20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਭੱਠਾ ਕਾਰੋਬਾਰੀਆਂ ਵਲੋਂ ਅਣ-ਮਿੱਥੇ ਸਮੇਂ ਲਈ ਭੱਠੇ ਬੰਦ ਰੱਖਣ ਦਾ ਐਲਾਨ

ਭੱਠਾ ਮਾਲਕ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਪ੍ਰਧਾਨ ਇੰਦਰਪਾਲ ਸਿੰਘ ਵਾਲੀਆ, ਨਾਲ ਹੇਮਰਾਜ ਅਗਰਵਾਲ, ਟਿੰਕੂ ਜਾਵੰਦਾ, ਰਾਕੇਸ਼ ਗਰਗ, ਸਰਿੰਦਰ ਤਾਂਗੜੀ ਅਤੇ ਸਮੂਹ ਮੈਂਬਰ ਗੱਲਬਾਤ ਕਰਦੇ ਹੋਏ | ਤਸਵੀਰ : ਸੇਵਕ ਸਿੰਘ <br/> 22-06-2025
ਲੁਧਿਆਣਾ, 21 ਜੂਨ (ਜਤਿੰਦਰ ਭੰਬੀ)-ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਭੱਠਾ ਮਾਲਕਾਂ ਵਲੋਂ ਅੱਜ ਤੋਂ ਲੁਧਿਆਣਾ ਜ਼ਿਲ੍ਹੇ ਦੇ ਭੱਠਿਆਂ ਨੂੰ ਅਣਮਿਥੇ ਸਮੇਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਹੈ | ਉਨ੍ਹਾਂ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸਮੇਂ-ਸਮੇਂ ਸਿਰ ਪੰਜਾਬ ਦੀ ਭੱਠਾ ਸਨਅਤ ਨੂੰ ਤਬਾਹ ਕਰਨ ਲਈ ਨਵੇਂ-ਨਵੇਂ ਨਿਯਮ ਬਣਾ ਕੇ ਭੱਠਾ ਕਾਰੋਬਾਰੀਆਂ ਨੂੰ ਮਾਨਸਿਕ ਅਤੇ ਆਰਥਿਕ ਢਾਹ ਲਾਉਣ ਦੀਆਂ ਸਕੀਮਾਂ ਘੜਦੀਆਂ ਰਹਿੰਦੀਆਂ ਹਨ | ਅੱਜ ਇਸ ਸੰਬੰਧੀ ਲੁਧਿਆਣਾ ਭੱਠਾ ਮਾਲਕ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਸੂਬੇ ਦੇ ਭੱਠਾ ਮਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ | ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤੰਗ ਆ ਕੇ ਭੱਠਾ ਮਾਲਕ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਅਤੇ ਲਾਗੂ ਕੀਤੇ ਫੈਸਲਿਆਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਭੱਠਾ ਮਾਲਕਾਂ ਵੱਲੋਂ ਆਪਣੇ ਭੱਠੇ ਅਣਮਿੱਥੇ ਸਮੇਂ ਲਈ ਬੰਦ ਰੱਖਣਗੇ | ਪ੍ਰਧਾਨ ਵਾਲੀਆ ਨੇ ਕਿਹਾ ਕਿ ਉਹ ਵਫ਼ਦ ਨੂੰ ਲੈ ਕੇ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਸ ਮੁੱਦੇ ਨੂੰ ਲੈ ਕੇ ਮੀਟਿੰਗ ਕਰਨਗੇ ਅਤੇ ਸਮੱਸਿਆਵਾਂ ਨੂੰ ਉਜਾਗਰ ਕਰਨਗੇ | ਇਸ ਮੌਕੇ ਰੋਹਿਤ ਅਹਿਮਦਗੜ੍ਹ, ਸਤੀਸ਼ ਅਗਰਵਾਲ, ਵਿਸਾਲ ਢੰਡ,ਦਵਿੰਦਰ ਸਿੰਘ ਵਾਲੀਆ, ਹੇਮਰਾਜ ਅਗਰਵਾਲ, ਟਿੰਕੂ ਜਾਵੰਦਾ, ਰਾਕੇਸ਼ ਗਰਗ, ਸਰਿੰਦਰ ਤਾਂਗੜੀ, ਵਰਿੰਦਰ ਗੋਇਲ ਅਦਿ ਮੌਜ਼ੂਦ ਸਨ |

ਪਿਛਲੀ ਖ਼ਬਰ ਡਾ. ਰਣਜੀਤ ਨੇ ਜ਼ੀਰੋ ਤਕਨੀਕ ਨਾਲ ਅਬੋਹਰ ਨਿਵਾਸੀ 85 ਸਾਲਾਂ ਬਜ਼ੁਰਗ ਨੂੰ 20 ਮਿੰਟ ਦੀ ਸਰਜਰੀ ਤੋਂ ਬਾਅਦ ਤੁਰਨ ਫਿਰਨ... ਅਗਲੀ ਖ਼ਬਰ ਸੀ. ਏ ਵਿਦਿਆਰਥੀਆਂ ਲਈ ਉਤਸ਼ਾਹਪੂਰਵਕ ਯੂਥ ਫੈਸਟ ਜੋਸ਼-ਓ-ਜਜ਼ਬਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।