24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਇਕ ਘੰਟੇ ਲਈ ਟੋਲ ਪਲਾਜ਼ਾ ਕੀਤਾ ਮੁਫ਼ਤ ਰਾਹੋਂ ਸੜਕ ਨਾ ਬਣਾਉਣ ਅਤੇ ਨਾਜਾਇਜ਼ ਰੇਹੜੀਆਂ ਖ਼ਿਲਾਫ਼ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ

ਲਾਡੋਵਾਲ ਟੋਲ ਪਲਾਜ਼ਾ 'ਤੇ ਲਗਾਏ ਧਰਨੇ ਦੌਰਾਨ ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਐਸ. ਡੀ. ਐਮ. ਜਸਲੀਨ ਕੌਰ, ਡੀ.ਸੀ.ਪੀ. ਹਰਪਾਲ ਸਿੰਘ ਅਤੇ ਹੋਰ ਅਧਿਕਾਰੀ | ਤਸਵੀਰ-ਸੇਵਕ ਸਿੰਘ <br/> 22-09-2025
ਲੁਧਿਆਣਾ, 21 ਸਤੰਬਰ (ਜਸਵਿੰਦਰ ਸਿੰਘ)-ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿਛਲੇ ਕਈ ਸਾਲਾਂ ਤੋਂ ਅਧੂਰੀ ਪਈ ਰਾਹੋਂ ਰੋਡ ਨੂੰ ਲੈ ਕੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਗਿਆ ਅਤੇ ਇਕ ਘੰਟੇ ਲਈ ਟੋਲ ਪਲਾਜ਼ਾ ਮੁਫ਼ਤ ਕੀਤਾ ਗਿਆ | ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਸਤੀ ਜੋਧੇਵਾਲ ਤੋਂ ਲੈ ਕੇ ਮਿਹਰਬਾਨ ਪਿੰਡ ਤੱਕ ਲੱਗਣ ਵਾਲੀਆਂ ਰੇੜੀਆਂ ਜੋ ਕਿ ਸੜਕ ਦੇ ਵਿਚ ਲੱਗੀਆਂ ਹੁੰਦੀਆਂ ਉਨ੍ਹਾਂ ਕਰਕੇ ਕਈ ਕਈ ਘੰਟੇ ਜਾਮ ਲੱਗਾ ਰਹਿੰਦਾ ਹੈ | ਇਨ੍ਹਾਂ ਰੇਹੜੀਆਂ ਦੇ ਕਰਕੇ ਕਿੰਨੇ ਹੀ ਐਕਸੀਡੈਂਟ ਦੁਰਘਟਨਾਵਾਂ ਹੋ ਚੁੱਕੀਆਂ ਹਨ | ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਈ ਵਾਰੀ ਮੰਗ ਪੱਤਰ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਵਲੋਂ ਸਾਡੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਕਰਕੇ ਅੱਜ ਪ੍ਰਸ਼ਾਸਨ ਦੇ ਕੰਨ ਖੋਲ੍ਹਣ ਲਈ ਸਾਡੇ ਵਲੋਂ ਇਕ ਘੰਟਾ ਲਾਡੋਵਾਲ ਟੋਲ ਪਲਾਜ਼ਾ ਮੁਫ਼ਤ ਕੀਤਾ ਗਿਆ | ਕਿਸਾਨ ਯੂਨੀਅਨ ਵਲੋਂ ਦਿੱਤੇ ਧਰਨੇ ਨੂੰ ਦੇਖਦੇ ਤੁਰੰਤ ਹਰਕਤ ਵਿਚ ਆਉਂਦਿਆਂ ਐਸ. ਡੀ. ਐਮ. ਜਸਲੀਨ ਕੌਰ ਭੁੱਲਰ, ਉਚ ਪੁਲਿਸ ਅਧਿਕਾਰੀ ਅਤੇ ਪੀ.ਡਬਲਿਊ.ਡੀ. ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ | ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਕੱਲ੍ਹ ਤੋਂ ਰਾਹੋਂ ਰੋਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਰਾਹੋਂ ਰੋਡ 'ਤੇ ਖੜ੍ਹਦੀਆਂ ਨਾਜਾਇਜ਼ ਰੇਹੜੀਆਂ ਨੂੰ ਅੱਜ ਹੀ ਚਕਵਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਰਾਹੋਂ ਸੜਕ ਨਾ ਬਣਾਉਣ ਅਤੇ ਨਾਜਾਇਜ਼ ਰੇਹੜੀਆਂ ਖ਼ਿਲਾਫ਼ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ ਅਗਲੀ ਖ਼ਬਰ ਮਾਡਲ ਟਾਊਨ ਵਿਖੇ ਮਰਸੀਡੀਜ਼ ਗੱਡੀ ਨੰੂ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।