12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਵੋਟਾਂ ਦੇ ਕੰਮ ਤੋਂ ਵਿਹਲੇ ਹੋ ਕੇ ਐਡਵੋਕੇਟ ਘੁੰਮਣ ਨੇ ਪਰਿਵਾਰ ਨਾਲ ਬਿਤਾਏ ਪਲ, ਅਦਾਲਤੀ ਕੇਸਾਂ ਦੀ ਕੀਤੀ ਤਿਆਰੀ <br/>

ਵੋਟਾਂ ਪੈਣ ਦਾ ਕੰਮ ਨਿਪਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡ. ਘੁੰਮਣ ਆਪਣੇ ਕੇਸਾ ਦੀਆਂ ਫਾਈਲਾਂ ਨੂੰ ਵਾਚਕੇ ਭਲਕੇ ਅਦਾਲਤ ਵਿਚ ਪੇਸ਼ੀ ਦੀ ਤਿਆਰੀ ਕਰਦੇ ਹੋਏ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਚੋਣ ਪ੍ਰਚਾਰ ਦੌਰਾਨ ਹੋਈਆਂ ਗੱਲਾਂ ਸਾਂਝੀਆਂ ਕਰਨ ਉਪਰੰਤ ਸਾਂਝੀ ਤਸਵੀਰ ਕਰਵਾਉਣ ਮੌਕੇ | ਤਸਵੀਰਾਂ-ਮਨਜੀਤ ਸਿੰਘ ਦੁੱਗਰੀ <br/> 21-06-2025
ਇਆਲੀ/ਥਰੀਕੇ, 20 ਜੂਨ (ਮਨਜੀਤ ਸਿੰਘ ਦੁੱਗਰੀ)-ਹਲਕਾ ਪੱਛਮੀ ਦੀ ਉਪ ਚੋਣ ਲਈ ਬੀਤੀ ਕੱਲ੍ਹ ਵੋਟਾਂ ਪੈਣ ਦਾ ਕੰਮ ਨਿਪਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਆਪਣੇ ਰੋਜਮਰਾ ਦੇ ਨਿਯਮ ਅਨੁਸਾਰ ਜਿੱਥੇ ਸਵੇਰੇ ਇਸ਼ਨਾਨ ਕਰਨ ਉਪਰੰਤ ਤੜਕਸਾਰ ਗੁਰਦੁਆਰਾ ਨਾਨਕਸਰ ਸਾਹਿਬ ਜਗਰਾੳਾੁ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਨਤਮਸਤਕ ਹੋਣ ਤੋਂ ਬਾਅਦ ਆਪਣੀ ਰੋਜਾਨਾਂ ਦੀ ਰੁਟੀਨ ਮੁਤਾਬਕ ਕੰਮਾਂ ਦੀ ਸ਼ੁਰੂਆਤ ਕਰਦਿਆਂ ਪਰਿਵਾਰ ਸਮੇਤ ਸਵੇਰ ਦੇ ਖਾਣੇ ਦਾ ਆਨੰਦ ਮਾਣਿਆ | ਜਿਸ ਤੋਂ ਬਾਅਦ ਉਨ੍ਹਾਂ ਆਪਣੇ ਸਮੱਰਥਕਾਂ ਦੇ ਆਏ ਫੋਨਾਂ ਉੱਪਰ ਕੱਲ ਦੀ ਚੋਣ ਬਾਰੇ ਵਿਚਾਰ ਵਟਾਦਰਾਂ ਕੀਤਾ ਅਤੇ ਆਪਣੇ ਦਫਤਰ ਤੋਂ ਆਏ ਮੁਲਜ਼ਮਾ ਨਾਲ ਅਦਾਲਤੀ ਕੰਮਾਂ ਬਾਰੇ ਪੜਚੋਲ ਕਰਨ ਉਪਰੰਤ ਕੱਲ੍ਹ ਮਾਣਯੋਗ ਅਦਾਲਤਾਂ ਲੱਗੇ ਆਪਣੇ ਕੇਸਾਂ ਦੀਆਂ ਫਾਈਲਾਂ ਨੂੰ ਗਹੁ ਨਾਲ ਵਾਚਦਿਆਂ ਭਲਕੇ ਅਦਾਲਤ ਵਿਚ ਪੇਸ਼ੀ ਵਾਲੇ ਕੇਸਾਂ ਵਿਚ ਹਾਜ਼ਰ ਹੋਣ ਦੀ ਤਿਆਰੀ ਕੀਤੀ | ਬਾਅਦ ਦੁਪਿਹਰ 3.30 ਵਜੇ ਦੇ ਕਰੀਬ ਜਿੰਮ ਤੋਂ ਕਸਰਤ ਕਰਨ ਉਪਰੰਤ ਵਾਪਸ ਆਉਣ ਤੋਂ ਬਾਅਦ ਗੱਲਬਾਤ ਕਰਦਿਆਂ ਐਡਵੋਕੇਟ ਘੁੰਮਣ ਨੇ ਦੱਸਿਆ ਕਿ ਉਹ ਪਿਛਲੇ ਲਗਭਗ 61 ਦਿਨਾਂ ਤੋਂ ਆਪਣੇ ਚੋਣ ਪ੍ਰਚਾਰ ਵਿਚ ਰੁੱਝੇ ਹੋਣ ਕਰਕੇ ਕਚਹਿਰੀ ਵਿੱਚੋਂ ਛੁੱਟੀ 'ਤੇ ਚੱਲ ਰਹੇ ਸਨ ਅਤੇ ਕੱਲ੍ਹ ਤੋਂ ਉਹ ਆਪਣੇ ਕੰਮ 'ਤੇ ਵਾਪਸ ਪਰਤ ਜਾਣਗੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕਈ ਮਹੱਤਵਪੂਰਨ ਕੇਸਾਂ ਦੀਆਂ ਤਰੀਕਾਂ ਕੱਲ ਅਦਾਲਤਾਂ ਵਿਚ ਹਨ, ਜਿਨ੍ਹਾਂ ਵਿਚ ਉਹ ਆਪ ਹਾਜ਼ਰ ਹੋਣਗੇ | ਇਸ ਮੌਕੇ ਐਡਵੋਕੇਟ ਘੁੰਮਣ ਦੀ ਪਤਨੀ ਅਰਵਿੰਦਰ ਕੌਰ, ਬੇਟੀ ਇਸ਼ਵਿਨ ਕੌਰ, ਦਮਾਦ ਸਚਿਨ ਅਰੋੜਾ ਤੋਂ ਇਲਾਵਾ ਹੋਰ ਪਰਿਵਾਰਿਕ ਮੈਂਬਰ ਵੀ ਚੋਣ ਪ੍ਰਚਾਰ ਦੌਰਾਨ ਹੋਈਆਂ ਗੱਲਾਂ ਪਰਿਵਾਰਕ ਮੈਂਬਰਾਂ ਨਾਲ ਸਾਂਝੀਆਂ ਕਰਦੇ ਨਜ਼ਰੀ ਪਏ |

ਪਿਛਲੀ ਖ਼ਬਰ ਚੋਣਾਵੀ ਰੁਝੇਵਿਆਂ ਤੋਂ ਵਿਹਲੇ ਹੋ ਕੇ ਕਾਂਗਰਸੀ ਉਮੀਦਵਾਰ ਆਸ਼ੂ ਨੇ ਆਪਣੇ ਦੋਸਤਾਂ ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਨ... ਅਗਲੀ ਖ਼ਬਰ ਅਕਾਲੀ ਦਲ ਦੇ ਪ੍ਰਧਾਨ ਬਾਦਲ ਅਤੇ ਪ੍ਰਧਾਨ ਐਡਵੋਕੇਟ ਧਾਮੀ ਨੇ ਵਿੱਕੀ ਸੋਹਲ ਦੇ ਗ੍ਰਹਿ ਵਿਖੇ ਪਾਈ ਅਹਿਮ ਫੇਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।