28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ <br/>

ਸਮਾਗਮ ਦੌਰਾਨ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸੰਤ ਬਾਬਾ ਅਮੀਰ ਸਿੰਘ | ਅਜੀਤ ਤਸਵੀਰ <br/> 23-06-2025
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫਰਮਾਇਆ ਕਿ ਸਿਮਰਨ ਮਨੁੱਖ ਨੂੰ ਜਿਥੇ ਕਾਦਰ ਨਾਲ ਜੋੜਦਾ ਹੈ, ਉਥੇ ਨਿਸ਼ਕਾਮ ਸੇਵਾ ਕਾਦਰ ਦੀ ਕੁਦਰਤ ਨਾਲ ਜੋੜਦੀ ਹੈ | ਇਸ ਲਈ ਸਿਮਰਨ ਦੁਆਰਾ ਗਿਆਨ-ਬੋਧ ਪ੍ਰਾਪਤ ਕਰੀਏ, ਜਿਸਦੇ ਚਾਨਣ ਵਿਚ ਨਿਸ਼ਕਾਮ ਸੇਵਾ ਰਾਹੀਂ ਪ੍ਰਾਕਿਰਤਕ ਫਰਜ਼ ਵੀ ਨਿਭਾਈਏ | ਜਿਵੇਂ ਇਸ ਬ੍ਰਹਿਮੰਡ ਦੀ ਹਰ ਜਾਨਦਾਰ ਅਤੇ ਬੇਜਾਨ ਸ਼ੈਅ ਇਸ ਬ੍ਰਹਿਮੰਡ ਨੂੰ ਚਲਦਿਆਂ ਰੱਖਣ ਵਿਚ ਆਪਣਾ ਯੋਗਦਾਨ ਪਾ ਰਹੀ ਹੈ | ਬੂਟੇ ਉੱਗਦੇ ਨੇ, ਪਲਦੇ-ਪੁੰਗਰਦੇ ਨੇ, ਫੁੱਲ-ਫਲ ਦਿੰਦੇ ਨੇ ਅਤੇ ਬ੍ਰਹਮੰਡ ਨੂੰ ਚਲਦਿਆਂ ਰੱਖਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ | ਇਸ ਸਮੁੱਚੇ ਬ੍ਰਹਮੰਡ ਵਿਚ ਇਕ ਵੀ ਅਜਿਹੀ ਚੀਜ਼ ਨਹੀਂ ਜਿਹੜੀ ਇਸ ਬ੍ਰਹਮੰਡ ਵਿਚ ਆਪਣਾ ਨਿਸ਼ਚਿਤ ਯੋਗਦਾਨ ਨਾ ਪਾ ਰਹੀ ਹੋਵੇ | ਬਾਬਾ ਜੀ ਨੇ ਦੱਸਿਆ ਜੀ ਅਜੋਕੀ ਵਿਦਿਆ ਜਿੱਥੇ 'ਆਪ ਜੀਵੋ ਤੇ ਹੋਰਨਾਂ ਨੂੰ ਜੀਣ ਦੇਵੋ' ਦੇ ਸਿਧਾਂਤ ਤੱਕ ਅਪੜੀ ਹੈ, ਉੱਥੇ ਗੁਰਮਤਿ ਚਾਨਣ ਨੇ ਦੂਜਿਆਂ ਲਈ ਜੀਣ-ਥੀਣ ਦੇ ਸਿਧਾਂਤ ਰਹੀ ਕੁਦਰਤ ਦੀ ਨਿਯਮਾਂਵਲੀ ਦਾ ਸਦੀਵੀ ਰਾਹ ਵਿਖਾਇਆ ਹੈ | ਸਿੱਖ ਨੇ ਸਿਮਰਨ ਕਰਨਾ ਹੈ, ਕਿਰਤ ਕਰਨੀ ਹੈ, ਪਰ ਕਿਸੇ ਦਾ ਹੱਕ ਨਹੀਂ ਮਾਰਨਾ ਸਗੋਂ ਆਪਣੀ ਕਮਾਈ ਵਿਚੋਂ ਵੀ ਵੰਡ ਕੇ ਛਕਣਾ ਹੈ | ਸਰਬੱਤ ਦਾ ਭਲਾ ਅਤੇ ਸੇਵਾ ਕਰਨੀ, ਆਪਣੇ ਪਰਾਏ ਦੇ ਹੱਕਾਂ ਦੀ ਰਾਖੀ ਕਰਨੀ | ਬਾਬਾ ਜੀ ਨੇ ਜੋਰ ਦਿੰਦਿਆਂ ਕਿਹਾ ਕਿ ਆਪਣੇ ਮਹਾਨ ਬੇਮਿਸਾਲ ਅਤੇ ਗੌਰਵਸ਼ਾਲੀ ਵਿਰਸੇ ਨੂੰ ਸੰਭਾਲਣ 'ਚ ਕਸਰ ਨਾ ਛੱਡੀਏ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਉਦਯੋਗਾਂ 'ਤੇ 2 ਰੁਪਏ ਪ੍ਰਤੀ ਯੂਨਿਟ ਸਰਚਾਰਜ ਲਗਾਉਣਾ ਨਿੰਦਣਯੋਗ-ਰਜਨੀਸ਼ ਧੀਮਾਨ, ਨਰਿੰਦਰ ਸਿੰਘ... ਅਗਲੀ ਖ਼ਬਰ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਅਤੇ ਲੱਛਣਾਂ ਬਾਰੇ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।