20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮੰਦਰ 'ਚੋਂ ਨਕਦੀ ਕੀਤੀ ਚੋਰੀ, ਕੇਸ ਦਰਜ

ਅਜੀਤ ਡੈਸਕ 04-09-2025
ਲੁਧਿਆਣਾ, 3 ਸਤੰਬਰ (ਜਗਮੀਤ ਸਿੰਘ)-ਜਮਾਲਪੁਰ ਦੀ ਲੇਬਰ ਕਾਲੋਨੀ 'ਚ ਸਥਿਤ ਸੀਤਲਾ ਮਾਤਾ ਮੰਦਰ ਦੇ ਗੱਲੇ ਚੋਰੀ ਕਰਨ ਨੂੰ ਲੈ ਕੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮੰਦਰ ਦੇ ਪੁਜਾਰੀ ਰੌਸ਼ਨ ਪਾਂਡੇ ਨੇ ਦੱਸਿਆ ਕਿ ਮੰਦਰ 'ਚੋਂ ਸ੍ਰੀ ਹਨੂਮਾਨ ਅਤੇ ਭਗਵਾਨ ਸ਼ਿਵ ਦੀ ਮੂਰਤੀ ਦੇ ਅੱਗੇ ਰੱਖੇ ਹੋਏ ਗੱਲੇ ਕਿਸੇ ਨਾਮਾਲੂਮ ਵਿਅਕਤੀ ਨੇ ਚੋਰੀ ਕਰਕੇ ਉਨ੍ਹਾਂ 'ਚੋਂ ਪੈਸੇ ਕੱਢ ਕੇ ਖ਼ਾਲੀ ਗੱਲੇ ਮੰਦਰ ਦੇ ਪਿਛਲੇ ਪਾਸੇ ਤੋੜ ਕੇ ਸੁੱਟ ਦਿੱਤੇ | ਥਾਣਾ ਪੁਲਿਸ ਨੇ ਪੁਜਾਰੀ ਰੌਸ਼ਨ ਪਾਂਡੇ ਦੀ ਸ਼ਿਕਾਇਤ 'ਤੇ ਨਾਮਾਲੂਮ ਚੋਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮੰਦਰ ਦੇ ਆਸਪਾਸ ਲੱਗੇ ਹੋਏ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕੀਤੀ ਹੈ | ਪੁਲਿਸ ਵਲੋਂ ਜਲਦ ਹੀ ਚੋਰਾਂ ਨੂੰ ਗਿ੍ਫ਼ਤਾਰ ਕਰਨ ਦੀ ਗੱਲ ਕਹੀ ਗਈ ਹੈ |

ਪਿਛਲੀ ਖ਼ਬਰ ਸਬਜ਼ੀ ਮੰਡੀ 'ਚ ਝਗੜਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਵੱਟਸਐਪ 'ਤੇ ਫ਼ੋਨ ਕਰ ਧਮਕਾਉਣ ਵਾਲੇ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।