19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕਿਰਾਏ 'ਤੇ ਲਈ ਕਾਰ ਵੇਚਣ ਦੇ ਮਾਮਲੇ 'ਚ ਨÏਜਵਾਨ ਕਾਬੂ <br/>

ਅਜੀਤ ਡੈਸਕ 17-10-2025
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਕਾਰ ਡੀਲਰ ਤੋਂ ਕਿਰਾਏ 'ਤੇ ਲਈ ਕਾਰ ਨੂੰ ਅੱਗੇ ਵੇਚਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਨÏਜਵਾਨ ਨੂੰ ਕਾਬੂ ਕੀਤਾ ਹੈ, ਜਦਕਿ ਉਸ ਦੇ ਦੋ ਹੋਰ ਸਾਥੀਆਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪਿੰਡ ਸੀਹਾ ਦੋਦ ਲੁਧਿਆਣਾ ਦੇ ਰਹਿਣ ਵਾਲੇ ਗਗਨਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਗੁਰਨੂਰ ਸਿੰਘ ਵਾਸੀ ਪਿੰਡ ਗੋਨੇਆਨਾ, ਬਠਿੰਡਾ, ਧਰਮਵੀਰ ਸਿੰਘ ਵਾਸੀ ਗੰਗਾਨਗਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਐਸ.ਬੀ. ਕਾਰ ਪਲਾਜ਼ਾ ਦੀ ਕੰਪਨੀ ਮਲੇਰਕੋਟਲਾ ਵਿਖੇ ਹੈ ਅਤੇ ਉਹ ਕਾਰਾਂ ਕਿਰਾਏ 'ਤੇ ਦੇਣ ਦਾ ਕੰਮ ਕਰਦਾ ਹੈ | ਕਥਿਤ ਦੋਸ਼ੀ ਗੁਰਨੂਰ ਨੇ ਫਾਰਚੂਨਰ ਕਾਰ ਉਸ ਤੋਂ ਜੁਲਾਈ ਮਹੀਨੇ ਵਿਚ ਕਿਰਾਏ 'ਤੇ ਲਈ ਸੀ ਅਤੇ 1 ਅਕਤੂਬਰ ਨੂੰ ਵਾਪਸ ਕਰਨੀ ਸੀ, ਪਰ ਕਥਿਤ ਦੋਸ਼ੀ ਨੇ ਕਾਰ ਵਾਪਸ ਨਹੀਂ ਕੀਤੀ ਅਤੇ ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਇਹ ਇਹਨਾਂ ਕਥਿਤ ਦੋਸ਼ੀਆਂ ਨੇ ਆਪਸ ਵਿਚ ਮਿਲੀ ਭੁਗਤ ਕਰਕੇ ਉਸ ਦੀ ਕਾਰ ਅੱਗੇ ਵੇਚ ਦਿੱਤੀ ਹੈ¢ ਪੁਲਿਸ ਵਲੋਂ ਇਸ ਮਾਮਲੇ ਵਿਚ ਧਰਮਵੀਰ ਸਿੰਘ ਨੂੰ ਕਾਬੂ ਕਰ ਲਿਆ ਹੈ, ਜਦਕਿ ਗਰਨੂਰ ਅਤੇ ਉਸਦਾ ਇਕ ਸਾਥੀ ਹੋਰ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ¢

ਪਿਛਲੀ ਖ਼ਬਰ ਜੇਲ੍ਹ 'ਚੋਂ ਸ਼ੱਕੀ ਹਾਲਾਤ 'ਚ ਫ਼ਰਾਰ ਹੋਏ ਬੰਦੀ ਬਾਰੇ ਕੋਈ ਸੁਰਾਗ ਨਹੀਂ ਲੱਗਾ, ਕੇਸ ਦਰਜ ਅਗਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦੇ 3 ਮੈਂਬਰ ਭਾਰੀ ਮਾਤਰਾ 'ਚ ਸਾਮਾਨ ਸਮੇਤ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।