11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਜ਼ਿਲ੍ਹਾ ਪੱਧਰੀ ਸਮਾਗਮ ਡਾ. ਅੰਬੇਡਕਰ ਭਵਨ ਵਿਖੇ ਕਰਵਾਇਆ <br/>
ਅਜੀਤ ਡੈਸਕ
22-06-2025
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਅੰਤਰਰਾਸ਼ਟਰੀ ਯੋਗ ਦਿਵਸ 'ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸ੍ਰੀ ਬਰਿੰਦਰ ਸਿੰਘ ਰਮਾਣਾ, ਏ.ਐੱਸ.ਜੇ, ਅਤੇ ਸ੍ਰੀ ਜਗਦੀਪ ਸੂਦ, ਏ.ਐੱਸ.ਜੇ, ਸ੍ਰੀਮਤੀ ਸੁਮਿਤ ਸਭਰਵਾਲ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸ੍ਰੀਮਤੀ ਈਸ਼ਾ ਗੋਇਲ, ਜੇ.ਐੱਮ.ਆਈ.ਸੀ, ਸ੍ਰੀ ਗੁਰਦੇਵ ਸਿੰਘ, ਜੇ.ਐੱਮ.ਆਈ.ਸੀ, ਸ੍ਰੀ ਅਮਿਤ ਬਕਸ਼ੀ, ਜੇ.ਐੱਮ.ਆਈ.ਸੀ, ਸ੍ਰੀ ਮਾਨਵ ਗਰਗ, ਜੇ.ਐੱਮ.ਆਈ.ਸੀ, ਸ੍ਰੀਮਤੀ ਰੂਪਾ ਚੌਧਰੀ, ਜੇ.ਐੱਮ.ਆਈ.ਸੀ, ਸ੍ਰੀਮਤੀ ਚੰਦਨ, ਜੇ.ਐੱਮ.ਆਈ.ਸੀ ਅਤੇ ਸ੍ਰੀ ਵਰਿੰਦਰਜੀਤ ਸਿੰਘ ਰੰਧਾਵਾ, ਚੀਫ ਲੀਗਲ ਏਡ, ਸ੍ਰੀਮਤੀ ਮਨਦੀਪ ਕੌਰ, ਐਡਵੋਕੇਟ ਅਤੇ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਅਤੇ ਕੋਰਟ ਦੇ ਸਟਾਫ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ 'ਐਵਰੈਸਟ ਯੋਗਾ ਇੰਸਟੀਚਿਊਟ' ਵੱਲੋਂ ਸ੍ਰੀ ਅਜੇ ਕੁਮਾਰ, ਯੋਗਾ ਮੁੱਖ ਟਰੇਨਰ ਅਤੇ ਮਿਸ. ਸਪਨਾ, ਯੋਗਾ ਟਰੇਨਰ ਵੱਲੋਂ ਯੋਗਾ ਕਰਵਾਇਆ ਗਿਆ ਅਤੇ 'ਇੱਕ ਧਰਤੀ, ਇੱਕ ਸਿਹਤ ਲਈ ਯੋਗ' ਥੀਮ ਦਾ ਸੁਨੇਹਾ ਦਿੱਤਾ | ਯੋਗਾ ਟ੍ਰੇਨਰਾਂ ਵੱਲੋਂ ਯੋਗ ਕਰਨ ਨਾਲ ਸਿਹਤ ਸਬੰਧੀ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਿਆ ਗਿਆ ਅਤੇ ਮੁੱਖ ਸਕੱਤਰ ਸ੍ਰੀਮਤੀ ਸੁਮਿਤ ਸਭਰਵਾਲ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਯੋਗਾ ਕਰਨ ਨਾਲ ਦਿਮਾਗ਼ ਅਤੇ ਸਿਹਤ ਦੀ ਤੰਦਰੁਸਤੀ ਬਾਰੇ ਦੱਸਿਆ ਅਤੇ ਯੋਗ ਨੂੰ ਜ਼ਿੰਦਗੀ ਦਾ ਮੁੱਖ ਹਿੱਸਾ ਬਣਾਉਣ ਸਬੰਧੀ ਸੁਝਾਅ ਦਿੱਤੇ |
'ਕਰੋ ਯੋਗ ਰਹੋ ਨਿਰੋਗ' ਦਾ ਸੰਦੇਸ਼ ਦਿੰਦੇ ਹੋਏ ਸ਼ਹਿਰਵਾਸੀਆਂ ਨੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
ਲੁਧਿਆਣਾ, (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਾਸੀਆਂ ਵਲੋਂ 'ਕਰੋ ਯੋਗ ਰਹੋ ਨਿਰੋਗ' ਦਾ ਸੰਦੇਸ਼ ਦਿੰਦੇ ਹੋਏ ਅੰਤਰਰਾਸ਼ਟਰੀ ਯੋਗਾ ਦਿਵਸ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ਅੰਤਰਰਾਸ਼ਟਰੀ ਯੋਗਾ ਦਿਵਸ ਨੰੂ ਲੈ ਕੇ ਸ਼ਹਿਰ ਦੇ ਵੱਖ ਵੱਖ ਸਕੂਲਾਂ, ਕਲੱਬਾਂ, ਯੋਗ ਸੰਸਥਾਵਾਂ ਵਲੋਂ ਯੋਗਾ ਕੈਂਪ ਲਗਾਏ ਗਏ, ਜਿਸ ਵਿਚ ਯੋਗਾ ਮਾਹਿਰਾਂ ਵਲੋਂ ਸ਼ਹਿਰਵਾਸੀਆਂ ਨੰੂ ਯੋਗਾ ਕਰਵਾਇਆ ਗਿਆ | ਇਸ ਤੋਂ ਇਲਾਵਾ ਸ਼ਹਿਰ ਦੇ ਨਗਰ ਨਿਗਮ ਮੇਅਰ ਵਲੋਂ ਵੀ ਸ਼ਹਿਰ ਦੇ ਰੱਖਬਾਗ ਤੇ ਰੋਜ਼ ਗਾਰਡਨ, ਲੁਧਿਆਣਾ ਕਲੱਬ ਵਿਚ ਵੱਖ-ਵੱਖ ਸੰਸਥਾਵਾਂ ਵਲੋਂ ਕਰਵਾਏ ਗਏ ਯੋਗਾ ਕੈਂਪ ਵਿਚ ਹਿੱਸਾ ਲਿਆ ਗਿਆ ਤੇ ਲੋਕਾਂ ਨੰੂ ਯੋਗਾ ਕਰਨ ਲਈ ਪ੍ਰੇਰਿਆ ਗਿਆ |
ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਵੱਖ-ਵੱਖ ਯੋਗ ਸੰਸਥਾਵਾਂ ਵਲੋਂ ਮਨਾਏ ਅੰਤਰਰਾਸ਼ਟਰੀ ਯੋਗਾ ਦਿਵਸ 'ਚ ਕੀਤੀ ਸ਼ਮੂਲੀਅਤ
ਲੁਧਿਆਣਾ ਦੇ ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਵਲੋਂ ਵੱਖ ਵੱਖ ਯੋਗ ਸੰਸਥਾਂਵਾ ਵਲੋਂ ਮਨਾਏ ਗਏ ਅੰਤਰਰਾਸ਼ਟਰੀ ਯੋਗਾ ਦਿਵਸ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ, ਜਿਸ ਵਿਚ ਉਨ੍ਹਾਂ ਸ਼ਹਿਰਵਾਸੀਆਂ ਨੰੂ ਯੋਗਾ ਕਰਨ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਅੱਜ ਦੇ ਭੱਜ ਦੌੜ ਦੇ ਜੀਵਨ ਵਿਚ ਮਾਨਸਿਕ ਤਣਾਅ ਦਾ ਹਰ ਕੋਈ ਸ਼ਿਕਾਰ ਹੋ ਰਿਹਾ ਹੈ ਤੇ ਇਸ ਤਣਾਅ ਨੰੂ ਦੂਰ ਕਰਨ ਲਈ ਯੋਗ ਕਰਨਾ ਬਹੁਤ ਹੀ ਲਾਭਕਾਰੀ ਹੈ | ਉਨ੍ਹਾਂ ਸ਼ਹਿਰਵਾਸੀਆਂ ਨੰੂ ਕਿਹਾ ਕਿ ਉਨ੍ਹਾਂ ਨੰੂ ਹਰ ਰੋਜ਼ ਯੋਗਾ ਕਰਨ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ |
ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਰਾਮਗੜ੍ਹੀਆ ਸੀਨੀਅਰ ਸੈਂਕਡਰੀ ਸਕੂਲ, ਮਿਲਰ ਗੰਜ ਲੁਧਿਆਣਾ ਵਿਖੇ ਕੌਮੀ ਸੇਵਾ ਯੋਜਨਾ ਇਕਾਈ ਵਲੋਂ ਪ੍ਰੋਗਰਾਮ ਅਫ਼ਸਰ ਲਖਵੀਰ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਐਨ. ਐਸ. ਐਸ. ਵਲੰਟੀਅਰਜ਼, ਅਧਿਆਪਕਾਂ ਅਤੇ ਸਕੂਲ ਪ੍ਰਬੰਧਕ ਕਮੇਟੀ ਨੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ | ਯੋਗਾ ਅਭਿਆਸ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ, ਜਿਸ ਵਿਚ ਵੱਖ-ਵੱਖ ਆਸਨਾਂ ਅਤੇ ਪ੍ਰਾਣਾਯਾਮਾਂ ਦਾ ਅਭਿਆਸ ਕੀਤਾ ਗਿਆ | ਇਸ ਮੌਕੇ 'ਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਜਰਨਲ ਸਕੱਤਰ ਗੁਰਚਰਨ ਸਿੰਘ ਲੋਟੇ 'ਕਰੋ ਯੋਗ ਰਹੋ ਨਿਰੋਗ' ਦਾ ਸੰਦੇਸ਼ ਦਿੰਦੇ ਹੋਏ ਯੋਗ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਮਨਪ੍ਰੀਤ ਕੌਰ, ਕਵਲਜੀਤ ਸਿੰਘ, ਸਤਪਾਲ ਸਿੰਘ ਅਤੇ ਮੋਹਿਤ ਆਦਿ ਮੌਜੂਦ ਸਨ |
ਸਪਰਿੰਗ ਡੇਲ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
ਸਵੱਛ ਤਨ ਸਵੱਛ ਮਨ ਦੇ ਨਾਅਰੇ ਨੂੰ ਸਫਲ ਬਣਾਉਂਦਿਆਂ ਹੋਇਆਂ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਬੜੇ ਹੀ ਸੁਚਾਰੂ ਰੂਪ ਵਿਚ ਨੇਪਰੇ ਚਾੜਿ੍ਹਆ ਗਿਆ | ਇਸ ਦੌਰਾਨ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਵੱਖ-ਵੱਖ ਯੋਗ ਆਸਨਾਂ ਰਾਹੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਦਾ ਸੰਦੇਸ਼ ਦਿੱਤਾ | ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਯੋਗਾ ਗਤੀਵਿਧੀਆਂ ਵਿਚ ਸ਼ਿਰਕਤ ਕਰਦਿਆਂ ਬੱਚਿਆਂ ਨੂੰ ਯੋਗ ਆਸਨਾਂ ਦੇ ਲਾਭਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਯੋਗ ਤਪੱਸਿਆ ਹੈ, ਸਾਧਨਾ ਹੈ ਅਤੇ ਇਸ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿਚ ਸ਼ਾਮਿਲ ਕਰਕੇ ਇਸ ਵਡਮੁੱਲੀ ਦਾਤ ਦਾ ਭਰਪੂਰ ਲਾਭ ਲੈ ਸਕਦੇ ਹਾਂ | ਇਸ ਮੌਕੇ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪਿ੍ੰਸੀਪਲ ਅਨਿਲ ਕੁਮਾਰ ਮੌਜੂਦ ਸਨ |
ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ
ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਵਿਖੇ ਵਿਦਿਆਰਥੀਆਂ ਵਲੋਂ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਸਕੂਲ ਦੇ ਕੌਮੀ ਸੇਵਾ ਯੋਜਨਾ ਇਕਾਈ ਦੇ ਵਲੰਟੀਅਰ ਅਤੇ ਨੰਬਰ 4 ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਲੁਧਿਆਣਾ ਦੇ ਜੂਨੀਅਰ ਕੈਡਿਟਸ ਵਲੋਂ ਮਨਾਇਆ ਗਿਆ | ਇਸ ਮੌਕੇ ਪਰਮਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਯੋਗ ਆਸਨ ਕਰਵਾਏ | ਇਸ ਮੌਕੇ ਨੰਬਰ 4 ਪੰਜਾਬ ਏਅਰ ਸੁਕਾਡਰਨ ਤੋਂ ਜੂਨੀਅਰ ਵਾਰੰਟ ਅਫ਼ਸਰ ਰਿਸ਼ਵ, ਹਰਵਿੰਦਰ ਸਿੰਘ ਅਤੇ ਜਤਿੰਦਰ ਖਾਨ ਨੇ ਇਸ ਮੌਕੇ ਵਿਸ਼ੇਸ਼ ਰੂਪ ਵਿਚ ਸਕੂਲ 'ਚ ਸ਼ਿਰਕਤ ਕੀਤੀ ਅਤੇ ਕੈਡਿਟਸ ਦੇ ਨਾਲ ਯੋਗ ਆਸਨ ਵੀ ਕੀਤੇ | ਇਸ ਮੌਕੇ ਸਕੂਲ ਮੈਨੇਜਰ ਕੰਵਲਪ੍ਰੀਤ ਕੌਰ, ਪਿ੍ੰਸੀਪਲ ਕਰਨਜੀਤ ਸਿੰਘ ਵੀ ਮੌਜੂਦ ਸਨ |
ਡੀ.ਸੀ.ਐਮ. ਪ੍ਰੇਸੀਡੈਂਸੀ ਸਕੂਲ ਵਿਖੇ
ਡੀ.ਸੀ.ਐਮ. ਪ੍ਰੇਸੀਡੈਂਸੀ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਹ ਯੋਗ ਦਿਵਸ ਭਾਰਤੀ ਯੋਗ ਸੰਸਥਾਨ, ਪੰਜਾਬ ਦੇ ਸਹਿਯੋਗ ਨਾਲ ਅਤੇ ਕਰਮਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਸਵੇਰ ਦੇ ਸਮੇਂ ਵਿਦਿਆਰਥੀਆਂ, ਐਨ.ਸੀ.ਸੀ. ਕੈਡਿਟਾਂ, ਅਧਿਆਪਕਾਂ ਅਤੇ ਸਕੂਲ ਸਟਾਫ਼ ਨੇ ਇਕੱਠੇ ਹੋ ਕੇ ਸਮੂਹਿਕ ਯੋਗ ਅਭਿਆਸ ਵਿਚ ਭਾਗ ਲਿਆ | ਇਸ ਮੌਕੇ ਵੱਖ-ਵੱਖ ਆਸਨ ਤੇ 'ਓਮ' ਉਚਾਰਨ ਨੇ ਪੂਰੇ ਪਰਿਸਰ ਨੂੰ ਸ਼ਾਂਤਮਈ ਅਤੇ ਊਰਜਾਵਾਨ ਬਣਾ ਦਿੱਤਾ | ਇਸ ਮੌਕੇ ਪੰਜਾਬ ਭਾਰਤੀ ਯੋਗ ਸੰਸਥਾਨ ਦੇ ਪ੍ਰਧਾਨ ਕੁੰਦਨ ਵਿਰਮਾਨੀ ਅਤੇ ਪੂਰਵੀ ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨ ਸੁਮਨ ਵਿਰਮਾਨੀ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਸ਼ਾਮਿਲ ਹੋਏ | ਇਸ ਮੌਕੇ ਕੁੰਦਨ ਵਿਰਮਾਨੀ ਨੇ ਆਧੁਨਿਕ ਜੀਵਨਸ਼ੈਲੀ ਕਾਰਨ ਵੱਧ ਰਹੀਆਂ ਬਿਮਾਰੀਆਂ ਤੋਂ ਬਚਾਅ ਲਈ ਰੋਜ਼ਾਨਾ ਯੋਗ, ਸਵੇਰ ਦੀ ਸੈਰ ਅਤੇ ਸੰਤੁਲਿਤ ਭੋਜਨ ਨੂੰ ਜ਼ਰੂਰੀ ਦੱਸਿਆ |
ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਹ ਯੋਗ ਦਿਵਸ ਸਕੂਲ ਦੇ ਮੈਨੇਜਰ ਡਾ. ਜਸਬੀਰ ਸਿੰਘ ਅਤੇ ਪਿ੍ੰਸੀਪਲ ਬਿਪਨ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਪ੍ਰੋਗਰਾਮ ਅਫ਼ਸਰ ਹਰਦੇਵ ਸਿੰਘ ਦੀ ਨਿਗਰਾਨੀ ਹੇਠ ਮਨਾਇਆ ਗਿਆ | ਇਸ ਮੌਕੇ ਯੋਗ ਮਾਹਿਰ ਅਸ਼ਵਨੀ ਮਲਹੋਤਰਾ, ਵੀਰ ਭਾਨ ਗੁਪਤਾ ਤੇ ਪਰਸ਼ੋਤਮ ਰਾਏ ਨੇ ਯੋਗ ਕਿਰਿਆਵਾਂ ਕਰਕੇ ਦਿਖਾਇਆ ਤੇ ਇਨ੍ਹਾਂ ਕਿਰਿਆਵਾਂ ਦਾ ਕੀ ਮਹੱਤਵ ਹੈ, ਵਿਦਿਆਰਥੀਆਂ ਨੰੂ ਵਿਸਥਾਰ ਨਾਲ ਦੱਸਿਆ | ਇਸ ਮੌਕੇ ਅਧਿਆਪਕ ਰਾਇ ਸਿੰਘ, ਸੁਖਰਾਜ ਸਿੰਘ, ਮਨਜੀਤ ਸਿੰਘ, ਸ਼ਵੇਤਾ ਮੌਜੂਦ ਸਨ |
