20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸ਼ਹਿਰ ਦੇ ਘੁਮਾਰ ਮੰਡੀ ਰੋਡ 'ਤੇ ਲੱਗੇ ਪੁਰਾਣੇ ਦਰੱਖਤ ਭੇਦ ਭਰੇ ਹਾਲਾਤ 'ਚ ਸੁੱਕੇ <br/>

ਸ਼ਹਿਰ ਦੇ ਘੁਮਾਰ ਮੰਡੀ ਰੋਡ 'ਤੇ ਓਮੈਕਸ ਦੇ ਬਾਹਰ ਭੇਦ ਭਰੇ ਹਾਲਾਤਾਂ 'ਚ ਸੁੱਕੇ ਦੱਰਖਤ | ਤਸਵੀਰ-ਸੇਵਕ ਸਿੰਘ <br/> 22-09-2025
ਲੁਧਿਆਣਾ, 21 ਸਤੰਬਰ (ਭੁਪਿੰਦਰ ਸਿੰਘ ਬੈਂਸ)-ਇਕ ਪਾਸੇ ਤਾਂ ਨਗਰ ਨਿਗਮ ਵਲੋਂ ਸ਼ਹਿਰ ਨੰੂ ਹਰਾ ਭਰਾ ਰੱਖਣ ਲਈ ਬੂਟੇ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਪਰ ਉਥੇ ਹੀ ਸ਼ਹਿਰ ਦੇ ਕੁੱਝ ਇਲਾਕਿਆਂ ਵਿਚ ਕਈ ਪੁਰਾਣੇ ਲੱਗੇ ਦਰੱਖਤ ਭੇਦ ਭਰੇ ਹਾਲਾਤ ਵਿਚ ਸੁੱਕਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਨੰੂ ਲੈ ਕੇ ਨਗਰ ਨਿਗਮ ਚੁੱਪ ਬੈਠਾ ਹੈ | ਇਕ ਅਜਿਹਾ ਹੀ ਮਾਮਲਾ ਘੁਮਾਰ ਮੰਡੀ ਰੋਡ 'ਤੇ ਓਮੈਕਸ ਦੇ ਬਾਹਰ ਦੇਖਣ 'ਚ ਆਇਆ ਹੈ, ਜਿੱਥੇ ਲਗਭਗ 6 ਦੇ ਕਰੀਬ ਪੁਰਾਣੇ ਲੱਗੇ ਹਰੇ ਦਰੱਖਤ ਸੁੱਕ ਕੇ ਕਾਲੇ ਹੋ ਗਏ ਹਨ | ਦੇਖਣ 'ਚ ਆਇਆ ਹੈ ਕਿ ਜਿੱਥੇ ਵੀ ਕੋਈ ਵੱਡਾ ਪੋ੍ਰਜੈਕਟ ਸ਼ਹਿਰ ਵਿਚ ਬਣਾਇਆ ਜਾ ਰਿਹਾ ਹੈ, ਉਸ ਥਾਂ 'ਤੇ ਲੱਗੇ ਪੁਰਾਣੇ ਦਰੱਖਤ ਜਾਂ ਤਾਂ ਵੱਢ ਦਿੱਤੇ ਜਾ ਰਹੇ ਹਨ ਜਾਂ ਫਿਰ ਕੈਮੀਕਲ ਪਾ ਕੇ ਇਨ੍ਹਾਂ ਨੰੂ ਸੁਕਾਇਆ ਜਾ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪਬਲਿਕ ਐਕਸ਼ਨ ਕਮੇਟੀ ਦੇ ਆਗੂ ਕਪਿਲ ਅਰੋੜਾ ਨੇ ਕਿਹਾ ਕਿ ਸ਼ਹਿਰ 'ਚ ਪੁਰਾਣੇ ਦਰੱਖਤਾਂ ਨੰੂ ਕੈਮੀਕਲ ਨਾਲ ਸੁਕਾਉਣ ਦਾ ਸਿਲਸਿਲਾ ਚੱਲ ਪਿਆ ਹੈ, ਜਿਸ ਨੰੂ ਲੈ ਕੇ ਉਨ੍ਹਾਂ ਦੀ ਕਮੇਟੀ ਨਿਰੰਤਰ ਇਸ ਮੁੱਦੇ ਨੂੰ ਲੈ ਕੇ ਨੈਸ਼ਨਲ ਗ੍ਰੀਨ ਟਿ੍ਬਿਊਨਲ 'ਚ ਕੇਸ ਲਗਾ ਰਹੀ ਹੈ | ਉਨ੍ਹਾਂ ਕਿਹਾ ਕਿ ਉਕਤ ਮਾਮਲੇ ਨੰੂ ਲੈ ਕੇ ਵੀ ਕਮੇਟੀ ਨੈਸ਼ਨਲ ਗ੍ਰੀਨ ਟਿ੍ਬਿਊਨਲ 'ਚ ਕੇਸ ਲਗਾਉਣ ਜਾ ਰਹੀ ਹੈ | ਉਨ੍ਹਾਂ ਵਲੋਂ ਨਗਰ ਨਿਗਮ ਤੋਂ ਵੀ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ |

ਪਿਛਲੀ ਖ਼ਬਰ 'ਆਪ' ਆਗੂ ਸ਼ਿੰਦਾ ਲਹਿਰਾ ਦੇ ਘਰ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ ਘਰ ਅੰਦਰ ਖੜ੍ਹੀ ਕਾਰ ਸਾੜ ਕੇ ਹਮਲਾਵਰ ਫ਼ਰਾਰ ਅਗਲੀ ਖ਼ਬਰ ਕਾਰੋਬਾਰੀ ਰਮੇਸ਼ ਕੌੜਾ ਦੀ ਮੌਤ 'ਤੇ ਸਿਆਸੀ ਆਗੂਆਂ ਤੇ ਕਾਰੋਬਾਰੀਆਂ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।