25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਾਡਲ ਟਾਊਨ ਵਿਖੇ ਮਰਸੀਡੀਜ਼ ਗੱਡੀ ਨੰੂ ਲੱਗੀ ਅੱਗ

ਅਜੀਤ ਡੈਸਕ 22-09-2025
ਲੁਧਿਆਣਾ, 21 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿਖੇ ਇਕ ਮਹਿੰਗੀ ਕਾਰ ਨੰੂ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਾਡਲ ਟਾਊਨ ਵਿਖੇ ਇਕ ਘਰ ਦੇ ਅੰਦਰ ਖੜ੍ਹੀ ਇਕ ਮਰਸੀਡੀਜ਼ ਕਾਰ ਨੰੂ ਅਚਾਨਕ ਅੱਗ ਲੱਗ ਗਈ | ਕਾਰ 'ਚੋਂ ਧੂੰਆਂ ਨਿਕਲਣ 'ਤੇ ਘਰ ਦੇ ਮੈਂਬਰਾਂ 'ਚ ਹਫੜਾ ਤਫੜੀ ਵਾਲਾ ਮਾਹੌਲ ਬਣ ਗਿਆ | ਦੇਖਦਿਆਂ ਹੀ ਦੇਖਦਿਆਂ ਅੱਗ ਨੇ ਪੂਰੀ ਕਾਰ ਨੰੂ ਆਪਣੀ ਲਪੇਟ ਵਿਚ ਲੈ ਲਿਆ | ਘਰ ਦੇ ਮੈਂਬਰਾਂ ਵਲੋਂ ਇਸ ਦੀ ਸੂਚਨਾ ਫਾਇਰ ਬਿ੍ਗੇਡ ਨੰੂ ਦਿੱਤੀ ਗਈ | ਮੌਕੇ ਤੇ ਫਾਇਰ ਬਿ੍ਗੇਡ ਦੀ ਗੱਡੀ ਪੁੱਜੀ ਅਤੇ ਉਸ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ | ਖੁਸ਼ਕਿਸਮਤੀ ਰਹੀ ਕਿ ਉਕਤ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ | ਕਾਰ 'ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ | ਪੁਲਿਸ ਤੇ ਫਾਇਰ ਬਿ੍ਗੇਡ ਦੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ |

ਪਿਛਲੀ ਖ਼ਬਰ ਇਕ ਘੰਟੇ ਲਈ ਟੋਲ ਪਲਾਜ਼ਾ ਕੀਤਾ ਮੁਫ਼ਤ ਰਾਹੋਂ ਸੜਕ ਨਾ ਬਣਾਉਣ ਅਤੇ ਨਾਜਾਇਜ਼ ਰੇਹੜੀਆਂ ਖ਼ਿਲਾਫ਼ ਲਾਡੋਵਾਲ ਟੋਲ ਪਲਾਜ਼... ਅਗਲੀ ਖ਼ਬਰ ਭਾਕਿਯੂ ਏਕਤਾ (ਪੰਜਾਬ) ਵਲੋਂ ਵਰਿੰਦਰ ਸਹਿਗਲ ਪੈੱ੍ਰਸ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।