19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜੇਲ੍ਹ 'ਚੋਂ ਸ਼ੱਕੀ ਹਾਲਾਤ 'ਚ ਫ਼ਰਾਰ ਹੋਏ ਬੰਦੀ ਬਾਰੇ ਕੋਈ ਸੁਰਾਗ ਨਹੀਂ ਲੱਗਾ, ਕੇਸ ਦਰਜ

ਅਜੀਤ ਡੈਸਕ 17-10-2025
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਬੀਤੇ ਦਿਨ ਸ਼ੱਕੀ ਹਾਲਾਤ ਵਿਚ ਫ਼ਰਾਰ ਹੋਏ ਬੰਦੀ ਬਾਰੇ ਪੁਲਿਸ ਨੂੰ ਸੁਰਾਗ ਨਹੀਂ ਲੱਗਾ ਹੈ ਅਤੇ ਪੁਲਿਸ ਵਲੋਂ ਹੁਣ ਇਸ ਮਾਮਲੇ ਵਿਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਇਹ ਕਾਰਵਾਈ ਜੇਲ੍ਹ ਸੁਪਰਡੈਂਟ ਪ੍ਰੀਤ ਇੰਦਰ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਬੰਦੀ ਰਾਹੁਲ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਰਾਹੁਲ ਕੁਮਾਰ ਪਰਸੋਂ ਰਾਤ ਨੂੰ ਸ਼ੱਕੀ ਹਾਲਾਤ ਵਿਚ ਜੇਲ੍ਹ ਵਿਚੋਂ ਲਾਪਤਾ ਹੋ ਗਿਆ ਸੀ | ਬੀਤੇ ਦਿਨ ਜੇਲ੍ਹ ਅਧਿਕਾਰੀ ਜੇਲ੍ਹ ਦੀ ਤਲਾਸ਼ੀ ਲੈਂਦੇ ਰਹੇ ਅਤੇ ਉਸ ਦੇ ਜੇਲ੍ਹ ਵਿਚ ਹੋਣ ਬਾਰੇ ਹੀ ਕਿਹਾ ਜਾ ਰਿਹਾ ਸੀ, ਪਰ ਦੇਰ ਰਾਤ ਤੱਕ ਜਦੋਂ ਉਸ ਦਾ ਪਤਾ ਨਾ ਲੱਗਿਆ ਤਾਂ ਅਧਿਕਾਰੀਆਂ ਵਲੋਂ ਇਹ ਮਾਮਲਾ ਪੁਲਿਸ ਹਵਾਲੇ ਕਰ ਦਿੱਤਾ ਗਿਆ | ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮੋਬਾਈਲ ਖੋਹ ਕੇ ਭੱਜੇ ਲੁਟੇਰੇ ਨੇ ਵਪਾਰੀ ਦੇ ਖਾਤੇ 'ਚੋਂ ਕਢਵਾਈ 4 ਲੱਖ ਦੀ ਨਕਦੀ, ਕੇਸ ਦਰਜ <br/> ਅਗਲੀ ਖ਼ਬਰ ਕਿਰਾਏ 'ਤੇ ਲਈ ਕਾਰ ਵੇਚਣ ਦੇ ਮਾਮਲੇ 'ਚ ਨÏਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।