ਈਸੜੂ, 20 ਜੂਨ (ਬਲਵਿੰਦਰ ਸਿੰਘ)-ਪਿੰਡ ਫ਼ਤਿਹਪੁਰ ਵਿਖੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਵਲੋਂ ਹਾਈਟੈੱਕ ਖੇਡ ਮੈਦਾਨ ਦੀ ਨੀਂਹ ਰੱਖੀ ਜੋ ਜਲਦ ਹੀ ਬਣ ਕੇ ਤਿਆਰ ਹੋ ਜਾਵੇਗਾ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਨੇ ਦੱਸਿਆ ਕਿ 25 ਲੱਖ ਦੀ ਲਾਗਤ ਨਾਲ ਆਗਾਮੀ 6 ਮਹੀਨੇ 'ਚ ਬਣ ਕੇ ਤਿਆਰ ਹੋ ਜਾਵੇਗਾ, ਜਿਸ ਦਾ ਕੰਮ ਅੱਜ ਤੋਂ ਹੀ ਜੰਗੀ ਪੱਧਰ 'ਤੇ ਸ਼ੁਰੂ ਹੋ ਗਿਆ ਹੈ¢ ਉਨ੍ਹਾਂ ਕਿਹਾ ਕਿ ਇਸ ਗਰਾਊਾਡ ਦੇ ਤਿਆਰ ਹੋਣ ਨਾਲ ਜਿੱਥੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ 'ਚ ਮਦਦ ਮਿਲੇਗੀ, ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਦੀ ਬਿਮਾਰੀ ਤੋਂ ਦੂਰ ਰੱਖਣ 'ਚ ਮਦਦ ਮਿਲੇਗੀ¢ ਉਨ੍ਹਾਂ ਦੱਸਿਆ ਕਿ ਪਿੰਡ ਫ਼ਤਿਹਪੁਰ ਵਿਖੇ ਬਣਨ ਵਾਲਾ ਬਲਾਕ ਖੰਨਾ ਦਾ ਪਹਿਲਾ ਹਾਈਟੈੱਕ ਖੇਡ ਮੈਦਾਨ ਹੈ ਤੇ ਇਸ ਉਪਰੰਤ ਹੋਰ ਪਿੰਡਾਂ 'ਚ ਵੀ ਇਸੇ ਤਰਾਂ ਦੇ ਖੇਡ ਮੈਦਾਨ ਤਿਆਰ ਕੀਤੇ ਜਾਣਗੇ ¢ ਇਸ ਮੌਕੇ ਉਨ੍ਹਾਂ ਨਾਲ ਹਰਦੀਪ ਸਿੰਘ ਗਿੱਲ, ਮਾ. ਅਵਤਾਰ ਸਿੰਘ ਦਹਿੜੂ, ਕੀਮਤੀ ਲਾਲ, ਪੰਚਾਇਤ ਸੈਕਟਰੀ ਮਨਦੀਪ ਸਿੰਘ, ਸਰਪੰਚ ਸਿਮਰਨ ਕੌਰ, ਪੰਚ ਹਰਪ੍ਰੀਤ ਸਿੰਘ, ਪੰਚ ਮਨਪ੍ਰੀਤ ਕੌਰ, ਪੰਚ ਕੁਲਵਿੰਦਰ ਕੌਰ, ਜਗਦੀਪ ਸਿੰਘ, ਪ੍ਰਧਾਨ ਰਾਜਦੀਪ ਸਿੰਘ ਬੈਨੀਪਾਲ, ਮਲਕੀਤ ਕੌਰ, ਪਰਮਜੀਤ ਸਿੰਘ ਪੰਮੀ, ਲਖਵੀਰ ਸਿੰਘ ਲੱਖੀ, ਗੁਰਵੀਰ ਸਿੰਘ, ਭੋਲਾ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ¢