20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਮਠਿਆਈ ਵਿਕਰੇਤਾ, ਢੋਲ ਅਤੇ ਟੈਂਟ ਵਾਲੇ ਉਡੀਕ ਰਹੇ ਉਮੀਦਵਾਰਾਂ ਦੀ ਰਾਹ <br/>

ਅਜੀਤ ਡੈਸਕ 22-06-2025
ਲੁਧਿਆਣਾ, 21 ਜੂਨ (ਜਗਮੀਤ ਸਿੰਘ)-ਪਿਛਲੇ ਸਮੇਂ 'ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਬਹੁਤ ਵਾਰ ਵੇਖਣ 'ਚ ਆਇਆ ਕਿ ਆਪਣੀ ਜਿੱਤ ਨੂੰ ਪੱਕੀ ਮੰਨਣ ਵਾਲੇ ਉਮੀਦਵਾਰਾਂ ਵਲੋਂ ਪਹਿਲਾਂ ਹੀ ਸ਼ਹਿਰ ਦੇ ਨਾਮੀ ਮਠਿਆਈ ਵਿਕ੍ਰੇਤਾਵਾਂ ਨੂੰ ਲੱਡੂਆਂ, ਟੈਂਟ ਅਤੇ ਢੋਲ ਆਦਿ ਦੇ ਆਰਡਰ ਦੇ ਦਿੱਤੇ ਜਾਂਦੇ ਸਨ, ਪਰ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਹੋਈ ਜ਼ਿਮਨੀ ਚੋਣ 'ਚ ਸਿਰਫ਼ 51.33 ਫ਼ੀਸਦੀ ਵੋਟਿੰਗ ਪੋਲ ਦੇ ਕਾਰਨ ਸਿਆਸੀ ਮਾਹਿਰਾਂ ਦਾ ਗਣਿਤ ਤਾਂ ਵਿਗੜਿਆ ਹੀ, ਨਾਲ ਹੀ ਰਾਜਨੀਤਿਕ ਦਲਾਂ ਦੇ ਉਮੀਦਵਾਰਾਂ ਦੀ ਸਮਝ ਤੋਂ ਵੀ ਸਭ ਕੁੱਝ ਬਾਹਰ ਹੋਇਆ ਜਾਪਦਾ ਹੈ, ਜਿੱਥੇ ਪਹਿਲਾਂ ਵੋਟਾਂ ਪੈਣ ਦੇ ਕੁੱਝ ਘੰਟਿਆਂ ਬਾਅਦ ਹੀ ਸੰਭਾਵੀ ਜੇਤੂ ਉਮੀਦਵਾਰ ਅਤੇ ਉਸ ਦੇ ਸਮਰਥਕ ਢੋਲ ਨਗਾਰਿਆਂ ਦੀ ਥਾਪ 'ਤੇ ਜਿੱਤ ਦਾ ਜਸ਼ਨ ਮਨਾਉਣ ਲਈ ਲੱਡੂਆਂ ਦੇ ਆਰਡਰ ਦੇ ਦਿੰਦੇ ਸਨ, ਪਰ ਹੁਣ ਅਜਿਹਾ ਕੁੱਝ ਵੀ ਵੇਖਣ ਨੂੰ ਨਹੀਂ ਮਿਲ ਰਿਹਾ, ਕਿਉਂਕਿ ਵੋਟਾਂ ਪੈਣ ਦੀ ਪ੍ਰਕਿਰਿਆ ਨੂੰ 48 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੰਘਣ ਦੇ ਬਾਅਦ ਵੀ ਆਮ ਆਦਮੀ ਪਾਰਟੀ, ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਅਤੇ ਸਮਰਥਕਾਂ ਦੇ ਚਿਹਰਿਆਂ ਤੋਂ ਵਿਸ਼ਵਾਸ ਅਤੇ ਜਿੱਤ ਦਾ ਉਤਸ਼ਾਹ ਪੂਰੀ ਤਰ੍ਹਾਂ ਗਾਇਬ ਨਜ਼ਰ ਆ ਰਿਹਾ ਹੈ | ਦੂਸਰੇ ਪਾਸੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਪਰ ਵੇਖੇ ਜਾ ਰਹੇ ਚੋਣ ਸਰਵੇਖਣ ਵੀ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਰਹੇ ਹਨ | ਵੱਖ-ਵੱਖ ਪਲੇਟਫਾਰਮਾਂ ਉਪਰ ਵੱਖ-ਵੱਖ ਰਾਜਨੀਤਿਕ ਦਲਾਂ ਦੇ ਉਮੀਦਵਾਰਾਂ ਨੂੰ ਜੇਤੂ ਵਿਖਾਇਆ ਜਾ ਰਿਹਾ ਹੈ | ਇਸ ਤਰ੍ਹਾਂ ਹਰ ਉਮੀਦਵਾਰ ਹੱਕ 'ਚ ਭੁਗਤੇ ਚੋਣ ਸਰਵੇਖਣ ਨੂੰ ਦੂਸਰੇ ਨਾਲੋਂ ਬਿਹਤਰ ਦੱਸ ਕੇ ਉਸ ਨੰੂ ਪ੍ਰਚਾਰਿਤ ਕਰਨ ਦੇ ਨਾਲ-ਨਾਲ ਆਪਣੇ ਮਨ ਅਤੇ ਸਮਰਥਕਾਂ ਨੂੰ ਤਸੱਲੀ ਵੀ ਦੇ ਰਿਹਾ ਹੈ, ਜਦਕਿ ਇਨ੍ਹਾਂ ਚੋਣ ਸਰਵੇਖਣਾਂ ਦਾ ਕੋਈ ਪਰਪੱਕ ਆਧਾਰ ਵਿਖਾਈ ਨਹੀਂ ਦਿੰਦਾ, ਕਿਉਂਕਿ ਦੋ ਦਹਾਕਿਆਂ 'ਚ ਸਭ ਤੋਂ ਘੱਟ ਹੋਈ ਵੋਟਿੰਗ ਫ਼ੀਸਦ ਨੂੰ ਦੇਖਦੇ ਹੋਏ ਸਿਆਸੀ ਮਾਹਿਰ ਵੀ ਘੰੁਮਣ ਘੇਰੀਆਂ 'ਚ ਪਏ ਹੋਏ ਹਨ | ਜੇਕਰ ਗੱਲ ਲੱਡੂਆਂ ਦੇ ਆਰਡਰ ਬੁੱਕ ਕਰਨ, ਟੈਂਟ ਜਾਂ ਢੋਲ ਵਾਲਿਆਂ ਦੀ ਬੁਕਿੰਗ ਦੀ ਕੀਤੀ ਜਾਵੇ ਤਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਜਾਂ ਉਸ ਦੇ ਸਮਰਥਕਾਂ ਵਲੋਂ ਇਨ੍ਹਾਂ ਤੱਕ ਪਹੁੰਚਣ ਬਣਾਉਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆ ਰਹੀ, ਪਰ ਇਹ ਜ਼ਰੂਰ ਤੈਅ ਹੈ ਕਿ 23 ਜੂਨ ਨੂੰ ਮਠਿਆਈ ਵਿਕ੍ਰੇਤਾਵਾਂ ਵਲੋਂ ਤਿਆਰ ਕੀਤੇ ਗਏ ਲੱਡੂਆਂ ਦੀ ਵਿੱਕਰੀ ਵੀ ਹੋਵੇਗੀ, ਢੋਲ 'ਤੇ ਡੱਗਾ ਵੀ ਲੱਗੇਗਾ ਅਤੇ ਟੈਂਟਾਂ ਦੀ ਛਾਂ ਵੀ ਜ਼ਰੂਰ ਹੋਵੇਗੀ, ਪਰ ਕਿਸੇ ਰਾਜਨੀਤਿਕ ਪਾਰਟੀ ਦੇ ਹਿੱਸੇ ਇਹ ਸਭ ਆਵੇਗਾ, ਇਹ ਸਭ ਸਮੇਂ ਦੀ ਬੁੱਕਲ 'ਚ ਛੁਪਿਆ ਹੋਇਆ ਹੈ |

ਪਿਛਲੀ ਖ਼ਬਰ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਜ਼ਿਲ੍ਹਾ ਪੱਧਰੀ ਸਮਾਗਮ ਡਾ. ਅੰਬੇਡਕਰ ਭਵਨ ਵਿਖੇ ਕਰਵਾਇਆ <br/> ਅਗਲੀ ਖ਼ਬਰ ਜਿੱਤ ਦੀ ਅਗਾਊਾ ਤਿਆਰੀ ਨਾ ਹੋਣਾ, ਸਾਲਾਂ ਬਾਅਦ ਦੇਖਣ ਨੂੰ ਮਿਲਿਆ-ਮਠਿਆਈ ਵਿਕਰੇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।