23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ ਨੇ ਕਦੀ ਵੀ ਫ਼ਿਰਕਾਪ੍ਰਸਤੀ ਨਹੀਂ ਕੀਤੀ-ਐੱਸ.ਐੱਸ., ਮਿਸ਼ਰਾ

ਅਜੀਤ ਡੈਸਕ 22-09-2025
ਡਾਬਾ/ਲੁਹਾਰਾ, 21 ਸਤੰਬਰ (ਕੁਲਵੰਤ ਸਿੰਘ ਸੱਪਲ)-ਭਾਰਤੀ ਜਨਤਾ ਪਾਰਟੀ ਬੀ.ਸੀ. ਸੈੱਲ ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਐਸ. ਐਸ., ਕੌਂਸਲਰ ਰਜੇਸ਼ ਕੁਮਾਰ ਮਿਸ਼ਰਾ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ 'ਚ ਪ੍ਰਵਾਸੀਆਂ ਨੂੰ ਬਾਹਰ ਕੱਢਣ 'ਤੇ ਉਨ੍ਹਾਂ ਖਿਲਾਫ ਜੋ ਪੰਚਾਇਤਾਂ ਨੇ ਮਤੇ ਪਏ ਸਨ, ਦੇ ਇਸ ਫੈਸਲੇ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ 'ਚ ਜੋ ਪ੍ਰਵਾਸੀ ਕੰਮ ਕਰਦੇ, ਉਹ ਸਾਰੇ ਅਪਰਾਧੀ ਨਹੀਂ, ਜੇਕਰ ਕੋਈ ਮਾੜੀ ਕਾਰਵਾਈ ਕਰਦਾ ਹੈ ਤਾਂ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਪੂਰੇ ਸਮਾਜ ਨੂੰ | ਐੱਸ.ਐੱਸ. ਅਤੇ ਕੌਂਸਲਰ ਰਜੇਸ ਮਿਸ਼ਰਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪੰਜਾਬ ਕਦੀ ਵੀ ਫਿਰਕਾ ਪ੍ਰਸਤੀ ਵੱਲ ਨਹੀਂ ਝਾਕਦਾ, ਬਲਕਿ ਪੰਜਾਬੀ ਆਪਸ ਵਿਚ ਮਿਲ ਕੇ ਰਹਿਣ ਰਹਿਮ ਦਿਲ ਅਤੇ ਦਿਆਲੂ ਸੁਭਾਅ ਵਜੋਂ ਪੂਰੀ ਦੁਨੀਆਂ ਵਿਚ ਜਾਣੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਲਈ ਪੰਜਾਬ 'ਚ ਕੋਈ ਥਾਂ ਨਹੀਂ, ਇਸ ਲਈ ਪੰਜਾਬੀਆਂ ਨੂੰ ਆਪਸੀ ਸਾਂਝ ਨੂੰ ਕਾਇਮ ਰੱਖ ਕੇ ਨਫਰਤ ਦੀ ਬਜਾਏ ਮਾੜੇ ਕਿਰਦਾਰ ਵਾਲਿਆਂ ਦੇ ਚਿਹਰੇ ਨੰਗੇ ਕਰਕੇ ਕਾਨੂੰਨ ਦੇ ਹਵਾਲੇ ਕਰਨੇ ਚਾਹੀਦੇ ਹਨ | ਇਸ ਮੌਕੇ ਕੌਂਸਲਰ ਕੁਲਵੰਤ ਸਿੰਘ ਆਦਿ ਆਗੂ ਸ਼ਾਮਿਲ ਸਨ |
ਪਿਛਲੀ ਖ਼ਬਰ ਜੀ.ਏ.ਡੀ. ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਖੇਡਾਂ 'ਚ ਮੱਲਾਂ <br/> ਅਗਲੀ ਖ਼ਬਰ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।