ਮਲੌਦ 'ਚ ਚੱਲਿਆ ਪੀਲਾ ਪੰਜਾ ਪੁਲਿਸ ਅਤੇ ਨਗਰ ਪੰਚਾਇਤ ਨੇ ਢਾਹਿਆ ਘਰ
ਅਜੀਤ ਡੈਸਕ
21-06-2025
ਕੀ ਕਹਿਣਾ ਮਕਾਨ ਮਾਲਕ ਚਰਨਜੀਤ ਕੌਰ ਦਾ-
ਇਸ ਸੰਬੰਧੀ ਮਕਾਨ ਦੀ ਮਾਲਕ ਚਰਨਜੀਤ ਕੌਰ ਪਤਨੀ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਬੇਹੱਦ ਗਰੀਬ ਪਰਿਵਾਰ ਹੈ ਅਤੇ ਮਜ਼ਦੂਰੀ ਕਰ ਕੇ ਅਤੇ ਡੇਅਰੀ ਵਿਭਾਗ ਤੋਂ ਲੋਨ ਲੈ ਕੇ ਦੁੱਧ ਦਾ ਕੰਮ ਕਰ ਕੇ ਗੁਜ਼ਾਰੇ ਲਈ ਮਕਾਨ ਬਣਾਇਆ ਸੀ | ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੇ ਪੁੱਤਰ 'ਤੇ 3 ਪਰਚੇ ਹਨ ਪਰ ਅੱਜ ਤੱਕ ਪੁਲਿਸ ਦੀ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰ ਵਿਚੋਂ ਕਦੇ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ | ਜਦਕਿ ਜਿਹੜੇ ਲੋਕ ਸ਼ਰ੍ਹੇਆਮ ਚਿੱਟਾ ਵੇਚਦੇ ਹਨ, ਉਹ ਪ੍ਰਸ਼ਾਸਨ ਨੂੰ ਵਿਖਾਈ ਨਹੀਂ ਦਿੰਦੇ ਅਤੇ ਵੱਡੇ ਮਗਰਮੱਛਾਂ ਦੇ ਘਰ ਢਾਹੁਣ ਦੀ ਜਗ੍ਹਾ ਗ਼ਰੀਬਾਂ ਦੇ ਘਰ ਢਾਹੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਕਾਨ ਮੇਰੇ ਨਾਮ 'ਤੇ ਹੈ, ਜੋ ਕਿ ਕਰਜ਼ੇ 'ਤੇ ਹੈ ਅਤੇ ਹਰ ਮਹੀਨੇ ਕਿਸ਼ਤ ਭਰ ਰਹੇ ਹਾਂ ਅਤੇ ਮੇਰੇ ਨਾਮ 'ਤੇ ਕੋਈ ਪਰਚਾ ਵੀ ਨਹੀਂ ਹੈ, ਇਸ ਲਈ ਅਸੀਂ ਮਾਨਯੋਗ ਕੋਰਟ ਦਾ ਵੀ ਸਹਾਰਾ ਲਵਾਂਗੇ |