23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜੀ.ਏ.ਡੀ. ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਖੇਡਾਂ 'ਚ ਮੱਲਾਂ <br/>

ਅਜੀਤ ਡੈਸਕ 22-09-2025
ਡਾਬਾ ਲੁਹਾਰਾ, 21 ਸਤੰਬਰ (ਕੁਲਵੰਤ ਸਿੰਘ ਸੱਪਲ)-ਜ਼ੋਨਲ ਸਕੂਲ ਏਥਲੇਟਿਕ ਮੀਟ ਵਿੱਚ ਜੀ. ਏ. ਡੀ.ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਤਾਨੀਆ ਨੇ ਜੇਵਲਿਨ ਥ੍ਰੋ ਵਿਚ ਤੀਸਰਾ ਸਥਾਨ ਅਤੇ ਸ਼ਰਮਨਜੀਤ ਨੇ 1500 ਮੀਟਰ ਦੌੜ 'ਚ ਤੀਸਰਾ ਸਥਾਨ ਪ੍ਰਾਪਤ ਕੀਤਾ | ਇਹ ਮੁਕਾਬਲਾ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਕਰਵਾਇਆ ਗਿਆ | ਇਹ ਮੁਕਾਬਲਾ 17 ਸਤੰਬਰ ਨੂੰ ਹੋਇਆ | ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਕਈ ਜ਼ਿਲਿ੍ਹਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸੁਰਿੰਦਰ ਪਾਲ ਗਰਗ ਅਤੇ ਡਾਇਰੈਕਟਰ ਗੌਰਵ ਗਰਗ ਨੇ ਸ਼ਰਮਨਜੀਤ ਕੌਰ ਅਤੇ ਤਾਨੀਆ ਨੂੰ ਉਸਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੇ ਮੁਕਾਬਲਿਆਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਪੰਜਾਬ ਨੇ ਕਦੀ ਵੀ ਫ਼ਿਰਕਾਪ੍ਰਸਤੀ ਨਹੀਂ ਕੀਤੀ-ਐੱਸ.ਐੱਸ., ਮਿਸ਼ਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।