19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜੀ.ਐਨ.ਡੀ.ਈ.ਸੀ. ਨੇ ਵਰਕਸ਼ਾਪ ਦੀ ਕੀਤੀ ਮੇਜ਼ਬਾਨੀ <br/>

ਅਜੀਤ ਡੈਸਕ 17-10-2025
ਆਲਮਗੀਰ, 16 ਅਕਤੂਬਰ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ, ਲੁਧਿਆਣਾ ਦੇ ਅਪਲਾਈਡ ਸਾਇੰਸ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਸਾਂਝੇ ਉਪਰਾਲੇ ਸਦਕਾ ਐਡਵਾਂਸਡ ਮੈਟੀਰੀਅਲ 'ਚ ਨਵੀਆਂ ਕਾਢਾਂ ਵਿਸ਼ੇ 'ਤੇ ਏ.ਆਈ.ਸੀ.ਟੀ.ਈ. ਵਾਨੀ ਸਪਾਂਸਰਡ 3 ਰੋਜ਼ਾ ਵਰਕਸ਼ਾਪ ਕਰਵਾਈ ਗਈ ¢ ਇਸ ਵਰਕਸ਼ਾਪ ਨੇ ਸਿੱਖਿਆ ਦੇ ਖੇਤਰ ਨੂੰ ਪੰਜਾਬੀ ਭਾਸ਼ਾ ਦੇ ਜ਼ਰੀਏ ਉਤਸ਼ਾਹਿਤ ਕੀਤਾ ਅਤੇ ਅਕਾਦਮਿਕ, ਉਦਯੋਗ ਅਤੇ ਰਿਸਰਚ ਦੇ ਇਕ ਅਨੋਖੇ ਮੇਲ ਨੂੰ ਪ੍ਰਦਰਸ਼ਿਤ ਵੀ ਕੀਤਾ ¢ ਫੈਕਲਟੀ, ਅਧਿਆਪਕਾਂ ਅਤੇ ਖੋਜਕਰਤਾਵਾਂ ਸਮੇਤ ਲਗਭਗ 60 ਡੈਲੀਗੇਟਾਂ ਨੇ ਵਰਕਸ਼ਾਪ ਵਿਚ ਭਾਗ ਲਿਆ | ਡਾ. ਰਾਜਵੀਰ ਕÏਰ ਵਰਕਸ਼ਾਪ ਕੋਆਰਡੀਨੇਟਰ ਅਤੇ ਡਾ. ਲਖਵੀਰ ਸਿੰਘ ਖਾਨਾ ਕੋ-ਕੋਆਰਡੀਨੇਟਰ ਦੇ ਅਣਥੱਕ ਯਤਨਾਂ ਸਦਕਾ ਇਹ ਪ੍ਰੋਗਰਾਮ ਦਾ ਸਫਲਤਾਪੂਰਵਕ ਕਰਵਾਇਆ ਗਿਆ ¢ ਇਸ ਵਰਕਸ਼ਾਪ 'ਚ ਉੱਘੇ ਅਕਾਦਮਿਕ ਅਤੇ ਉਦਯੋਗ ਦੇ ਮਾਹਿਰਾਂ ਦੁਆਰਾ ਸਰੋਤਿਆਂ ਨੂੰ ਵਰਕਸ਼ਾਪ ਵਿਸ਼ੇ ਨਾਲ ਜੁੜੇ ਅਹਿਮ ਗੁਰ ਦਿੱਤੇ ਗਏ | ਇਸ ਦÏਰਾਨ ਡਾ. ਅਮਰਜੀਤ ਸਿੰਘ ਗਰੇਵਾਲ ਬਤੌਰ ਮਾਹਿਰ ਸਮੱਗਰੀ ਵਿਗਿਆਨ 'ਤੇ ਸਰੋਤਿਆਂ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ¢ ਪ੍ਰੋਗਰਾਮ 'ਚ ਬਤੌਰ ਅਕੈਡਮਿਕ ਮਾਹਿਰ ਆਈ.ਆਈ.ਟੀ. ਰੁੜਕੀ, ਆਈ.ਆਈ.ਟੀ. ਰੋਪੜ, ਪੈਕ, ਪੰਜਾਬੀ ਯੂਨੀਵਰਸਿਟੀ, ਐਲ.ਪੀ.ਯੂ, ਗੁਰੂ ਕਾਸ਼ੀ ਕੈਂਪਸ, ਜੀ.ਐਨ.ਡੀ.ਈ.ਸੀ. ਜਦੋਂ ਕਿ ਉਦਯੋਗ ਮਾਹਿਰ ਕਵਲਜੀਤ ਸਿੰਘ ਟੈਕਸਲਾ ਪਲਾਸਟਿਕ ਅਤੇ ਰਣਜੋਧ ਸਿੰਘ ਜੀ.ਐੱਸ. ਆਟੋਜ਼ ਨੇ ਭਾਗ ਲਿਆ ¢ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਟੈਕਸਲਾ ਪਲਾਸਟਿਕ ਐਂਡ ਮੈਟਲਜ਼ ਪ੍ਰਾਈਵੇਟ ਲਿਮਟਿਡ ਦਾ ਇਕ ਉਦਯੋਗਿਕ ਦÏਰਾ ਸੀ, ਜਿਸ ਵਿਚ ਐਡਵਾਂਸਡ ਪੋਲੀਮਰ ਨਿਰਮਾਣ ਦਾ ਸਭ ਵਲੋਂ ਅਨੁਭਵ ਕੀਤਾ ਗਿਆ ¢ ਇਸ ਮÏਕੇ ਡਾ. ਹਰਪ੍ਰੀਤ ਕÏਰ ਗਰੇਵਾਲ ਅਤੇ ਡਾ. ਹਰਮੀਤ ਸਿੰਘ ਨੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਐਡਵਾਂਸਡ ਮੈਟੀਰੀਅਲ ਵਿਗਿਆਨ ਨੂੰ ਅੱਗੇ ਵਧਾਉਣ ਵਿਚ ਅਜਿਹੇ ਪ੍ਰੋਗਰਾਮਾਂ ਨੂੰ ਭਵਿੱਖ ਵਿਚ ਵੀ ਕਰਵਾਉਂਦੇ ਰਹਿਣ 'ਤੇ ਜ਼ੋਰ ਦਿੱਤਾ ¢ ਸਮਾਪਤੀ ਸੈਸ਼ਨ ਦÏਰਾਨ ਜੀ.ਐਨ.ਡੀ.ਈ.ਸੀ. ਪਿ੍ੰਸੀਪਲ ਡਾ. ਸਹਿਜਪਾਲ ਸਿੰਘ ਨੇ ਏ.ਆਈ.ਸੀ.ਟੀ.ਈ., ਸਾਰੇ ਬੁਲਾਰਿਆਂ ਅਤੇ ਭਾਗੀਦਾਰਾਂ ਦਾ ਉਨ੍ਹਾਂ ਦੇ ਯੋਗਦਾਨ ਲਈ ਦਿਲੋਂ ਧੰਨਵਾਦ ਕੀਤਾ ¢

ਪਿਛਲੀ ਖ਼ਬਰ ਡਾ. ਗੋਸਲ ਬਿਸ਼ਨ ਸਿੰਘ ਸਮੁੰਦਰੀ ਯਾਦਗਾਰੀ ਲੈਕਚਰਸ਼ਿਪ ਪੁਰਸਕਾਰ ਨਾਲ ਸਨਮਾਨਿਤ <br/> ਅਗਲੀ ਖ਼ਬਰ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਦਾ ਧਰਨਾ 23ਵੇਂ ਦਿਨ 'ਚ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।