11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸ਼ਹਿਰ ਦੇ ਮਾਤੀ ਰਾਣੀ ਚੌਕ ਤੋਂ ਪੁਰਾਣੀ ਕਚਹਿਰੀ ਤੱਕ ਜਾਂਦੇ ਫਲਾਈ ਓਵਰ ਦੀ ਸੜਕ ਟੁੱਟੀ <br/>

ਸ਼ਹਿਰ ਦੇ ਮਾਤਾ ਰਾਣੀ ਚੌਕ ਤੋਂ ਪੁਰਾਣੀ ਕਚਹਿਰੀ ਤੱਕ ਬਣੇ ਫਲਾਈ ਓਵਰ ਦੀ ਟੁੱਟੀ ਹੋਈ ਸੜਕ 'ਤੇ ਬਣੇ ਟੋਇਆਂ ਦਾ ਦਿ੍ਸ਼ | ਤਸਵੀਰ-ਸੇਵਕ ਸਿੰਘ <br/> 21-06-2025
ਲੁਧਿਆਣਾ, 20 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ 'ਚ ਬਰਸਾਤੀ ਮੌਸਮ 'ਚ ਪੈਣ ਵਾਲੇ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੁਕਮ ਤਾਂ ਜਾਰੀ ਕਰ ਦਿੱਤੇ ਗਏ ਹਨ, ਪਰ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਜਿਨ੍ਹਾਂ ਵਿਚ ਟੋਏ ਪਏ ਹੋਏ ਹਨ, ਉਨ੍ਹਾਂ ਵੱਲ ਨਗਰ ਨਿਗਮ ਪ੍ਰਸ਼ਾਸਨ ਦਾ ਧਿਆਨ ਨਹੀਂ ਜਾ ਰਿਹਾ ਹੈ | ਬਰਸਾਤੀ ਮੌਸਮ 'ਚ ਪੈਣ ਵਾਲੇ ਮੀਂਹ ਦੇ ਪਾਣੀ ਦੇ ਟੁੱਟੀਆਂ ਸੜਕਾਂ ਵਿਚ ਬਣੇ ਹੋਏ ਟੋਇਆਂ ਵਿਚ ਖੜ੍ਹਾ ਹੋਣ ਕਾਰਨ ਸੜਕੀ ਹਾਦਸੇ ਵਪਾਰਨ ਦੀ ਸੰਭਾਵਨਾ ਬਣੀ ਹੋਈ ਹੈ | ਜੇਕਰ ਗੱਲ ਕਰੀਏ ਸ਼ਹਿਰ ਦੇ ਭਦੌੜ ਹਾਊਸ ਤੋਂ ਪੁਰਾਣੀ ਕਚਹਿਰੀ ਰੋਡ ਤੱਕ ਬਣੇ ਫਲਾਈ ਓਵਰ ਦੀ ਤਾਂ ਇਸ ਫਲਾਈ ਓਵਰ ਦੀ ਸੜਕ ਕਈ ਥਾਂਈਾ ਟੁੱਟ ਚੁੱਕੀ ਹੈ ਤੇ ਉਸ ਵਿਚ ਟੋਏ ਪਏ ਹੋਏ ਹਨ ਤੇ ਇਸ ਫਲਾਈ ਓਵਰ 'ਤੇ ਵਾਹਨਾਂ ਦੀ ਆਵਾਜਾਈ ਵੀ ਜ਼ਿਆਦਾ ਹੈ ਅਤੇ ਬਰਸਾਤੀ ਮੌਸਮ 'ਚ ਪੈਣ ਵਾਲੇ ਮੀਂਹ ਦੇ ਪਾਣੀ ਦੇ ਇਨ੍ਹਾਂ ਟੋਇਆਂ ਵਿਚ ਖੜ੍ਹਾ ਹੋਣ ਕਾਰਨ ਇੱਥੇ ਹਾਦਸੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ | ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਫਵਾਰਾ ਚੌਕ ਦੇ ਕੋਲ ਜਾਂਦੀ ਸੜਕ ਵੀ ਲੰਬੇ ਚਿਰ ਤੋਂ ਟੁੱਟੀ ਹੋਈ ਹੈ, ਜਿਸ ਵੱਲ ਵੀ ਨਗਰ ਨਿਗਮ ਪ੍ਰਸ਼ਾਸਨ ਦਾ ਧਿਆਨ ਨਹੀਂ ਜਾ ਰਿਹਾ ਹੈ | ਇਸੇ ਤਰ੍ਹਾਂ ਸ਼ਹਿਰ ਵਿਚ ਅਨੇਕਾਂ ਸੜਕਾਂ ਹਨ, ਜੋ ਟੁੱਟੀਆਂ ਹੋਈਆਂ ਹਨ ਤੇ ਜਿਨ੍ਹਾਂ 'ਤੇ ਵੀ ਵਾਹਨਾਂ ਨੰੂ ਲੈ ਕੇ ਹਾਦਸੇ ਕਦੀ ਵੀ ਵਾਪਰ ਸਕਦੇ ਹਨ | ਨਗਰ ਨਿਗਮ ਪ੍ਰਸ਼ਾਸਨ ਕੋਲ ਹਾਲੇ ਵੀ ਉਕਤ ਸਮੱਸਿਆ ਦੇ ਹੱਲ ਲਈ ਬਰਸਾਤੀ ਮੌਸਮ ਦੇ ਸ਼ੁਰੂ ਹੋਣ ਤੋਂ ਪਹਿਲਾ ਕੁੱਝ ਸਮਾਂ ਹੈ, ਜਿਸ ਵਿਚ ਨਿਗਮ ਪ੍ਰਸ਼ਾਸਨ ਸ਼ਹਿਰ ਦੀਆਂ ਟੁੱਟੀਆਂ ਸੜਕਾਂ 'ਤੇ ਜਲਦ ਪੈਚ ਵਰਕ ਕਰਵਾ ਕੇ ਬਰਸਾਤੀ ਮੌਸਮ ਦੌਰਾਨ ਇਨ੍ਹਾਂ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਨੰੂ ਰੋਕ ਸਕਦਾ ਹੈ |

ਪਿਛਲੀ ਖ਼ਬਰ ਡੇਂਗੂ ਦੇ ਖਾਤਮੇ ਲਈ ਜ਼ਿਲ੍ਹਾ ਵਾਸੀ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਕਰਨ ਸਹਿਯੋਗ-ਸਿਵਲ ਸਰਜਨ <br/> ਅਗਲੀ ਖ਼ਬਰ ਰੇਲ ਗੱਡੀਆਂ ਵਿਚੋਂ ਸਾਮਾਨ ਚੋਰੀ ਕਰਨ ਵਾਲਾ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।