12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਨਗਰ ਕੌਂਸਲ ਮੀਤ ਪ੍ਰਧਾਨ ਦੀ ਚੋਣ ਸੰਬੰਧੀ ਜ਼ਿਲੇ੍ਹ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ <br/>

ਅਹਿਮਦਗੜ੍ਹ ਨਗਰ ਕੌਂਸਲ ਦਫ਼ਤਰ 'ਚ ਮੀਤ ਪ੍ਰਧਾਨ ਚੋਣ ਸੰਬੰਧੀ ਮੀਟਿੰਗ ਦਾ ਜਾਇਜ਼ਾ ਲੈਣ ਪਹੁੰਚੇ ਏ. ਡੀ. ਸੀ. ਸੁਖਪ੍ਰੀਤ ਸਿੰਘ ਸਿੱਧੂ, ਐੈੱਸ. ਪੀ. ਰਾਜਨ ਸ਼ਰਮਾ, ਐੱਸ. ਡੀ. ਐਮ. ਗੁਰਮੀਤ ਕੁਮਾਰ ਆਦਿ¢ ਤਸਵੀਰ : ਪੁਰੀ <br/> 21-06-2025
ਅਹਿਮਦਗੜ੍ਹ, 20 ਜੂਨ (ਰਵਿੰਦਰ ਪੁਰੀ)-ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਅਹਿਮਦਗੜ੍ਹ ਦੇ ਮੀਤ ਪ੍ਰਧਾਨ ਦੇ ਖਾਲੀ ਅਹੁਦੇ ਨੂੰ ਭਰਨ ਲਈ ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਹੁਣ 23 ਜੂਨ ਨੂੰ ਮੀਟਿੰਗ ਰੱਖੀ ਗਈ ਹੈ¢ ਮੀਟਿੰਗ ਸਬੰਧੀ ਏ. ਡੀ. ਸੀ. ਮਲੇਰਕੋਟਲਾ ਸੁਖਪ੍ਰੀਤ ਸਿੰਘ ਸਿੱਧੂ, ਐੱਸ. ਪੀ. ਰਾਜਨ ਸ਼ਰਮਾ, ਐੱਸ. ਡੀ. ਐਮ. ਗੁਰਮੀਤ ਕੁਮਾਰ, ਈ. ਓ. ਵਿਕਾਸ ਉੱਪਲ ਆਦਿ ਨੇ ਨਗਰ ਕੌਂਸਲ ਦਫ਼ਤਰ ਆ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ¢ ਇਸ ਮੌਕੇ ਏ. ਡੀ. ਸੀ. ਸਿੱਧੂ ਨੇ ਦੱਸਿਆ ਕਿ 23 ਜੂਨ ਨੂੰ ਸਿਰਫ਼ ਮੀਤ ਪ੍ਰਧਾਨ ਦੀ ਚੋਣ ਹੋਵੇਗੀ¢ ਉਨ੍ਹਾਂ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਸਬੰਧੀ ਦੱਸਿਆ ਕਿ ਨਗਰ ਕੌਂਸਲ ਦੇ ਬਾਈਲਾਜ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਦਾ ਕੋਈ ਅਹੁਦਾ ਨਹੀਂ ਹੈ¢ ਜ਼ਿਕਰਯੋਗ ਹੈ ਮੀਤ ਪ੍ਰਧਾਨ ਬਣਨ ਦੀ ਦੌੜ 'ਚ ਲੰਬੇ ਸਮੇਂ ਤੋਂ ਕਈ ਕੌਂਸਲਰ ਭੱਜ-ਦੌੜ ਕਰਦੇ ਆ ਰਹੇ ਹਨ, ਜਿਨ੍ਹਾਂ ਵਿਚੋਂ ਜਗਵੰਤ ਸਿੰਘ ਜੱਗੀ ਕੌਂਸਲਰ ਦਾ ਨਾਮ ਸਭ ਤੋਂ ਉੱਪਰ ਹੈ | ਜਿਨ੍ਹਾਂ ਨੂੰ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦਾ ਸਮਰਥਨ ਹੈ, ਜਿਸ ਤੋਂ ਸਾਫ਼ ਹੀ ਲੱਗਦਾ ਹੈ ਕਿ ਜਗਵੰਤ ਸਿੰਘ ਜੱਗੀ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣੇ ਜਾਣਗੇ¢

ਪਿਛਲੀ ਖ਼ਬਰ ਮਲੌਦ 'ਚ ਚੱਲਿਆ ਪੀਲਾ ਪੰਜਾ ਪੁਲਿਸ ਅਤੇ ਨਗਰ ਪੰਚਾਇਤ ਨੇ ਢਾਹਿਆ ਘਰ ਅਗਲੀ ਖ਼ਬਰ ਸੀ. ਐੱਚ. ਸੈਂਟਰ ਕੂੰਮਕਲਾਂ ਦੇ ਇਲਾਕੇ 'ਚ ਡੇਂਗੂ ਦੇ ਲਾਰਵੇ ਦੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।