23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਟਰਾਲਾ ਚਾਲਕ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਫੇਟ, ਇਕ ਦੀ ਮੌਤ

ਅਜੀਤ ਡੈਸਕ 02-09-2025
ਲੁਧਿਆਣਾ, 1 ਸਤੰਬਰ (ਜਗਮੀਤ ਸਿੰਘ)-ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਇਕ ਟਰਾਲਾ ਚਾਲਕ ਵਲੋਂ ਤੇਜ਼ ਗਤੀ ਅਤੇ ਲਾਪਰਵਾਹੀ ਨਾਲ ਮਾਰੀ ਗਈ ਫੇਟ ਦੇ ਚਲਦੇ ਇਕ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ | ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਣਧੀਰ ਸਿੰਘ ਵਾਸੀ ਨਿਊ ਸਮਰਾਟ ਕਾਲੋਨੀ, ਗਿਆਸਪੁਰਾ ਨੇ ਦੱਸਿਆ ਕਿ ਉਸ ਦਾ ਸਾਲਾ ਰਾਕੇਸ਼ ਕੁਮਾਰ ਸਿੰਘ ਪੁੱਤਰ ਦੇਵ ਨਰਾਇਣ ਸਿੰਘ ਵਾਸੀ ਨਿਊ ਅੰਬੇਡਕਰ ਨਗਰ, ਗਿਆਸਪੁਰਾ ਆਪਣੇ ਸਾਥੀ ਵੈਜਨਾਥ ਸਿੰਘ ਨਾਲ ਮੋਟਰਸਾਈਕਲ 'ਤੇ ਜਾ ਰਹੇ ਸੀ | ਜਦੋਂ ਉਹ ਦੋਵੇਂ ਢੰਡਾਰੀ ਕਲਾਂ ਪੁਲ ਦੇ ਉਪਰ ਚੜ੍ਹਨ ਲੱਗੇ ਤਾਂ ਫੋਕਲ ਪੁਆਇੰਟ ਵਲੋਂ ਆ ਰਹੇ ਇਕ ਟਰਾਲਾ ਚਾਲਕ ਨੇ ਤੇਜ਼ ਗਤੀ ਅਤੇ ਲਾਪਰਵਾਹੀ ਨਾਲ ਰਾਕੇਸ਼ ਕੁਮਾਰ ਅਤੇ ਵੈਜਨਾਥ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਰਾਕੇਸ਼ ਕੁਮਾਰ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਵੈਜਨਾਥ ਗੰਭੀਰ ਜ਼ਖਮੀ ਹਾਲਤ 'ਚ ਈ.ਐਸ.ਆਈ. ਲੁਧਿਆਣਾ 'ਚ ਜੇਰੇ ਇਲਾਜ ਹੈ | ਥਾਣਾ ਪੁਲਿਸ ਨੇ ਟਰਾਲਾ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕੀਤੀ ਹੈ |

ਪਿਛਲੀ ਖ਼ਬਰ ਪਤੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ <br/> ਅਗਲੀ ਖ਼ਬਰ ਮੇਅਰ ਨੇ ਬੁੱਢੇ ਦਰਿਆ ਦੇ ਨੇੜਲੇ ਇਲਾਕਿਆਂ ਦਾ ਕੀਤਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।