ਲੁਧਿਆਣਾ, 19 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਹਲਕਾ ਪੱਛਮੀ ਦੀ ਵੀਰਵਾਰ ਨੰੂ ਹੋਈ ਵਿਧਾਨਸਭਾ ਚੋਣਾਂ ਵਿਚ ਵੋਟਰਾਂ ਵਲੋਂ ਆਪਣੀ ਵੋਟ ਪਾਏ ਜਾਣ 'ਤੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਵਲੋਂ ਉਨ੍ਹਾਂ ਧੰਨਵਾਦ ਕੀਤਾ ਗਿਆ ਹੈ | ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਕਿਹਾ ਕਿ ਵੀਰਵਾਰ ਨੰੂ ਵੋਟਰਾਂ ਵਿਚ ਵੋਟਾਂ ਨੂੰ ਲੈ ਕੇ ਉਤਸ਼ਾਹ ਦੇਖਣ ਨੰੂ ਮਿਲਿਆ | ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕਾ ਪੱਛਣੀ ਦੇ ਲੋਕਾਂ ਕੋਲ ਉਨ੍ਹਾਂ ਨਾਲ ਵਾਅਦਾ ਖ਼ਿਲਾਫ਼ੀ ਕਰਨ ਵਾਲੀ ਸਰਕਾਰ ਦਾ ਪੂਰਾ ਮੌਕਾ ਸੀ, ਜਿਸ ਦਾ ਹਲਕਾ ਪੱਛਮੀ ਦੇ ਇਲਾਕਾ ਨਿਵਾਸੀਆਂ ਵਲੋਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਪੂਰਾ ਫਾਇਦਾ ਲਿਆ ਗਿਆ | ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਵੀ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਕਤ ਚੋਣ ਵਿਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ | ਭਾਜਪਾ ਉਮੀਦਵਾਰ ਜੀਵਨ ਗੁਪਤਾ ਵਲੋਂ ਅੱਜ ਸਵੇਰੇ ਪਹਿਲਾਂ ਆਪਣੇ ਰਿਹਾਇਸ਼ ਅਧੀਨ ਆਉਂਦੇ ਚੋਣ ਬੂਥ ਨੋਰੀਆ ਮੱਲ ਜੈਨ ਸਕੂਲ ਵਿਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਵੋਟ ਪਾਈ ਗਈ | ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਵੀ ਮੌਜੂਦ ਸਨ |