ਖੱਬੇ-ਪੱਖੀ ਪਾਰਟੀਆਂ ਵਲੋਂ ਈਰਾਨ ਉਪਰ ਅਮਰੀਕਾ ਦੇ ਹਮਲੇ ਦੀ ਨਿੰਦਾ
ਅਜੀਤ ਡੈਸਕ
23-06-2025
ਲੁਧਿਆਣਾ, 22 ਜੂਨ (ਜਗਮੀਤ ਸਿੰਘ)ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ ਲਿਬਰੇਸ਼ਨ), ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਫਾਰਵਰਡ ਬਲਾਕ ਵਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ 'ਚ ਈਰਾਨ 'ਤੇ ਅਮਰੀਕੀ ਹਮਲੇ ਦੀ ਨਿੰਦਾ ਕੀਤੀ ਗਈ ਹੈ | ਖੱਬੇ ਪੱਖੀ ਜਥੇਬੰਦੀਆਂ ਨੇ ਕਿਹਾ ਕਿ ਇਹ ਈਰਾਨ ਦੀ ਪ੍ਰਭੂ ਸੱਤਾ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਘੋਰ ਉਲੰਘਣਾ ਹੈ ਅਤੇ ਇਹ ਵਿਸ਼ਵ ਵਿਆਪੀ ਤਣਾਅ ਨੂੰ ਵਧਾਏਗਾ |