20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ (ਏਟਕ) ਸਬ ਡਵੀਜ਼ਨ ਸੁਧਾਰ ਦੀ ਚੋਣ

ਅਜੀਤ ਡੈਸਕ 22-06-2025
ਮੁੱਲਾਂਪੁਰ-ਦਾਖਾ/ਗੁਰੂਸਰ-ਸੁਧਾਰ, 21 ਜੂਨ (ਨਿਰਮਲ ਸਿੰਘ ਧਾਲੀਵਾਲ)-ਪੀ.ਐੱਸ.ਈ.ਬੀ ਇੰਪਲਾਈਜ਼ ਫੈੱਡਰੇਸ਼ਨ (ਏਟਕ) ਸਬ ਡਵੀਜ਼ਨ ਸੁਧਾਰ ਦੀ ਚੋਣ ਡਵੀਜ਼ਨ ਪ੍ਰਧਾਨ ਗੁਰਮੇਲ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਫੈੱਡਰੇਸ਼ਨ ਦੇ ਪੰਜਾਬ ਉੱਪ ਪ੍ਰਧਾਨ ਕਰਤਾਰ ਸਿੰਘ ਦੁਲੇਅ, ਸਰਕਲ ਸਕੱਤਰ ਹਰਵਿੰਦਰ ਸਿੰਘ, ਸਰਕਲ ਮੀਤ ਪ੍ਰਧਾਨ ਲਖਵੀਰ ਸਿੰਘ, ਡਵੀਜ਼ਨ ਸਕੱਤਰ ਗੁਰਵਿੰਦਰ ਸਿੰਘ ਹਿੱਸੋਵਾਲ, ਜਸਵਿੰਦਰ ਸਿੰਘ ਧੂਰੀ, ਜਗਸੀਰ ਸਿੰਘ ਹੰਬੜਾਂ, ਕੇਵਲ ਸਿੰਘ ਹੰਬੜਾਂ, ਖੁਸਦੀਪ ਸਿੰਘ ਲਲਤੋਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਇਜਲਾਸ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਫੈੱਡਰੇਸ਼ਨ ਏਟਕ ਦੇ ਪੰਜਾਬ ਉੱਪ ਪ੍ਰਧਾਨ ਕਰਤਾਰ ਸਿੰਘ ਦੁਲੇਅ ਨੇ ਕਿਹਾ ਕਿ ਮਹਿਕਮੇ 'ਚ ਨਵੀਂ ਭਰਤੀ ਨਾ ਹੋਣ ਕਰਕੇ ਬਿਜਲੀ ਕਾਮਿਆ 'ਤੇ ਕੰਮ ਦਾ ਭਾਰ ਨਿੱਤ ਦਿਨ ਵੱਧਦਾ ਜਾ ਰਿਹਾ, ਜੋ ਬਿਜਲੀ ਹਾਦਸਿਆਂ ਦਾ ਮੁੱਖ ਕਾਰਨ ਹੈ | ਕਰਤਾਰ ਸਿੰਘ ਨੇ ਦੱਸਿਆ ਕਿ ਮਹਿਕਮੇ 'ਚ ਅਲੱਗ-ਅਲੱਗ ਕੁੱਲ 75 ਹਜ਼ਾਰ ਸੈਕਸ਼ਨ ਅਸਾਮੀਆਂ 'ਤੇ ਕੇਵਲ 28 ਹਜ਼ਾਰ ਕਾਮੇ ਕੰਮ ਕਰ ਰਹੇ ਹਨ | ਬਿਜਲੀ ਹਾਦਸੇ ਦਾ ਸ਼ਿਕਾਰ ਬਿਜਲੀ ਕਾਮਿਆ ਨੂੰ ਤਤਕਾਲ ਸਹਾਇਤਾ ਦੀ ਥਾਂ ਵਾਧੂ ਦੀਆਂ ਅੜਚਨਾਂ ਵਿਚ ਰੱਖ ਕੇ ਸਹਾਇਤਾ ਫਾਈਲਾਂ ਨੂੰ ਲਟਕਾਇਆ ਜਾ ਰਿਹਾ | ਸੋਧੀਆਂ ਗਈਆਂ ਤਨਖ਼ਾਹਾਂ/ਪੈਨਸ਼ਨਾਂ ਦੀ ਬਕਾਇਆ ਰਕਮ ਤੁਰੰਤ ਨਾ ਜਾਰੀ ਹੋਣ ਕਰਕੇ ਸੰਘਰਸ਼ ਦੇ ਐਲਾਨ ਸਬੰਧੀ ਚਰਚਾ ਸਮੇਂ ਕੱਚੇ ਠੇਕਾ 'ਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਬਿਨਾਂ ਦੇਰੀ ਪੂਰੀ ਤਨਖ਼ਾਹ ਕਈ ਹੋਰ ਮਾਮਲੇ ਵਿਚਾਰੇ ਗਏ | ਪੀ.