28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਸੱਤਾਧਾਰੀ ਪੱਖ ਦੇ ਕੌਂਸਲਰਾਂ ਨੇ ਸਾਬਕਾ ਕੌਂਸਲਰਾਂ ਦੇ ਸੋਸ਼ਲ ਖਾਤਿਆਂ 'ਤੇ ਆਪਣੇ ਆਪ ਨੰੂ ਕੌਂਸਲਰ ਲਿਖੇ ਜਾਣ 'ਤੇ ਵਿਰੋਧ ਜਤਾਇਆ <br/>

ਆਪ ਦੇ ਕੌਂਸਲਰਾਂ ਵਲੋਂ ਸਾਬਕਾ ਕੌਂਸਲਰਾਂ ਵਲੋਂ ਆਪਣੇ ਸੋਸ਼ਲ ਖਾਤਿਆਂ 'ਤੇ ਆਪਣੇ ਆਪ ਨੰੂ ਕੌਂਸਲਰ ਲਿਖੇ ਜਾਣ ਦੀਆਂ ਜਾਰੀ ਕੀਤੀਆਂ ਤਸਵੀਰਾਂ | <br/> 23-06-2025
ਲੁਧਿਆਣਾ, 22 ਜੂਨ (ਭੁਪਿੰਦਰ ਸਿੰਘ ਬੈਂਸ)- ਸੱਤਾਧਾਰੀ ਪੱਖ ਦੇ ਕੌਂਸਲਰਾਂ ਵਲੋਂ ਸਾਬਕਾ ਕੌਂਸਲਰਾਂ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟਾਂ 'ਤੇ ਆਪਣੇ ਆਪ ਨੰੂ ਹਾਲੇ ਵੀ ਕੌਂਸਲਰ ਦਰਸਾਉਣ 'ਤੇ ਵਿਰੋਧ ਜਤਾਇਆ ਹੈ | ਉਨ੍ਹਾਂ ਵਲੋਂ ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੰੂ ਸ਼ਿਕਾਇਤ ਕਰਕੇ ਇਨ੍ਹਾਂ ਕੌਂਸਲਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ | ਆਮ ਆਦਮੀ ਪਾਰਟੀ ਦੇ ਕੌਂਸਲਰ ਲਖਵਿੰਦਰ ਚੌਧਰੀ, ਕੌਂਸਲਰ ਜਸਪ੍ਰੀਤ ਕੌਰ, ਕੌਂਸਲਰ ਕਮਲ ਮਨੋਚਾ, ਕੌਂਸਲਰ ਨੰਦਨੀ ਜੈਰਥ ਨੇ ਨਗਰ ਨਿਗਮ ਮੇਅਰ ਨੰੂ ਕੀਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਨਗਰ ਨਿਗਮ ਚੋਣਾਂ ਵਿਚ ਹਾਰੇ ਜਾਂ ਚੋਣਾਂ ਲੜੇ੍ਹ ਹੀ ਨਹੀਂ, ਕਈ ਸਾਬਕਾ ਕੌਂਸਲਰਾਂ ਵਲੋਂ ਹਾਲੇ ਵੀ ਆਪਣੇ ਸੋਸ਼ਲ ਖਾਤਿਆਂ ਤੇ ਆਪਣੇ ਆਪ ਨੰੂ ਕੌਂਸਲਰ ਲਿਖਿਆ ਹੋਇਆ ਹੈ ਤੇ ਉਹ ਜਨਤਾ ਨੰੂ ਗੁੁੰਮਰਾਹ ਕਰ ਰਹੇ ਹਨ | ਉਨ੍ਹਾਂ ਵਲੋਂ ਮੇਅਰ ਤੋਂ ਮੰਗ ਕੀਤੀ ਗਈ ਹੈ ਕਿ ਉਕਤ ਕੌਂਸਲਰਾਂ ਤੇ ਜਨਤਾ ਨੂੰ ਗੁੰਮਰਾਹ ਕੀਤੇ ਜਾਣ ਨੰੂ ਲੈਕੇ ਕਾਰਵਾਈ ਕੀਤੀ ਜਾਵੇ | ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਵਲੋਂ ਵੀ ਉਕਤ ਕੌਂਸਲਰਾਂ ਨੰੂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਖੁਦ ਦੇ ਸੋਸ਼ਲ ਖਾਤਿਆਂ ਤੋਂ ਇਲਾਵਾ ਜਿੱਥੇ ਵੀ ਉਨ੍ਹਾਂ ਦੀ ਪਹਿਚਾਣ ਕੌਂਸਲਰ ਵਜੋਂ ਹੋ ਰਹੀ ਹੈ, ਉਸ ਨੂੰ ਹਟਾ ਦੇਣ ਲਈ ਕਿਹਾ ਗਿਆ ਹੈ ਜਿਸ ਨਾਲ ਜਨਤਾ ਗੁੰਮਰਾਹ ਨਾ ਹੋ ਸਕੇ |

ਪਿਛਲੀ ਖ਼ਬਰ ਬੱੁਢੇ ਨਾਲੇ ਤੇ ਸ਼ਹਿਰ ਦੀ ਰੋਡ ਜਾਲੀਆਂ ਦੀ ਨਹੀਂ ਕੀਤੀ ਜਾ ਰਹੀ ਸਫਾਈ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।