ਭਾਰਤੀਯ ਯੋਗ ਸੰਸਥਾਨ ਨੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
ਭਾਰਤੀਯ ਯੋਗ ਸੰਸਥਾਨ ਵਲੋਂ ਐਸ.ਸੀ.ਡੀ. ਸਰਕਾਰੀ ਕਾਲਜ (ਲੜਕਿਆਂ) ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਪ੍ਰਧਾਨ ਕੁੰਦਨ ਵਿਰਮਾਨੀ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਭੀਮ ਸੈਣ, ਰਵਿੰਦਰ ਸਿੰਗਲਾ, ਦੇਵੀ ਸਹਾਏ ਟੰਡਨ, ਵੀਰੇਂਦਰ ਧੀਰ, ਡਾ. ਧਰਮ ਸਿੰਘ, ਕਰਮਜੀਤ ਸਿੰਘ ਭੋਲਾ ਵਲੋਂ ਯੋਗ ਆਸਣ ਕਰਵਾਏ ਗਏ, ਜਦਕਿ ਪ੍ਰਣਾਆਯਮ ਦਾ ਅਭਿਆਸ ਸੁਮਨ ਵਿਰਮਾਨੀ ਵਲੋਂ ਕਰਵਾਇਆ ਗਿਆ | ਇਸ ਮੌਕੇ ਕੁੰਦਨ ਵਿਰਮਾਨੀ ਵਲੋਂ ਲੋਕਾਂ ਨੰੂ ਦੋ-ਦੋ ਬੂਟੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਉਕਤ ਸਰਕਾਰੀ ਕਾਲਜ ਦੇ ਪਿ੍ੰਸੀਪਲ ਗੁਰਸ਼ਰਨ ਜੀਤ ਸੰਧੂ ਸ਼ਾਮਿਲ ਹੋਏ |
ਐਮ.ਜੀ.ਐਮ. ਪਬਲਿਕ ਸਕੂਲ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਐਮ.ਜੀ.ਐਮ. ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਯੋਗਾ ਮਾਹਿਰਾਂ ਵਲੋਂ ਵਿਦਿਆਰਥੀਆਂ ਨੰੂ ਯੋਗ ਆਸਨ ਕਰਵਾਏ ਗਏ ਤੇ ਉਨ੍ਹਾਂ ਦੇ ਮਹੱਤਵ ਬਾਰੇ ਦੱਸਿਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰੰਜਨਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਦੇ ਸਮੇਂ ਵਿਚ ਯੋਗਾ ਦਾ ਸਾਡੀ ਜ਼ਿੰਦਗੀ ਵਿਚ ਬਹੁਤ ਮਹੱਤਵ ਹੈ, ਇਸ ਨੂੰ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਸ਼ਾਮਿਲ ਕਰਕੇ ਸਿਹਤਮੰਦ ਰਹਿਣਾ ਚਾਹੀਦਾ ਹੈ |
ਵੱਖ-ਵੱਖ ਹਸਪਤਾਲਾਂ 'ਚ ਵਿਸ਼ਵ ਯੋਗ ਦਿਵਸ ਮਨਾਇਆ
ਲੁਧਿਆਣਾ, (ਡਾ. ਤਰਲੋਚਨ ਸਿੰਘ)-ਸ਼ਹਿਰ ਦੇ ਵੱਖ ਵੱਖ ਹਸਪਤਾਲਾਂ 'ਚ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਯੋਗ ਮਾਹਿਰਾਂ ਨੇ ਯੋਗਾ ਨਾਲ ਕਿਵੇਂ ਤੰਦਰੁਸਤ ਰਿਹਾ ਜਾ ਸਕਦਾ ਹੈ, ਬਾਰੇ ਜਾਣਕਾਰੀ ਦਿੱਤੀ |
ਸੀ. ਐਮ. ਸੀ. ਹਸਪਤਾਲ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਕਾਲਜ ਆਫ਼ ਨਰਸਿੰਗ ਸੀ.ਐਮ.ਸੀ. ਅਤੇ ਹਸਪਤਾਲ ਵਿਖੇ 'ਇਕ ਧਰਤੀ, ਇਕ ਸਿਹਤ ਲਈ ਯੋਗ' ਥੀਮ 'ਤੇ ਡਾ. ਹਰਜੀਤ ਪ੍ਰੋਫੈਸਰ ਅਤੇ ਪਿ੍ੰਸੀਪਲ ਕਾਲਜ ਆਫ਼ ਨਰਸਿੰਗ ਸੀ.ਐਮ.ਸੀ. ਅਤੇ ਹਸਪਤਾਲ ਦੀ ਅਗਵਾਈ ਹੇਠ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਇਕ ਘੰਟੇ ਦੇ ਯੋਗਾ ਸੈਸ਼ਨ ਦੀ ਅਗਵਾਈ ਐਸ.ਐਨ.ਏ, ਐਸ.ਬੀ.ਏ ਕੋਆਰਡੀਨੇਟਰਾਂ ਪ੍ਰੋਫੈਸਰ ਸੁਮਨ ਕੁਮਾਰ ਅਤੇ ਆਸੀਮਾ ਬਾਵੇਜਾ ਐਸੋਸੀਏਟ ਪ੍ਰੋਫੈਸਰ ਨੇ ਵਿਦਿਆਰਥੀ ਸੁਵਿਧਾਕਾਰਾਂ ਦੇ ਨਾਲ ਮਿਲ ਕੇ ਕੀਤੀ, ਜਿਸ ਵਿਚ ਭਾਗੀਦਾਰਾਂ ਨੂੰ ਤਾਡਾਸਨ, ਸਵਾਸਨ ਅਤੇ ਤਿ੍ਕੋਣਾਸਨ ਆਦਿ ਵਰਗੇ ਵੱਖ-ਵੱਖ ਆਸਣਾਂ ਨਾਲ ਜਾਣੂ ਕਰਵਾਇਆ ਗਿਆ |
ਡਾ. ਕੋਟਨਿਸ ਐਕੂਪੰਕਚਰ ਹਸਪਤਾਲ ਵਿਖੇ ਯੋਗ ਦਿਵਸ ਮਨਾਇਆ
