28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਭੰਗੜਾ ਕੈਂਪ ਸਮਾਪਤ <br/>

ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ, ਮਿੱਲਰ ਗੰਜ ਵਿਖੇ ਭੰਗੜਾ ਕੈਂਪ ਦੀ ਸਮਾਪਤੀ ਮÏਕੇ ਭੰਗੜਾ ਸਿੱਖਣ ਵਾਲੇ ਬੱਚਿਆਂ ਦੇ ਨਾਲ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਅਧਿਆਪਕ ਲਖਵੀਰ ਸਿੰਘ ਅਤੇ ਹੋਰ¢ ਅਜੀਤ ਤਸਵੀਰ <br/> 23-06-2025
ਲੁਧਿਆਣਾ, 22 ਜੂਨ (ਡਾ.ਤਰਲੋਚਨ ਸਿੰਘ)-ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ, ਮਿੱਲਰ ਗੰਜ ਵਿਖੇ 1 ਜੂਨ ਤੋਂ ਸ਼ੁਰੂ ਹੋਇਆ ਭੰਗੜਾ ਕੈਂਪ ਦੀ ਸਮਾਪਤੀ ਅੱਜ ਸ਼ਾਨਦਾਰ ਢੰਗ ਨਾਲ ਕੀਤੀ ਗਈ | ਇਸ ਮÏਕੇ ਤੇ ਮੁੱਖ ਮਹਿਮਾਨ ਜਸਦੇਵ ਸਿੰਘ ਸੇਖੋਂ ਸਹਾਇਕ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ ਵਲੋਂ ਸ਼ਿਰਕਤ ਕੀਤੀ ਗਈ¢ ਉਨ੍ਹਾਂ ਨੇ ਕੈਂਪ ਵਿਚ ਪਹੁੰਚ ਕੇ ਵਿਦਿਆਰਥੀਆਂ ਦੀ ਭੰਗੜਾ ਪੇਸ਼ਕਾਰੀ ਵੇਖੀ ਅਤੇ ਉਨ੍ਹਾਂ ਦੀ ਖੂਬ ਪ੍ਰਸੰਸਾ ਕਰਦੇ ਅਪੀਲ ਕੀਤੀ ਕਿ ਸਾਨੂੰ ਆਪਣਾ ਵਿਰਸਾ ਅਤੇ ਸਭਿਆਚਾਰ ਸੰਭਾਲਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ | ਉਨ੍ਹਾਂ ਢੋਲੀ ਰਵੀ ਉਸਤਾਦ ਅਤੇ ਆਪਣੇ ਕਾਲਜ ਦੇ ਦੋਸਤ ਲਖਵੀਰ ਸਿੰਘ ਜੋ ਇਸ ਸਕੂਲ ਵਿਚ ਅਧਿਆਪਕ ਅਤੇ ਭੰਗੜਾ ਕੈਂਪ ਦੇ ਇੰਚਾਰਜ ਹਨ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਕਦੇ ਵੀ ਆਪਣੇ ਉਸਤਾਦ ਅਤੇ ਪੁਰਾਣੇ ਯਾਰਾਂ ਨੂੰ ਨਹੀਂ ਭੁੱਲਣਾ ਚਾਹੀਦਾ¢ ਇਸ ਮÏਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫ਼ੀਆਂ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ¢ ਇਸ ਮÏਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ,ਜਰਨਲ ਸਕੱਤਰ ਗੁਰਚਰਨ ਸਿੰਘ ਲੋਟੇ ਅਤੇ ਪਿ੍ੰਸੀਪਲ ਮਨਪ੍ਰੀਤ ਕÏਰ ਵਿਰਕ ਨੇ ਆਪਣੇ ਸੰਦੇਸ਼ ਵਿਚ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਕੈਂਪ ਸਕੂਲ ਵਿਚ ਲਗਾਏ ਜਾਣਗੇ¢ ਇਸ ਮÏਕੇ ਲਖਵੀਰ ਸਿੰਘ, ਉਸਤਾਦ ਰਵੀ ਕੁਮਾਰ ਅਤੇ ਪ੍ਰਬੰਧਕਾਂ ਵਲੋਂ ਜਸਦੇਵ ਸਿੰਘ ਸੇਖੋਂ ਦਾ ਰਾਮਗੜ੍ਹੀਆ ਸਕੂਲ ਵਲੋਂ ਸਨਮਾਨ ਕੀਤਾ ਗਿਆ¢ ਕੈਂਪ ਨੂੰ ਨੇਪਰੇ ਚਾੜ੍ਹਨ ਲਈ ਕੋਚ ਲੱਕੀ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਨ੍ਹਾਂ ਨੇ 22 ਦਿਨ ਲਗਾਤਾਰ ਭੰਗੜੇ ਦੀਆਂ ਬਾਰੀਕੀਆਂ ਸਮਝਾਈਆਂ¢ ਕੈਂਪ ਦੀ ਸਫਲਤਾ ਵਿਚ ਗੁਰਜੀਤ ਸਿੰਘ ਚੀਮਾ, ਸਕੂਲ ਦੇ ਸੰਗੀਤ ਅਧਿਆਪਕ ਕਵਲਜੀਤ ਸਿੰਘ ਅਤੇ ਸਕੂਲ ਦੀ ਪੁਰਾਣੀ ਭੰਗੜਾ ਟੀਮ ਦੇ ਕਪਤਾਨ ਬਲਜਿੰਦਰ ਸਿੰਘ, ਵਿਸ਼ਾਲਪ੍ਰੀਤ ਸਿੰਘ, ਕ੍ਰਿਪਾਲ ਸਿੰਘ ਬਾਜਵਾ ਅਤੇ ਗੁਰਮਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ¢

ਪਿਛਲੀ ਖ਼ਬਰ ਸੀਸੂ ਮਹਿਲਾ ਉੱਦਮੀ ਫੋਰਮ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ <br/> ਅਗਲੀ ਖ਼ਬਰ ਮਾਨਵਤਾ ਭਲਾਈ ਸੇਵਾ ਸੁਸਾਇਟੀ ਦੀ ਅਹਿਮ ਬੈਠਕ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।