23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ

ਅਜੀਤ ਡੈਸਕ 22-09-2025
ਇਆਲੀ/ਥਰੀਕੇ, 21 ਸਤੰਬਰ (ਮਨਜੀਤ ਸਿੰਘ ਦੁੱਗਰੀ)-ਫ਼ਿਰੋਜ਼ਪੁਰ ਸੜਕ ਸਥਿਤ ਪਿੰਡ ਝਾਂਡੇ ਵਿਖੇ ਰੂਹਾਨੀਅਤ ਦੇ ਕੇਂਦਰ ਗੁਰੂ ਨਾਨਕ ਦਰਬਾਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਸੁਆਮੀ ਰਾਮਪਾਲ ਸਿੰਘ ਦੀ ਅਗਵਾਈ ਹੇਠ ਅੱਸੂ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ ਗਿਆ | ਇਸ ਸਮੇਂ ਸੰਗਤਾਂ ਸਵੇਰੇ ਤੜਕਸਾਰ ਤੋਂ ਹੀ ਗੁਰੂ ਘਰ ਵਿਖੇ ਨਤਮਸਤਕ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਸ਼ਾਮ ਤੱਕ ਦਰਬਾਰ ਹਾਲ ਅੰਦਰ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਜਾਪ ਕਰਕੇ ਆਪਣਾ ਜੀਵਨ ਸਫਲਾ ਕੀਤਾ, ਜਿਨ੍ਹਾਂ ਨਾਲ ਸੁਆਮੀ ਰਾਮਪਾਲ ਸਿੰਘ ਜੋ ਸਿੱਖੀ ਦੇ ਪ੍ਰਚਾਰ ਲਈ ਕੁੱਝ ਸਮੇਂ ਲਈ ਵਿਦੇਸ਼ ਯਾਤਰਾ 'ਤੇ ਕੈਨੇਡਾ ਗਏ ਹੋਏ ਸਨ ਨੇ ਆਪਣੀ ਭਾਰਤ ਵਾਪਸੀ ਉਪਰੰਤ ਪ੍ਰਵਚਨਾਂ ਦੀ ਸਾਂਝ ਪਾਈ ਅਤੇ ਪਿਛਲੇ ਦਿਨੀਂ ਪੰਜਾਬ 'ਚ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਿੱਥੇ ਰਾਹਤ ਸਮੱਗਰੀ ਭੇਜੀ, ਉੱਥੇ ਹੀ ਪੰਜਾਬ ਦੇ ਨੌਜਵਾਨਾਂ ਵਲੋਂ ਟਰੈਕਟਰਾਂ, ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਤ ਪਰਮਜੋਤ ਸਿੰਘ, ਨਵਯੁਗ ਸਿੰਘ, ਭਾਈ ਸੁਖਦੇਵ ਸਿੰਘ, ਪ੍ਰਧਾਨ ਅਜੈਬ ਸਿੰਘ, ਤੇਜਿੰਦਰ ਸਿੰਘ, ਹੈੱਡ ਗ੍ਰੰਥੀ ਹਰਪ੍ਰੀਤ ਸਿੰਘ, ਕਰਨੈਲ ਸਿੰਘ ਮਾਨਿਏਵਾਲ, ਹਰਬੰਸ ਸਿੰਘ, ਜਗਮੀਤ ਸਿੰਘ, ਪ੍ਰੀਤਮ ਸਿੰਘ, ਅੱਛਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਪਟਵਾਰੀ ਮੁੱਲਾਂਪੁਰ, ਕੁਲਵੰਤ ਸਿੰਘ ਜੇਈ ਪੰਡਿਤ ਚਰਨਜੀਤ, ਧਰਮਵੀਰ ਸਿੰਘ, ਮਨਜੀਤ ਸਿੰਘ, ਧਰਮਿੰਦਰ ਸਿੰਘ ਬਲੀਪੁਰ, ਭੁਪਿੰਦਰ ਸਿੰਘ ਮਾਛੀਵਾੜਾ, ਨਸੀਬ ਸਿੰਘ, ਗੁਰਜੰਟ ਸਿੰਘ, ਬਹਾਦੁਰ ਸਿੰਘ, ਜਗਜੀਤ ਸਿੰਘ ਮਿਸਤਰੀ, ਸੁਰਿੰਦਰਪਾਲ ਸਿੰਘ, ਮਿਸਤਰੀ ਜਗਰੂਪ ਸਿੰਘ, ਮਾਸਟਰ ਕਰਮਜੀਤ ਸਿੰਘ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਪੰਜਾਬ ਨੇ ਕਦੀ ਵੀ ਫ਼ਿਰਕਾਪ੍ਰਸਤੀ ਨਹੀਂ ਕੀਤੀ-ਐੱਸ.ਐੱਸ., ਮਿਸ਼ਰਾ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।