ਡਾ. ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮਟਾਬਰੀ ਵਲੋਂ ਚਲਾਏ ਜਾ ਰਹੇ ਸੀ.ਪੀ.ਐਲ.ਆਈ. ਅਤੇ ਓ.ਡੀ.ਆਈ.ਸੀ. ਪ੍ਰੋਜੈਕਟ (ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਭਾਰਤ ਸਰਕਾਰ ਵਲੋਂ ਸਪਾਂਸਰ) ਅਧੀਨ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ ਇਸ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਨੂੰ ਠੀਕ ਕਰਨ ਦੇ ਉਦੇਸ਼ ਨਾਲ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸੀ.ਪੀ.ਐਲ.ਆਈ ਪ੍ਰੋਜੈਕਟ ਵਿਚ ਰਜਿਸਟਰਡ ਬੱਚਿਆਂ ਨੇ ਵੱਖ-ਵੱਖ ਥਾਵਾਂ 'ਤੇ ਯੋਗਾ ਦਾ ਅਭਿਆਸ ਕੀਤਾ ਅਤੇ ਲੋਕਾਂ ਵਿਚ ਯੋਗਾ ਪ੍ਰਤੀ ਜਾਗਰੂਕਤਾ ਫੈਲਾਈ | ਇਸ ਮੌਕੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਨੌਜਵਾਨਾਂ ਨੇ ਆਪਣਾ ਦਰਦ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਪ੍ਰੇਰਨਾਦਾਇਕ ਵਿਅਕਤੀਆਂ ਅਭਿਸ਼ੇਕ, ਅਮਨਦੀਪ ਅਤੇ ਡੇਵਿਡ ਨਾਲ ਵੀ ਜਾਣੂ ਕਰਵਾਇਆ ਗਿਆ, ਜੋ ਇਸ ਨਸ਼ੇ ਦੀ ਲਤ ਤੋਂ ਬਾਹਰ ਆਏ ਹਨ | ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਸਿੰਥੈਟਿਕ ਨਸ਼ਿਆਂ ਦੇ ਚੁੰਗਲ 'ਚੋਂ ਕੱਢਣ ਲਈ ਪਹਿਲਾਂ ਸਾਨੂੰ ਉਨ੍ਹਾਂ ਨੂੰ ਰਵਾਇਤੀ ਨਸ਼ਿਆਂ ਵੱਲ ਤੋਰਨ ਅਤੇ ਫਿਰ ਨਸ਼ਾ ਛੁਡਾਉਣ ਵੱਲ ਲਿਜਾਣਾ ਹੋਵੇਗਾ, ਨਹੀਂ ਤਾਂ ਪੰਜਾਬ ਦਾ ਭਵਿੱਖ ਨਸ਼ਿਆਂ 'ਤੇ ਨਿਰਭਰ ਹੋਵੇਗਾ | ਇਸ ਮੌਕੇ ਗਗਨਦੀਪ ਕੁਮਾਰ, ਮਨੀਸ਼ਾ, ਅਮਨ, ਡਾ. ਰਘੁਵੀਰ ਸਿੰਘ, ਮਹੇਸ਼, ਮੀਨੂੰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਮਨਾਇਆ ਯੋਗ ਦਿਵਸ
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਕੈਂਪਸ ਸਥਿਤ ਡੁਮਰਾ ਆਡੀਟੋਰੀਅਮ ਅਤੇ ਦਿਆਨੰਦ ਮੈਡੀਕਲ ਕਾਲਜ ਆਫ਼ ਨਰਸਿੰਗ ਵਿਖੇ ਯੋਗ ਦਿਵਸ ਮਨਾਇਆ ਗਿਆ | ਯੋਗ ਦਿਵਸ ਸੈਸ਼ਨ ਦਾ ਉਦਘਾਟਨ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਅਤੇ ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਡਾ. ਅਨੁਰਾਗ ਚੌਧਰੀ ਨੇ ਇਸ ਸਾਲ ਦੀ ਥੀਮ 'ਇਕ ਧਰਤੀ, ਇਕ ਸਿਹਤ ਲਈ ਯੋਗ' ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਵਿਅਕਤੀਗਤ ਭਲਾਈ ਅਤੇ ਧਰਤੀ ਦੀ ਸਿਹਤ ਵਿਚਲਾ ਸੰਬੰਧ ਸਪੱਸ਼ਟ ਕੀਤਾ ਅਤੇ ਇਕ ਹੋਲਿਸਟਿਕ ਤੇ ਸਸਤੇ ਜੀਵਨਸ਼ੈਲੀ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਡਾ. ਬਿਸ਼ਵ ਮੋਹਨ ਚੀਫ਼ ਕਾਰਡੀਓਲੋਜਿਸਟ, ਡਾ. ਅਸ਼ੀਮਾ ਤਨੇਜਾ ਐਡੀਸ਼ਨਲ ਮੈਡੀਕਲ ਸੁਪਰਡੈਂਟ ਅਤੇ ਡਾ. ਆਕਾਸ ਬਟਾ ਐਸੋਸੀਏਟ ਪ੍ਰੋਫੈਸਰ, ਕਾਰਡੀਓਲੋਜੀ ਵੀ ਹਾਜ਼ਰ ਸਨ | ਯੋਗ ਸੈਸ਼ਨ ਵਿਚ 100 ਤੋਂ ਵੱਧ ਭਾਗੀਦਾਰ, ਜਿਨ੍ਹਾਂ ਵਿਚ ਫੈਕਲਟੀ, ਸਟਾਫ਼, ਮਰੀਜ਼ ਅਤੇ ਉਨ੍ਹਾਂ ਦੇ ਸਾਥੀ, ਖਾਸ ਕਰਕੇ ਦਿਲ ਦੇ ਰੋਗੀਆਂ ਨੇ ਭਾਗ ਲਿਆ | ਡਾ. ਸੰਜੀਵ ਸਿੰਘ ਰਾਵਤ, ਡਾ. ਕਲਪਨਾ ਅਤੇ ਡਾ. ਦੀਪਕ ਵਲੋਂ ਕਰਵਾਇਆ ਗਿਆ ਇਹ ਯੋਗ ਸੈਸ਼ਨ ਆਸਨ, ਸਾਹ ਲੈਣ ਦੀਆਂ ਤਕਨੀਕਾਂ ਅਤੇ ਧਿਆਨ ਨੂੰ ਸ਼ਾਮਿਲ ਕਰਦਿਆਂ ਹਰ ਉਮਰ ਅਤੇ ਸਿਹਤ ਵਾਲਿਆਂ ਲਈ ਲਾਭਦਾਇਕ ਬਣਾਇਆ ਗਿਆ |
ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਮਨਾਇਆ ਯੋਗ ਦਿਵਸ
ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਮਾਡਲ ਟਾਊਨ ਦੇ ਇੰਟਰਨਲ ਕੁਆਲਿਟੀ ਅਸੋਰੈਂਸ ਸੈੱਲ ਦੀ ਅਗਵਾਈ ਹੇਠ ਅਤੇ ਯੂਨਿਟ ਨੇ ਸਰੀਰਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਸਮਾਗਮ ਦਾ ਉਦੇਸ਼ ਯੋਗਾ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ ਵਿਚ ਇਸ ਦੇ ਨਿਯਮਤ ਅਭਿਆਸ ਨੂੰ ਉਤਸ਼ਾਹਿਤ ਕਰਨਾ ਸੀ | ਦਿਨ ਦੀ ਸ਼ੁਰੂਆਤ ਯੋਗਿਨੀ ਯੋਗਾ ਅਤੇ ਬੰਜੀ ਸਟੂਡੀਓ ਤੋਂ ਰਾਜ ਦੁਆਰਾ ਤਜਰਬੇਕਾਰ ਇੰਸਟਰਕਟਰਾਂ ਦੀ ਆਪਣੀ ਟੀਮ ਦੇ ਨਾਲ ਕਰਵਾਏ ਇਕ ਜੀਵੰਤ ਯੋਗਾ ਸੈਸ਼ਨ ਨਾਲ ਹੋਈ | ਉਨ੍ਹਾਂ ਵਿਦਿਆਰਥੀਆਂ ਨੂੰ ਯੋਗਾ ਆਸਨਾਂ, ਪ੍ਰਾਣਾਯਾਮ (ਸਾਹ ਲੈਣ ਦੀਆਂ ਕਸਰਤਾਂ) ਅਤੇ ਧਿਆਨ ਤਕਨੀਕਾਂ ਦੀ ਇਕ ਲੜੀ ਰਾਹੀਂ ਮਾਰਗਦਰਸ਼ਨ ਕੀਤਾ | ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਵਾਉਣ ਅਤੇ ਇਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ |
ਕੌਂਸਲਰ ਜਸਪਾਲ ਗਰੇਵਾਲ ਨੇ ਲਿਆ ਯੋਗਾ ਕੈਂਪ 'ਚ ਹਿੱਸਾ
ਭਾਮੀਆਂ ਕਲਾਂ, (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਵਾਰਡ ਨੰ: 22 'ਚ ਕੌਂਸਲਰ ਜਸਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਵਿਚ ਸਥਾਨਕ ਲੋਕਾਂ ਨੇ ਸ਼ਾਮਿਲ ਹੋ ਕੇ ਯੋਗ ਆਸਨ ਕੀਤਾ | ਇਸ ਮੌਕੇ ਚੰਦਨ ਸਿੰਘ, ਨੈਣਾ, ਲਖਵੀਰ ਸਿੰਘ ਝੱਜ, ਸੁਖਵਿੰਦਰ ਕੌਰ, ਗੁਰਪ੍ਰੀਤ ਕੌਰ ਗਰੇਵਾਲ, ਦੇਵਿੰਦਰ ਕੌਰ ਗਰੇਵਾਲ, ਬਲਵਿੰਦਰ ਕੌਰ, ਕੋਮਲ ਕੌਰ, ਜਸਵੀਰ ਕੌਰ, ਨਰਿੰਦਰ ਕੌਰ, ਮਨਜੀਤ ਕੌਰ, ਮੋਨਿਕਾ ਸੂਦ, ਅਨੀਤਾ, ਅੰਜਨਾ, ਏਕ ਜੋਤ, ਜਸਵਿੰਦਰ ਕੌਰ, ਸ਼ਰਨਜੀਤ ਕੌਰ ਗਿੱਲ, ਸੋਨਮ ਬਾਂਸਲ, ਸੋਨੀਆ, ਰਜਨੀ, ਤਿ੍ਪਤਾ, ਲਵਲੀਨ ਕੌਰ, ਨਪਿੰਦਰ ਕੌਰ, ਸੁਰਿੰਦਰ ਕੌਰ, ਇੱਛਾ, ਮੰਜੂ, ਮਨਦੀਪ ਕੌਰ, ਕੁਲਵਿੰਦਰ ਕੌਰ, ਰੋਜ਼ੀ, ਕੰਚਨ, ਸੀਤਲ, ਟੀਨਾ, ਟਵਿੰਕਲ, ਪੁਨੀਤ ਕੌਰ, ਨਰਿੰਦਰ ਕੌਰ, ਪ੍ਰਵੀਨ ਕੌਰ, ਖੁਸ਼ਬੂ ਆਦਿ ਹਾਜ਼ਰ ਸਨ |
ਜਨਤਾ ਨਗਰ ਦੀ ਗੋਲਡਨ ਪਾਰਕ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਜਨਤਾ ਨਗਰ ਦੀ ਗੋਲਡਨ ਪਾਰਕ ਵਿਖੇ ਮਨਾਏ ਗਏ ਯੋਗ ਦਿਵਸ ਮੌਕੇ ਯੋਗਾ ਟੀਚਰ ਮੋਨਿਕਾ ਸੰਗਵਾਨ ਵਲੋਂ ਸ਼ਾਮਿਲ ਯੋਗ ਸਿੱਖਿਆਰਥੀਆਂ ਨੂੰ ਯੋਗ ਦੀਆਂ ਬਰੀਕੀਆਂ ਅਤੇ ਵਿਸ਼ੇਸ਼ਤਾਵਾਂ 'ਤੇ ਵਿਸਥਾਰ ਪੂਰਵਕ ਚਾਨਣਾ ਪਾਉਂਦੇ ਹੋਏ ਅਜੋਕੇ ਸਮੇਂ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਹਰ ਇਕ ਨੂੰ ਯੋਗ ਕਰਨ ਲਈ ਪ੍ਰੇਰਿਤ ਕੀਤਾ | ਇਸ ਯੋਗਾ ਕਲਾਸ ਵਿਚ 150 ਤੋਂ ਵੱਧ ਵਿਅਕਤੀਆਂ ਨੇ ਹਿੱਸਾ ਲਿਆ | ਇਸ ਮੌਕੇ ਵਾਰਡ 42 ਦੇ ਕੌਂਸਲਰ ਜਗਮੀਤ ਸਿੰਘ ਨੋਨੀ ਅਤੇ ਸਮਾਲ ਸਕੇਲ ਮੈਨੂੰ. ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪ੍ਰਧਾਨ ਠੁਕਰਾਲ ਨੇ ਕਿਹਾ ਕਿ ਬਿਮਾਰੀਆਂ ਤੋਂ ਬਚਣ ਲਈ ਹਰ ਕਿਸੇ ਨੂੰ ਯੋਗ ਕਰਨਾ ਚਾਹੀਦਾ ਹੈ | ਇਸ ਸਮੇਂ ਯੋਗਾ ਟੀਚਰ ਮੋਨਿਕਾ ਸੰਗਵਾਨ ਨੇ ਕਿਹਾ ਕਿ ਉਨ੍ਹਾਂ ਵਲੋਂ ਹਰ ਰੋਜ਼ ਛੇ ਕਲਾਸਾਂ ਲਗਾਈਆਂ ਜਾਂਦੀਆਂ ਹਨ | ਅੱਜ ਸਾਰੀਆਂ ਕਲਾਸਾਂ ਵਿਚ ਸ਼ਾਮਿਲ ਹੋਣ ਵਾਲੇ ਮਰਦ, ਅÏਰਤ ਅਤੇ ਬੱਚਿਆਂ ਨੇ ਜਨਤਾ ਨਗਰ ਦੀ ਗੋਲਡਨ ਪਾਰਕ ਵਿਚ ਇਕੱਠੇ ਹੋ ਕੇ ਯੋਗਾ ਦਿਵਸ ਮਨਾਇਆ ਹੈ | ਇਸ ਸਮੇਂ ਦਰਸ਼ਨ ਸਿੰਘ ਪੰਨੂ, ਵਿਨੋਦ ਸ਼ਰਮਾ, ਮਨੋਜ ਕੁਮਾਰ, ਤੇਜਬੀਰ ਸਿੰਘ, ਸਤਿੰਦਰ ਸਿੰਘ ਟੋਨੀ, ਹਰਭਜਨ ਸਿੰਘ, ਨਿਰਮਲ ਸਿੰਘ, ਅਸ਼ੋਕ ਗਰਗ, ਨਵਨੀਤ ਮਹਿਤਾ, ਅਰਵਿੰਦ ਪੂਨੀਆਂ, ਸੁਖਦੇਵ ਕੌਰ, ਕੁਲਵਿੰਦਰ ਕੌਰ, ਇੰਦਰਜੀਤ ਕੌਰ, ਪਰਮਜੀਤ ਕੌਰ, ਆਸ਼ਾ ਰਾਣੀ, ਮਨੀਸ਼ਾ ਸ਼ਰਮਾ, ਹਰਸਿਮਰਨ ਕੌਰ ਹਾਜ਼ਰ ਸਨ |
ਸਰਕਾਰੀ ਕਾਲਜ ਲੜਕੀਆਂ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਲੁਧਿਆਣਾ, (ਜਗਮੀਤ ਸਿੰਘ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ | ਸਮਾਗਮ 3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਅਤੇ ਕਾਲਜ ਦੀ ਐਨ.ਐਸ.ਐਸ. ਯੂਨਿਟ ਵਲੋਂ ਸਾਂਝੇ ਤੌਰ 'ਤੇ ਪਿ੍ੰਸੀਪਲ ਸੁਮਨ ਲਤਾ ਦੀ ਅਗਵਾਈ 'ਚ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਵਿਚ ਤੰਦਰੁਸਤੀ ਅਤੇ ਸੰਪੂਰਨ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਪ੍ਰਸਿੱਧ ਯੋਗਾ ਟਰੇਨਰ ਡਾ. ਸਤੀਸ਼ ਕੁਮਾਰ ਪਵਾਰ ਨੇ ਸੈਸ਼ਨ ਦੀ ਅਗਵਾਈ ਕਰਦੇ ਹੋਏ ਆਪਣੇ ਮਾਹਿਰ ਨਿਰਦੇਸ਼ਾਂ ਅਤੇ ਸ਼ਾਂਤ ਮੌਜੂਦਗੀ ਨਾਲ ਇਕ ਸ਼ਾਂਤ ਮਾਹੌਲ ਬਣਾਇਆ | ਯੋਗਾ ਸੈਸ਼ਨ ਵਿਚ ਵੱਖ-ਵੱਖ ਆਸਨ, ਸਾਹ ਲੈਣ ਦੀਆਂ ਤਕਨੀਕਾਂ ਅਤੇ ਧਿਆਨ ਅਭਿਆਸ ਸ਼ਾਮਿਲ ਸਨ, ਜਿਸ ਨਾਲ ਭਾਗੀਦਾਰਾਂ ਨੂੰ ਤਾਜ਼ਗੀ ਅਤੇ ਆਰਾਮ ਮਿਲਿਆ | ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਵਿਚ ਆਪਣੀ ਦਿਲਚਸਪੀ ਦਾ ਪ੍ਰਦਰਸ਼ਨ ਕੀਤਾ | 3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਲੁਧਿਆਣਾ ਵਲੋਂ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ | ਇਸ ਸਮਾਗਮ ਵਿਚ ਐਸੋਸੀਏਟ ਐਨ.ਸੀ.ਸੀ. ਅਫ਼ਸਰ ਲੈਫਟੀਨੈਂਟ ਜਸਦੀਪ ਕੌਰ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਚਰਨਜੀਤ ਸਿੰਘ ਅਤੇ ਹਵਾਲਦਾਰ ਸੁਰਜੀਤ ਸਿੰਘ ਸ਼ਾਮਿਲ ਹੋਏ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਰੋਜ਼ਾਨਾ ਜੀਵਨ ਵਿਚ ਯੋਗਾ ਦੀ ਮਹੱਤਤਾ ਨੂੰ ਉਜਾਗਰ ਕੀਤਾ | ਲੈਫਟੀਨੈਂਟ ਜਸਦੀਪ ਕੌਰ ਨੇ ਸਮਾਗਮ ਦੀ ਸਫਲਤਾ ਲਈ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕਰਦੇ ਹੋਏ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਤੰਦਰੁਸਤੀ ਲਈ ਯੋਗਾ ਨੂੰ ਸ਼ਾਮਿਲ ਕਰਨ ਦੀ ਅਪੀਲ ਕੀਤੀ | ਇਸ ਸਮਾਗਮ ਨੇ 'ਸਵੈ ਅਤੇ ਸਮਾਜ ਲਈ ਯੋਗਾ' ਦਾ ਸੰਦੇਸ਼ ਦਿੱਤਾ, ਜਿਸ ਨਾਲ ਹਰ ਕਿਸੇ ਨੂੰ ਯੋਗਾ ਨੂੰ ਜੀਵਨ ਸ਼ੈਲੀ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ |
