20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਡਾ. ਰਣਜੀਤ ਨੇ ਜ਼ੀਰੋ ਤਕਨੀਕ ਨਾਲ ਅਬੋਹਰ ਨਿਵਾਸੀ 85 ਸਾਲਾਂ ਬਜ਼ੁਰਗ ਨੂੰ 20 ਮਿੰਟ ਦੀ ਸਰਜਰੀ ਤੋਂ ਬਾਅਦ ਤੁਰਨ ਫਿਰਨ ਦੇ ਕਾਬਿਲ ਬਣਾਇਆ <br/>

ਐਸ.ਪੀ.ਐਸ ਹਸਪਤਾਲ, ਸ਼ੇਰਪੁਰ ਚੌਂਕ ਵਿਖੇ ਜੀਰੋ ਤਕਨੀਕ ਨਾਲ ਸਰਜਰੀ ਕਰਵਾਉਣ ਉਪਰੰਤ ਬਲਰਾਮ ਚੌਧਰੀ ਡਾ. ਰਣਜੀਤ ਸਿੰਘ ਦੇ ਨਾਲ | ਅਜੀਤ ਤਸਵੀਰ <br/> 22-06-2025
ਲੁਧਿਆਣਾ, 21 ਜੂਨ (ਡਾ. ਤਰਲੋਚਨ ਸਿੰਘ)-ਉੱਤਰੀ ਭਾਰਤ ਦੇ ਉੱਘੇ ਸਰਜਨ ਡਾ. ਰਣਜੀਤ ਸਿੰਘ ਨੇ ਐਸ. ਪੀ. ਐਸ ਹਸਪਤਾਲ, ਸ਼ੇਰਪੁਰ ਚੌਂਕ, ਲੁਧਿਆਣਾ ਵਿਖੇ ਜੀਰੋ ਤਕਨੀਕ ਨਾਲ ਅਬੋਹਰ ਨਿਵਾਸੀ ਬਲਰਾਮ ਚੌਧਰੀ (80) ਸਾਲਾਂ ਜੋ ਗੋਡਿਆਂ ਦੀ ਸਮੱਸਿਆ ਨਾਲ ਲੰਬੇ ਸਮੇਂ ਤੋਂ ਪੀੜਤ ਹੋਣ ਦੇ ਕਾਰਨ ਚੱਲਣ ਫਿਰਨ ਤੋਂ ਵੀ ਅਸਮਰਥ ਸੀ ਅਤੇ ਉਹ ਕਿਡਨੀ, ਲੀਵਰ ਦੀ ਬਿਮਾਰੀ ਦੇ ਨਾਲ ਨਾਲ ਥਾਇਰਾਇਡ ਟਿਊਮਰ ਤੋਂ ਵੀ ਪੀੜਤ ਸੀ | ਇਸ ਤੋਂ ਇਲਾਵਾ ਉਸ ਦੀ ਬਾਈਪਾਸ ਸਰਜਰੀ ਹੋਣ ਦੇ ਚਲਦੇ ਕੋਈ ਵੀ ਡਾਕਟਰ ਉਸਦੇ ਗੋਡਿਆਂ ਦੀ ਸਰਜਰੀ ਕਰਨ ਲਈ ਜੋਖਮ ਉਠਾਉਣ ਲਈ ਤਿਆਰ ਨਹੀਂ ਸੀ | ਜਦੋਂ ਉਸ ਨੇ ਐਸ.ਪੀ.ਐਸ ਹਸਪਤਾਲ ਵਿਖੇ ਡਾ. ਰਣਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਜ਼ੀਰੋ ਤਕਨੀਕ ਨਾਲ ਲਗਭਗ 20 ਮਿੰਟ ਵਿਚ ਸਰਜਰੀ ਕਰਕੇ ਉਸ ਨੂੰ ਚੱਲਣ ਫਿਰਨ ਦੇ ਕਾਬਲ ਬਣਾ ਦਿੱਤਾ | ਜ਼ੀਰੋ ਤਕਨੀਕ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਜ਼ੀਰੋ ਤਕਨੀਕ ਨਾਲ ਉਹ ਹੁਣ ਤੱਕ ਹਜ਼ਾਰਾਂ ਸਫਲਤਾ ਪੂਰਵਕ ਸਰਜਰੀਆਂ ਕਰਕੇ ਰੋਬੋਟਿਕ ਸਰਜਰੀ ਨੂੰ ਵੀ ਪਿੱਛੇ ਛੱਡ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਰੋਬੋਟਿਕ ਸਰਜਰੀ ਵਿਚ ਚੀਰਾ ਵੱਡਾ ਲਗਾਉਣ ਅਤੇ ਅਪ੍ਰੇਸ਼ਨ ਵਿੱਚ ਲੰਬਾ ਸਮਾਂ ਲੱਗਣ ਦੇ ਕਾਰਨ ਵਜਨੀ ਅਤੇ ਬਜ਼ੁਰਗ ਮਰੀਜ਼ਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਹਨ | ਜ਼ੀਰੋ ਤਕਨੀਕ ਨਾਲ ਸਰਜਰੀ ਕਰਵਾ ਕੇ ਬਲਰਾਮ ਚੌਧਰੀ ਅਤੇ ਉਸ ਦਾ ਪਰਿਵਾਰ ਖੁਸ਼ ਹੈ ਅਤੇ ਉਹ ਡਾ. ਰਣਜੀਤ ਸਿੰਘ ਨੂੰ ਅਸੀਸਾਂ ਦੇ ਰਿਹਾ ਹੈ |

ਪਿਛਲੀ ਖ਼ਬਰ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ (ਏਟਕ) ਸਬ ਡਵੀਜ਼ਨ ਸੁਧਾਰ ਦੀ ਚੋਣ ਅਗਲੀ ਖ਼ਬਰ ਭੱਠਾ ਕਾਰੋਬਾਰੀਆਂ ਵਲੋਂ ਅਣ-ਮਿੱਥੇ ਸਮੇਂ ਲਈ ਭੱਠੇ ਬੰਦ ਰੱਖਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।