12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਗੁਰੂ ਨਾਨਕ ਕਾਲਜ ਦੋਰਾਹਾ ਦੇ ਐਨ. ਸੀ. ਸੀ. ਕੈਡਿਟ, 'ਏਕ ਭਾਰਤ ਸੇ੍ਰਸ਼ਟ ਭਾਰਤ' ਰਾਸ਼ਟਰੀ ਕੈਂਪ ਲਈ ਚੁਣੇ

ਅਜੀਤ ਡੈਸਕ 21-06-2025
ਦੋਰਾਹਾ, 20 ਜੂਨ (ਪੱਤਰ ਪ੍ਰੇਰਕ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਐਨ. ਸੀ. ਸੀ. ਕੈਡਿਟ, 'ਏਕ ਭਾਰਤ ਸੇ੍ਰਸ਼ਟ ਭਾਰਤ' ਕੈਂਪ ਲਈ ਚੁਣੇ ਗਏ | ਇਹ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ 19 ਪੰਜਾਬ ਬਟਾਲੀਅਨ ਲੁਧਿਆਣਾ ਦੇ ਲੈਫ਼ਟੀਨੈਂਟ ਕਰਨਲ ਫੈਜ਼ਨ ਜਾਹੂਰ, ਐੱਸ. ਐੱਮ. ਸੁਖਦੇਵ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਐਨ. ਸੀ. ਸੀ. ਕੈਡਿਟ ਡੀ. ਐੱਸ. ਬੀ. ਇੰਟਰਨੈਸ਼ਨਲ ਪਬਲਿਕ ਸਕੂਲ, ਰਿਸ਼ੀਕੇਸ਼ ਉੱਤਰਾਖੰਡ ਵਿਖੇ 17 ਤੋਂ 28 ਜੂਨ, 2025 ਤੱਕ ਲੱਗ ਰਹੇ 'ਏਕ ਭਾਰਤ ਸੇ੍ਰਸ਼ਟ ਭਾਰਤ' ਰਾਸ਼ਟਰੀ ਕੈਂਪ ਲਈ ਚੁਣੇ ਗਏ ਹਨ | ਐਨ. ਸੀ. ਸੀ. ਯੂਨਿਟ ਦੇ ਏ. ਐਨ. ਓ. ਲੈਫ਼ਟੀਨੈਂਟ ਸਨਦੀਪ ਸਿੰਘ ਹੁੰਦਲ ਦੀ ਅਗਵਾਈ ਵਿਚ ਸੀਨੀਅਰ ਅੰਡਰ ਅਫ਼ਸਰ ਕੈਡਿਟ ਹਰਮਨਦੀਪ ਕੌਰ, ਕੈਡਿਟ ਸੌਰਭ ਕੁਮਾਰ, ਕੈਡਿਟ ਗੁਰਸਿਮਰ ਕੌਰ ਬਰਾੜ, ਕੈਡਿਟ ਰਾਜਵੀਰ ਸਿੰਘ, ਕੈਡਿਟ ਰੋਹਿਤ ਕੁਮਾਰ, ਕੈਡਿਟ ਦਿਵਾਕਰ ਇਸ ਕੈਂਪ ਵਿਚ ਕਾਲਜ ਦੀ ਪ੍ਰਤੀਨਿਧਤਾ ਕਰ ਰਹੇ ਹਨ | ਇਸ ਰਾਸ਼ਟਰੀ ਕੈਂਪ ਵਿਚ ਚੁਣੇ ਜਾਣ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਜਨਰਲ ਸਕੱਤਰ ਡਾ. ਪਵਿੱਤਰਪਾਲ ਸਿੰਘ ਪਾਂਗਲੀ, ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਏ. ਐਨ. ਓ. ਲੈਫ਼ਟੀਨੈਂਟ ਸਨਦੀਪ ਸਿੰਘ ਹੁੰਦਲ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਨਹਿਰ ਵਿਚ ਡੁੱਬੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ <br/> ਅਗਲੀ ਖ਼ਬਰ ਫ਼ਤਿਹਪੁਰ ਵਿਖੇ ਚੇਅਰਮੈਨ ਰਤਨਹੇੜੀ ਨੇ ਹਾਈਟੈੱਕ ਖੇਡ ਮੈਦਾਨ ਦੀ ਨੀਂਹ ਰੱਖੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।