ਹੰਬੜਾਂ, 19 ਜੂਨ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਵਿਖੇ ਪੀਰ ਬਾਬਾ ਚੋਟੇ ਸ਼ਾਹ ਦੀ ਦਰਗਾਹ 'ਤੇ ਹਰੇਕ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪ੍ਰਬੰਧਕਾਂ ਵਲੋਂ ਪੀਰ ਬਾਬਾ ਚੋਟੇ ਸ਼ਾਹ ਦੀ ਦਰਗਾਹ 'ਤੇ ਝੰਡਾ ਚੜ੍ਹਾਉਣ ਉਪਰੰਤ ਚਾਦਰ ਚੜ੍ਹਾਉਣ ਨਾਲ ਮੇਲੇ ਦੀ ਆਰੰਭਤਾ ਹੋਈ | ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਸਿੱਧ ਲੋਕ ਗਾਇਕ ਗੁਲਾਮ ਜੁਗਨੀ ਨੇ ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਖੂਬ ਰੰਗ ਬੰਨਿ੍ਹਆ | ਇਸ ਮੌਕੇ ਤੇ ਸਰਪੰਚ ਹਰਦਿਆਲ ਸਿੰਘ ਗੋਲਾ, ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਪ੍ਰਬੰਧਕ ਕਾਲਾ ਹਾਂਸ, ਦਵਿੰਦਰ ਅਹੂਜਾ, ਤੀਰਥ ਸਿੰਘ ਧਾਲੀਵਾਲ, ਮੋਹਣ ਸਿੰਘ ਧਾਲੀਵਾਲ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਨੰਬਰਦਾਰ ਗੁਰਚਰਨ ਸਿੰਘ, ਮੈਂਬਰ ਭਗਵੰਤ ਸਿੰਘ ਹਾਂਸ, ਨਿੱਕਾ ਅਹੂਜਾ, ਜਗਜੀਤ ਸਿੰਘ ਜੱਗੂ, ਪਰਮਜੀਤ ਸਿੰਘ ਪੰਮਾ, ਹਰਜੀਤ ਸਿੰਘ ਧਾਲੀਵਾਲ, ਸਾਵਣ ਸਿੰਘ ਧਾਲੀਵਾਲ, ਸਾ.ਸਰਪੰਚ ਗੁਰਮੀਤ ਸਿੰਘ ਭੂੰਦੜੀ, ਨੰਬਰਦਾਰ ਹਰਦੇਵ ਸਿੰਘ ਦੇਬੀ, ਮਨਦੀਪ ਸਿੰਘ, ਡਾ: ਨੌਰੰਗ ਸਿੰਘ ਚੀਮਾ ਵਲੋਂ ਲੋਕ ਗਾਇਕ ਗੁਲਾਮ ਜੁਗਨੀ ਨੂੰ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਨੇ ਮੇਲੇ 'ਚ ਪਿੰਡ ਵਾਸੀ, ਐੱਨ.ਆਰ.ਆਈ ਵੀਰਾਂ ਦਾ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ | ਮੇਲੇ 'ਚ ਲੋਕ ਗਾਇਕ ਗਿੱਲ ਕਮਲ ਅਤੇ ਨੀਲਮ ਭਿੰਡਰ, ਰਮਨਦੀਪ ਬਾਵਾ ਨੇ ਵੀ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲੀ ਰੱਖਿਆ | ਇਸ ਮੌਕੇ ਜਗ੍ਹਾ 'ਤੇ ਚੌਲਾਂ ਦਾ ਭੰਡਾਰਾ ਅਤੇ ਲੰਗਰ ਵਰਤਾਏ ਗਏ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਨਰੇਸ਼ ਕੁਮਾਰ, ਕਾਲਾ ਹਾਂਸ, ਸੇਵਾਦਾਰ ਪਿਆਰਾ ਸਿੰਘ, ਪਰਮਜੀਤ ਸਿੰਘ ਪੰਮਾ, ਬੱਬਲ ਵਲੀਪੁਰ ਸਮੇਤ ਹੋਰ ਸੇਵਾਦਾਰ ਤੇ ਪ੍ਰਬੰਧਕ ਮੌਜੂਦ ਸਨ | ਸਮੇਂ ਸਰਪੰਚ ਹਰਦਿਆਲ ਸਿੰਘ ਗੋਲਾ, ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਪ੍ਰਬੰਧਕ ਕਾਲਾ ਹਾਂਸ, ਪ੍ਰਬੰਧਕ ਦਵਿੰਦਰ ਅਹੂਜਾ, ਸਾਬਕਾ ਸਰਪੰਚ ਗੁਰਮੀਤ ਸਿੰਘ ਭੂੰਦੜੀ, ਸਾਵਣ ਸਿੰਘ ਧਾਲੀਵਾਲ, ਨੰਬਰਦਾਰ ਹਰਦੇਵ ਸਿੰਘ ਦੇਬੀ ਤੇ ਹੋਰ |