ਸਰਕਾਰੀ ਕਾਲਜ 'ਚ 1000 ਲੋਕਾਂ ਨੇ ਇਕੱਠਿਆਂ ਕੀਤਾ ਯੋਗਾ ਅਭਿਆਸ
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਗਰਾਊਾਡ ਵਿਚ ਵਿਸ਼ਾਲ ਯੋਗ ਅਭਿਆਸ ਵਿਚ ਐਨ.ਐਸ.ਐਸ. ਦੇ 250 ਸਵੈ-ਸੇਵਕਾਂ ਅਤੇ ਐਨ.ਸੀ.ਸੀ. ਅਤੇ ਰੈੱਡ ਰਿਬਨ ਕਲੱਬ ਦੇ 50 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਣ ਦੇ ਨਾਲ ਭਾਰਤੀ ਯੋਗ ਸੰਸਥਾਨ ਵਲੋਂ ਲਗਭਗ 700 ਲੁਧਿਆਣਾ ਵਾਸੀਆਂ ਨੇ ਵੀ ਯੋਗ ਅਭਿਆਸ ਕਰਕੇ ਸਿਹਤਮੰਦ ਤੇ ਆਤਮਿਕ ਸੰਤੁਲਨ ਵਾਲੇ ਜੀਵਨ ਦਾ ਸੰਦੇਸ਼ ਦਿੱਤਾ | ਇਸ ਸਮਾਗਮ ਵਿਚ ਭਾਰਤੀ ਯੋਗ ਸੰਸਥਾਨ ਦੇ ਵਿਸ਼ੇਸ਼ ਸਹਿਯੋਗ ਕੁੱਲ ਲਗਭਗ 1000 ਹਿੱਸੇਦਾਰਾਂ ਨੇ ਇਕੱਠੇ ਯੋਗ ਅਭਿਆਸ ਕਰਕੇ ਇਕ ਅਨੁਸ਼ਾਸਿਤ ਅਤੇ ਸਮਰੱਥ ਸਮਾਜ ਵੱਲ ਪੇ੍ਰਰਨਾ ਦਿੱਤੀ | ਇਸ ਮੌਕੇ ਕਾਲਜ ਪਿੰ੍ਰਸੀਪਲ ਡਾ. ਗੁਰਸ਼ਰਨਜੀਤ ਸਿੰਘ ਸੰਧੂ, ਸਾਬਕਾ ਪਿੰ੍ਰਸੀਪਲ ਡਾ. ਗੁਰਪ੍ਰੀਤ ਕੌਰ, ਭਾਰਤੀ ਯੋਗ ਸੰਸਥਾਨ ਦੇ ਪੰਜਾਬ ਪ੍ਰਧਾਨ ਕੁੰਦਨ ਵਰਮਾਨੀ, ਜ਼ਿਲ੍ਹਾ ਪ੍ਰਧਾਨ ਡਾ. ਧਰਮ ਸਿੰਘ ਸੰਧੂ, ਕਾਲਜ ਐਨ.ਐਸ.ਐਸ. ਇੰਚਾਰਜ ਡਾ. ਸੌਰਭ ਕੁਮਾਰ, ਐਨ.ਸੀ.ਸੀ. ਏਅਰ ਵਿੰਗ ਇੰਚਾਰਜ ਪ੍ਰੋ. ਸਾਰਿਕਾ ਸਮੇਤ ਹੋਰ ਅਧਿਆਪਕਾਂ ਨੇ ਯੋਗ ਅਭਿਆਸ ਵਿਚ ਭਾਗ ਲਿਆ | ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ ਯੋਗ ਰਾਹੀਂ ਵਿਦਿਆਰਥੀਆਂ ਅਤੇ ਸਮਾਜ ਵਿਚ ਸਿਹਤ, ਅਨੁਸ਼ਾਸਨ, ਮਾਨਸਿਕ ਸ਼ਾਂਤੀ ਅਤੇ ਭਾਰਤੀ ਸੱਭਿਆਚਾਰਕ ਮੁੱਲਾਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਸੀ | ਹਿੱਸੇਦਾਰਾਂ ਨੇ ਸੂਰਜ ਨਮਸਕਾਰ, ਪ੍ਰਾਣਾਯਾਮ, ਧਿਆਨ ਅਤੇ ਹੋਰ ਅਨੇਕਾਂ ਯੋਗ ਆਸਨਾਂ ਦਾ ਅਭਿਆਸ ਕੀਤਾ |
ਵੈਟਰਨਰੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵਨ ਪੰਜਾਬ ਰਿਮਾਊਾਟ ਐਂਡ ਵੈਟਰਨਰੀ ਸਕਵੈਡਰਨ ਦੇ ਕੈਡਿਟਾਂ ਅਤੇ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਨੇ ਪੂਰੇ ਉਤਸ਼ਾਹ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਐਨ.ਸੀ.ਸੀ. ਇਕਾਈ ਦੇ ਕਮਾਂਡਿੰਗ ਅਫ਼ਸਰ ਕਰਨਲ ਏ ਸ਼੍ਰੀਨਿਵਾਸ ਰਾਓ, ਕੈਪਟਨ ਡਾ. ਨਿਤਿਨ ਦੇਵ ਸਿੰਘ, ਲੈਫ. ਡਾ. ਪੀ.ਪੀ. ਦੂਬੇ, ਡਾ. ਨਿਧੀ ਸ਼ਰਮਾ ਕੌਮੀ ਸੇਵਾ ਯੋਜਨਾ ਪ੍ਰਬੰਧਕ, ਕੈਡਿਟਾਂ ਅਤੇ ਵਲੰਟੀਅਰਾਂ ਨੇ ਯੋਗ ਦਿਵਸ ਵਿਚ ਹਿੱਸਾ ਲਿਆ | ਯੋਗ ਸੈਸ਼ਨ ਦੌਰਾਨ ਪ੍ਰਾਚੀਨ ਯੋਗ ਅਭਿਆਸ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਬਿਹਤਰ ਕਰਨ ਲਈ ਵਿਭਿੰਨ ਯੋਗ ਆਸਨ ਕੀਤੇ ਗਏ | ਵਿਦਿਆਰਥੀਆਂ ਨੇ ਸੂਰਜ ਨਮਸਕਾਰ, ਭੁਜੰਗ ਆਸਨ, ਵਜਰ ਆਸਨ, ਅਨੁਲੋਮ-ਵਿਲੋਮ ਆਦਿ ਆਸਨ ਬਹੁਤ ਵਿਧੀਪੂਰਵਕ ਕੀਤੇ | ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ-ਕੁਲਪਤੀ ਨੇ ਵਿਦਿਆਰਥੀਆਂ ਦੀ ਉਤਸ਼ਾਹੀ ਭੂਮਿਕਾ ਦੀ ਪ੍ਰਸੰਸਾ ਕੀਤੀ | ਡਾ. ਸਵਰਨ ਸਿੰਘ ਰੰਧਾਵਾ ਡੀਨ ਵੈਟਰਨਰੀ ਸਾਇੰਸ ਕਾਲਜ ਨੇ ਕਿਹਾ ਕਿ ਯੋਗ ਤਨਾਓ ਭਰਪੂਰ ਸਮੇਂ ਵਿਚ ਬਹੁਤ ਹੀ ਲਾਹੇਵੰਦ ਕਿਰਿਆ ਹੈ |