ਫੁੱਲਾਂਵਾਲ, 22 ਜੂਨ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਅਧੀਨ ਆਉਂਦੇ ਪਿੰਡ ਧਾਂਦਰਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮੇਸ਼ ਕੁਮਾਰ ਸਾਹਨੇਵਾਲ ਵਲੋਂ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਦੀ ਅਗਵਾਈ ਹੇਠ ਇੱਕ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੌਰਾਨ ਆਏ ਲੋਕਾਂ ਨੂੰ ਹੈਲਥ ਅਫਸਰ ਡਾਕਟਰ ਰਵੀ ਦੱਤ ਨੇ ਮਲੇਰੀਆ ਅਤੇ ਡੇਂਗੂ ਬੁਖਾਰ ਦੇ ਕਾਰਨ ਲੱਛਣ ਇਲਾਜ ਅਤੇ ਬਚਾਓ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾਕਟਰ ਹਰਮਨਪ੍ਰੀਤ ਸਿੰਘ, ਮਲਟੀ ਪਰਬਸ ਹੈਲਥ ਵਰਕਰ ਮੇਲ ਜਸਵਿੰਦਰ ਸਿੰਘ, ਸਮੂਹ ਪਿੰਡ ਧਾਂਦਰਾ ਨਿਵਾਸੀਆਂ ਤੋਂ ਇਲਾਵਾ ਸੈਂਟਰ ਦੇ ਸਾਰੇ ਵਰਕਰ ਸਾਹਿਬਾਨ ਵੀ ਹਾਜ਼ਰ ਰਹੇ |