ਕਰੋੜਾਂ ਦਾ ਲੈਣ ਦੇਣ ਕਰਦੇ ਹਨ | ਉਨ੍ਹਾਂ ਦੱਸਿਆ ਕਿ ਬੈਂਕ ਬੰਦ ਹੋਣ ਨਾਲ ਅੱਜ ਮੰਡੀ ਅੰਦਰ ਲੈਣ-ਦੇਣ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਵਲੀਪੁਰ ਕਲਾਂ 'ਚ ਪੀਰ ਬਾਬਾ ਚੋਟੇ ਸ਼ਾਹ ਦੀ ਦਰਗਾਹ 'ਤੇ ਸੱਭਿਆਚਾਰਕ ਮੇਲਾ ਕਰਵਾਇਆ ਅਗਲੀ ਖ਼ਬਰ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਕੋਚਿੰਗ ਲੈ ਜਸਨੀਤ ਸਿੰਘ ਧਨੋਆ ਨੇ 6.5 ਬੈਂਡ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।