ਐੱਸ.ਈ.ਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਸਬ ਡਵੀਜ਼ਨ ਸੁਧਾਰ ਦੇ ਪ੍ਰਧਾਨ ਗੁਰਮੇਲ ਸਿੰਘ ਵਿਰਕ ਵਲੋਂ ਸੂਬਾ ਕਮੇਟੀ ਆਗੂਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਪੈਡੀ ਸੀਜ਼ਨ ਦੌਰਾਨ ਸੁਰੱਖਿਆ ਉਪਕਰਣ ਜਿਵੇਂ ਅਰਥ ਰਾਡ ਸੈੱਟ, ਬਰਸਾਤੀ ਸੂਟ, ਸੇਫਟੀ ਬਿਲਟ ਮਹਿਕਮਾ ਕੁਝ ਵੀ ਨਹੀ ਦੇ ਰਿਹਾ | ਵਿਰਕ ਵਲੋਂ ਸਮੁੱਚੇ ਕਰਮਚਾਰੀਆਂ ਨੂੰ 4-9-14 ਸਾਲਾ ਏ.ਸੀ.ਪੀ. ਸਕੀਮ ਸੋਧੇ ਤਨਖ਼ਾਹਾਂ ਸਕੇਲਾਂ ਅਨੁਸਾਰ ਲਾਗੂ ਕਰਵਾਉਣ ਲਈ ਵੀ ਸੂਬਾ ਕਮੇਟੀ ਨੂੰ ਜਾਣੂ ਕਰਵਾਇਆ | ਫੈੱਡਰੇਸ਼ਨ ਏਟਕ ਵਲੋਂ ਬਿਜਲੀ ਕਾਮਿਆਂ ਦੀਆਂ ਮੁਸ਼ਕਿਲਾਂ 'ਤੇ ਗੰਭੀਰਤਾ ਨਾਲ ਵਿਚਾਰਾਂ ਬਾਅਦ ਫੈੱਡਰੇਸ਼ਨ ਦੀ ਮਜ਼ਬੂਤੀ ਲਈ ਸਬ-ਡਵੀਜ਼ਨ ਸੁਧਾਰ ਵਿਖੇ ਪੀ.ਐੱਸ.ਈ.ਬੀ ਇੰਪਲਾਈਜ਼ ਫੈੱਡਰੇਸ਼ਨ (ਏਟਕ) ਦੀ ਚੋਣ ਸਮੇਂ ਦਰਸ਼ਪ੍ਰੀਤ ਸਿੰਘ ਪ੍ਰਧਾਨ, ਹਰਮਨਪ੍ਰੀਤ ਸਿੰਘ (ਆਰ.ਏ), ਮਨਜਿੰਦਰ ਸਿੰਘ (ਦੋਵੇਂ) ਮੀਤ ਪ੍ਰਧਾਨ, ਹਰਵਿੰਦਰਪਾਲ ਸਿੰਘ ਸਕੱਤਰ ਦੇ ਨਾਲ ਮੈਡਮ ਲਖਵੀਰ ਕੌਰ ਅਡੀਟਰ, ਹਰਜਿੰਦਰ ਸਿੰਘ ਕੈਸ਼ੀਅਰ, ਜੁਆਇੰਟ ਕੈਸ਼ੀਅਰ ਹਰਵਿੰਦਰ ਸਿੰਘ, ਜੁਆਇੰਟ ਸਕੱਤਰ ਅਰਵਿੰਦਰ ਸਿੰਘ ਸਮੇਤ ਫੈੱਡਰੇਸ਼ਨ ਦੀ ਸਬ-ਡਵੀਜ਼ਨ ਪੱਧਰੀ ਯੂਨੀਅਨ ਦੀ ਸਰਪ੍ਰਸਤੀ ਲਈ ਰਾਜਿੰਦਰ ਸਿੰਘ ਮੋਹੀ ਨੂੰ ਸਰਪ੍ਰਸਤ ਚੁਣਿਆ ਗਿਆ | ਨਵੀਂ ਚੁਣੀ ਗਈ ਕਮੇਟੀ ਦੇ ਅਹੁਦੇਦਾਰ, ਮੈਂਬਰਾਂ ਦਾ ਜਥੇਬੰਦੀ ਦੇ ਪੰਜਾਬ ਉੱਪ ਪ੍ਰਧਾਨ ਕਰਤਾਰ ਸਿੰਘ ਦੁਲੇਅ, ਹਰਵਿੰਦਰ ਸਿੰਘ ਲਾਲੂ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ |
ਪਿਛਲੀ ਖ਼ਬਰ ਨਾਲੇ ਵਿਚ ਨੌਜਵਾਨ ਡਿੱਗਿਆ <br/> ਅਗਲੀ ਖ਼ਬਰ ਡਾ. ਰਣਜੀਤ ਨੇ ਜ਼ੀਰੋ ਤਕਨੀਕ ਨਾਲ ਅਬੋਹਰ ਨਿਵਾਸੀ 85 ਸਾਲਾਂ ਬਜ਼ੁਰਗ ਨੂੰ 20 ਮਿੰਟ ਦੀ ਸਰਜਰੀ ਤੋਂ ਬਾਅਦ ਤੁਰਨ ਫਿਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।