ਬੱੁਢੇ ਨਾਲੇ ਤੇ ਸ਼ਹਿਰ ਦੀ ਰੋਡ ਜਾਲੀਆਂ ਦੀ ਨਹੀਂ ਕੀਤੀ ਜਾ ਰਹੀ ਸਫਾਈ
ਅਜੀਤ ਡੈਸਕ
23-06-2025
ਸ਼ਹਿਰ ਵਿਚ ਬੱੁੱਢੇ ਨਾਲੇ ਦੇ ਉਪਰ ਪੁਲੀਆਂ ਦੇ ਨਿਰਮਾਣ ਕਾਰਜ ਨਾਲ ਬਰਸਾਤੀ ਪਾਣੀ ਨੰੂ ਲੈ ਕੇ ਵੱਧ ਸਕਦੀ ਹੈ ਹੋਰ ਵੀ ਮੁਸ਼ਕਿਲ
ਸ਼ਹਿਰ ਵਿਚਲੇ ਬੁੱਢੇ ਨਾਲੇ ਦੇ ਉਪਰ ਸ਼ਿਵਪੁਰੀ ਚੌਂਕ, ਕੁੰਦਨਪੁਰੀ ਵਿਖੇ ਆਦਿ ਵਿਖੇ ਨਾਲੇ ਦੇ ਉਪਰ ਪੁਲੀਆਂ ਬਣਾਉਣ ਦੇ ਚੱਲ ਰਹੇ ਕੰਮ ਨਾਲ ਬਰਸਾਤੀ ਮੌਸਮ ਵਿਚ ਨਾਲੇ ਦੇ ਪਾਣੀ ਨੰੂ ਲੈਕੇ ਸ਼ਹਿਰਵਾਸੀਆਂ ਲਈ ਪਰੇਸ਼ਾਨੀ ਵੱਧ ਸਕਦੀ ਹੈ | ਭਾਵੇਂ ਕਿ ਨਗਰ ਨਿਗਮ ਵਲੋਂ ਬਰਸਾਤੀ ਮੌਸਮ ਨੰੂ ਦੇਖਦੇ ਹੋਏ ਉਕਤ ਪੁਲੀਆਂ ਦਾ ਕੰਮ ਰੋਕਣ ਦਾ ਕਿਹਾ ਜਾ ਰਿਹਾ ਹੈ | ਪਰ ਉਕਤ ਪੁਲੀਆਂ ਦੇ ਕੰਮ ਨਾਲ ਨਾਲੇ ਵਿਚੋਂ ਪਾਣੀ ਲੰਘਣ ਵਿਚ ਰੁਕਾਵਟ ਪੈਦਾ ਹੋ ਗਈ ਹੈ, ਜਿਸ ਨਾਲ ਬਰਸਾਤੀ ਮੌਸਮ ਦੌਰਾਨ ਨਾਲੇ ਦਾ ਪਾਣੀ ੳਵਰਫਲੋ ਹੋਣ ਦੀ ਸੰਭਾਵਨਾ ਬਣੀ ਹੋਈ ਹੈ | ਇਸ ਮੁਸ਼ਕਿਲ ਤੋਂ ਬੱਚਣ ਲਈ ਨਗਰ ਨਿਗਮ ਪ੍ਰਸ਼ਾਸਨ ਨੰੂ ਬਹੁਤ ਜਲਦ ਨਾਲੇ ਦੀ ਸਫਾਈ ਦੇ ਨਾਲ ਉਕਤ ਪੁਲੀਆਂ ਕਾਰਨ ਨਾਲੇ ਵਿਚ ਪੈਦਾ ਹੋਈ ਰੁਕਾਵਟ ਦਾ ਵੀ ਹੱਲ ਲੱਭਣਾ ਹੋਵੇਗਾ | ਜਿਸ ਨਾਲ ਨਾਲੇ ਦਾ ਪਾਣੀ ੳਵਰਫਲੋ ਨਾ ਹੋ ਸਕੇ, ਤਾਂ ਨਾਲੇ ਦੇ ਕਿਨਾਰਿਆਂ 'ਤੇ ਵੱਸੇ ਮੁਹੱਲਿਆਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |