28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

'ਸਿਤਾਰੇ ਜ਼ਮੀਨ ਪਰ' ਸਿਨੇਮਾ ਦੇ ਪਰਦੇ ਤੋਂ ਨਿਕਲ ਕੇ ਹਕੀਕਤ 'ਚ ਕੇਅਰ ਫ਼ਾਰ ਆਟਿਜਮ ਵਲੋਂ ਕਰਵਾਇਆ ਇਕ ਅਨੋਖਾ ਪ੍ਰੋਗਰਾਮ <br/>

ਕੇਅਰ ਫ਼ਾਰ ਆਟਿਜਮ ਸੈਂਟਰ ਵਲੋਂ ਵਿਸ਼ੇਸ਼ ਜ਼ਰੂਰਤਮੰਦ ਬੱਚਿਆਂ ਲਈ ਕਰਵਾਏ ਪ੍ਰੋਗਰਾਮ ਵਿਚ ਆਟਿਜਮ ਜਾਗਰੂਕਤਾ ਰੀਬਨ, ਡਾ. ਅਤੁੱਲ ਮਦਾਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਇੰਦਰਪ੍ਰੀਤ ਕÏਰ ਅਤੇ ਸਪੈਸ਼ਲ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੈਂਟਰ ਦੀ ਪ੍ਰਬੰਧਕੀ ਟੀਮ¢ ਅਜੀਤ ਤਸਵੀਰਾਂ <br/> 23-06-2025
ਲੁਧਿਆਣਾ, 22 ਜੂਨ (ਡਾ. ਤਰਲੋਚਨ ਸਿੰਘ)-ਕੇਅਰ ਫ਼ਾਰ ਆਟਿਜਮ ਸੈਂਟਰ, ਕੋਚਰ ਮਾਰਕੀਟ ਵਲੋਂ ਸ਼ਹਿਰ ਦੇ ਪੈਵੀਲੀਅਨ ਮਾਲ ਵਿਖੇ ਭਾਵਨਾਤਮਕ ਅਤੇ ਜਾਗਰੂਕਤਾ ਨਾਲ ਭਰਪੂਰ ਪ੍ਰੋਗਰਾਮ ਕਰਵਾਇਆ ਗਿਆ¢ ਇਹ ਪ੍ਰੋਗਰਾਮ ਹਾਲ ਹੀ ਵਿਚ ਰਿਲੀਜ਼ ਹੋਈ ਅਮੀਰ ਖ਼ਾਨ ਦੀ ਫ਼ਿਲਮ 'ਸਿਤਾਰੇ ਜ਼ਮੀਨ ਪਰ' ਤੋਂ ਪ੍ਰੇਰਿਤ ਸੀ, ਜਿਸ ਦਾ ਉਦੇਸ਼ ਸਪੈਸ਼ਲ ਲੋੜਵੰਦ ਬੱਚਿਆਂ ਜਿਹੇ ਵਿਸ਼ਿਆਂ ਤੇ ਸਮਾਜ ਨੂੰ ਸੰਵੇਦਨਸ਼ੀਲ ਬਣਾਉਣਾ ਹੈ¢ ਪ੍ਰੋਗਰਾਮ ਦੀ ਸ਼ੁਰੂਆਤ ਆਟਿਜਮ ਜਾਗਰੂਕਤਾ ਰੀਬਨ ਨਾਲ ਹੋਈ ਜਿਸ ਵਿਚ ਕੇਅਰ ਫ਼ਾਰ ਆਟਿਜਮ ਦੀ ਸਮਰਪਿਤ ਟੀਮ ਨੇ ਮਾਲ ਵਿਚ ਹਾਜ਼ਰ ਲੋਕਾਂ ਨੂੰ ਰੀਬਨ ਪਿੰਨ ਕਰਕੇ ਆਟਿਜਮ ਦੇ ਬਾਰੇ ਵਿਚ ਜਾਗਰੂਕ ਕੀਤਾ ਅਤੇ ਆਟਿਜਮ ਨਾਲ ਜੁੜੀ ਸਰਲ ਅਤੇ ਜਾਣਕਾਰੀ ਭਰਪੂਰ ਪਰਚੇ ਵੀ ਵੰਡੇ ਗਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਵਿਸ਼ੇ ਨੂੰ ਸਮਝ ਸਕਣ ¢ ਇਸੇ ਲੜੀ ਦੇ ਤਹਿਤ ਸੰਸਥਾ ਵਲੋਂ ਵਿਸ਼ੇਸ਼ ਜ਼ਰੂਰਤਮੰਦ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਅਮੀਰ ਖ਼ਾਨ ਦੀ ਫ਼ਿਲਮ ਸਿਤਾਰੇ ਜ਼ਮੀਨ ਪਰ ਦੀ ਇਕ ਵਿਸ਼ੇਸ਼ ਸਕਰੀਨਿੰਗ ਆਯੋਜਿਤ ਕੀਤੀ ਗਈ ਜੋ ਕੇਵਲ ਮਨੋਰੰਜਨ ਤੱਕ ਸੀਮਤ ਨਹੀਂ ਰਹੀ, ਬਲਕਿ ਇਹ ਉਨ੍ਹਾਂ ਪਰਿਵਾਰਾਂ ਦੇ ਲਈ ਆਤਮੀਅਤਾ, ਜੁੜਾਵ ਅਤੇ ਸਮਾਜਿਕ ਹਿੱਸੇਦਾਰੀ ਦਾ ਇਕ ਸਸ਼ਕਤ ਅਨੁਭਵ ਬਣ ਗਈ ¢ ਇਸ ਮÏਕੇ ਸੈਂਟਰ ਦੇ ਅਪਰੇਸ਼ਨਲ ਅਤੇ ਕਲੀਨੀਕਲ ਸਾਈਕਾਲੋਜਿਸਟ ਡਾ. ਅਤੁੱਲ ਮਦਾਨ ਨੇ ਦੱਸਿਆ ਕਿ ਲੱਛਣਾਂ ਨੂੰ ਸਮੇਂ ਤੇ ਪਹਿਚਾਨਣਾ ਅਤੇ ਅਰਲੀ ਇੰਟਰਵੇਸ਼ਨ ਸ਼ੁਰੂ ਕਰਨਾ ਬੱਚਿਆਂ ਦੇ ਵਿਕਾਸ ਵਿਚ ਬੜਾ ਬਦਲਾਅ ਲਿਆ ਸਕਦਾ ਹੈ ¢ ਉਨ੍ਹਾਂ ਕਿਹਾ ਕਿ ਸਮਾਂ ਰਹਿੰਦੇ ਪਹਿਚਾਣ ਕਰਕੇ ਜੇਕਰ ਅਰਲੀ ਇੰਟਰਵੇਸ਼ਨ ਸ਼ੁਰੂ ਕੀਤਾ ਜਾਵੇ ਤਾਂ ਬੱਚਿਆਂ ਦੇ ਵਿਕਾਸ ਵਿਚ ਬਹੁਤ ਸੁਧਾਰ ਸੰਭਵ ਹੁੰਦੇ ਹਨ ¢ ਉਨ੍ਹਾਂ ਕਿਹਾ ਕਿ ਆਟਿਜਮ ਕੋਈ ਬਿਮਾਰੀ ਨਹੀਂ ਹੈ¢ ਇਹ ਬੱਸ ਸੋਚਣ, ਸਮਝਣ ਅਤੇ ਸਿੱਖਣ ਦਾ ਇਕ ਵੱਖਰਾ ਤਰੀਕਾ ਹੈ, ਜ਼ਰੂਰਤ ਹੈ ਤਾਂ ਬੱਸ ਸਮਝ, ਸਹਿਯੋਗ ਅਤੇ ਸਹੀ ਮਾਰਗ ਦਰਸ਼ਨ ਦੀ¢ ਸੰਸਥਾ ਦੇ ਸੰਸਥਾਪਕ ਨਿਦੇਸ਼ਕ ਰਘੂ ਬਹਿਲ ਨੇ ਕਿਹਾ ਕਿ ਸੈਂਟਰ ਦੀ ਨੀਂਹ ਹੀ ਇਸ ਸੋਚ ਤੇ ਰੱਖੀ ਗਈ ਸੀ ਕਿ ਹਰ ਵਿਸ਼ੇਸ਼ ਬੱਚਾ ਆਪਣੀ ਇਕ ਚਮਕ ਰੱਖਦਾ ਹੈ ਬੱਸ ਸਾਨੂੰ ਸਮਝਣ ਅਤੇ ਮÏਕਾ ਦੇਣ ਦੀ ਜ਼ਰੂਰਤ ਹੈ¢ ਅੱਜ ਦਾ ਇਹ ਪ੍ਰੋਗਰਾਮ ਸਮਾਜ ਨੂੰ ਇਹ ਦਿਖਾਉਣ ਦਾ ਇਕ ਜਰਿਆ ਹੈ ਕਿ ਸਹੀ ਮਾਰਗ ਦਰਸ਼ਨ ਅਤੇ ਟਾਈਮਲੀ ਇੰਟਰਵੇਸ਼ਨ ਨਾਲ ਬਦਲਾਅ ਸੰਭਵ ਹੈ ¢ ਇਸ ਮÏਕੇ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਇੰਦਰਪ੍ਰੀਤ ਕÏਰ ਨੇ ਕਿਹਾ ਕਿ ਸੈਂਟਰ ਦਾ ਇਹ ਯਤਨ ਸ਼ਲਾਘਾ ਯੋਗ ਹੈ ¢ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਨੂੰ ਸਮਾਜ ਵਿਚ ਸਮਝ, ਮÏਕੇ ਅਤੇ ਆਤਮ ਸਨਮਾਨ ਦੇਣ ਦੀ ਦਿਸ਼ਾ ਵਿਚ ਇਹ ਇਕ ਪ੍ਰੇਰਨਾਦਾਇਕ ਪਹਿਲ ਹੈ¢ ਉਨ੍ਹਾਂ ਸੈਂਟਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ¢ ਇਸ ਮÏਕੇ ਸੈਂਟਰ ਦੀ ਪੂਰੀ ਟੀਮ ਸਪੈਸ਼ਲ ਐਜੂਕੇਟਰ, ਸਪੀਚ ਥੈਰੇਪਿਸਟ, ਆਕੂਪੇਸ਼ਨਲ ਥੈਰੇਪਿਸਟ, ਬਿਹੇਵੀਅਰ ਥੈਰੇਪਿਸਟ ਅਤੇ ਐਡਮਿਨਿਸਟਰੇਟਰ ਸਟਾਫ਼ ਨੇ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦੇ ਨਾਲ ਪ੍ਰੋਗਰਾਮ ਨੂੰ ਸਫਲ ਬਣਾਇਆ¢

ਪਿਛਲੀ ਖ਼ਬਰ ਨੀਮਾ ਅਤੇ ਅਸ਼ੀਰਵਾਦ ਯੋਗਾ ਕਲੀਨਿਕ ਵਲੋਂ ਯੋਗ ਦਿਵਸ ਨੂੰ ਸਮਰਪਿਤ ਯੋਗ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਵਲੋਂ ਸਤਪਾਲ ਸਿੰਘ ਪਾਲ ਨੂੰ ਸ਼ਰਧਾਂਜਲੀ ਭੇਟ ਪਾਲ ਦੀ ਯਾਦ ਸਦਾ ਦਿਲਾਂ ਵਿਚ ਜਿੰਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।