19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਡਾਕ ਵਿਭਾਗ ਨੇ ਰਾਸ਼ਟਰੀ ਡਾਕ ਹਫ਼ਤਾ ਮਨਾਇਆ <br/>

ਅਜੀਤ ਡੈਸਕ 17-10-2025
ਲੁਧਿਆਣਾ, 16 ਅਕਤੂਬਰ (ਡਾ. ਤਰਲੋਚਨ ਸਿੰਘ)- ਸੀਨੀਅਰ ਸੁਪਰਡੈਂਟ ਡਾਕਘਰ, ਲੁਧਿਆਣਾ ਸਿਟੀ ਡਵੀਜ਼ਨ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕ ਵਿਭਾਗ ਵਲੋਂ 6 ਅਕਤੂਬਰ ਤੋਂ 10 ਅਕਤੂਬਰ ਤੱਕ 'ਰਾਸ਼ਟਰੀ ਡਾਕ ਹਫ਼ਤਾ' ਮਨਾਇਆ ਗਿਆ | ਇਸ ਸਾਲ ਵਿਸ਼ਵ ਡਾਕ ਦਿਵਸ ਦਾ ਵਿਸ਼ਾ 'ਪੋਸਟ ਫਾਰ ਪੀਪਲ: ਲੋਕਲ ਸਰਵਿਸ, ਗਲੋਬਲ ਰੀਚ' ਸੀ | ਉਨ੍ਹਾਂ ਅੱਗੇ ਦੱਸਿਆ ਕਿ ਰਾਸ਼ਟਰੀ ਡਾਕ ਹਫ਼ਤੇ ਦੌਰਾਨ ਦੋਵਾਂ ਡਵੀਜ਼ਨਾਂ ਦੁਆਰਾ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਦੇ ਤਹਿਤ 6 ਅਕਤੂਬਰ ਨੂੰ ਤਕਨਾਲੋਜੀ ਦਿਵਸ ਵਜੋਂ ਮਨਾਇਆ ਗਿਆ ਅਤੇ ਇਸ ਦਿਨ ਡਾਕਘਰਾਂ/ਆਰ.ਐਮ.ਐਸ ਵਿਖੇ ਨਵੀਂ ਤਕਨਾਲੋਜੀ 'ਤੇ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ | ਤਕਨੀਕੀ ਯੋਗਤਾ 'ਤੇ ਸੋਸ਼ਲ ਮੀਡੀਆ ਇਨਫੋਗ੍ਰਾਫਿਕਸ ਅਤੇ ਤਕਨੀਕੀ ਯੋਗਤਾ ਲੜੀ 'ਤੇ ਗਾਹਕ ਅਤੇ ਕਰਮਚਾਰੀ ਪ੍ਰਸੰਸਾ ਪੱਤਰ ਬਾਰੇ ਜਾਗਰੂਕ ਕੀਤਾ ਗਿਆ | 7 ਅਕਤੂਬਰ ਨੂੰ ਵਿੱਤੀ ਸਮਾਵੇਸ਼ ਦਿਵਸ ਵਜੋਂ ਮਨਾਇਆ ਗਿਆ ਜਿਸਦੇ ਤਹਿਤ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਕੈਂਪ ਲਗਾਏ ਗਏ | ਡਾਕ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਦੋਵਾਂ ਡਵੀਜ਼ਨਾਂ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਡਾਕ ਚੌਪਾਲ ਪ੍ਰੋਗਰਾਮ ਰਾਹੀਂ ਜਨਤਾ ਨੂੰ ਸੇਵਿੰਗ ਬੈਂਕ ਖਾਤੇ ਖੋਲ੍ਹਣ, ਸੁਕੰਨਿਆ ਸਮਿ੍ਧੀ ਖਾਤੇ, ਡਾਕ ਜੀਵਨ ਬੀਮਾ ਪਾਲਿਸੀਆਂ ਪ੍ਰਾਪਤ ਕਰਨ ਅਤੇ ਆਧਾਰ ਨਾਮਾਂਕਣ ਅਤੇ ਅੱਪਡੇਟ ਲਈ ਸਹੂਲਤ ਦਿੱਤੀ ਗਈ | 8 ਅਕਤੂਬਰ ਨੂੰ ਟਿਕਟਾਲੀ ਦਿਵਸ ਵਜੋਂ ਮਨਾਇਆ ਗਿਆ, ਸਕੂਲਾਂ ਵਿਚ Uਮੇਰੇ ਰੋਲ ਮਾਡਲ ਨੂੰ ਪੱਤਰU ਵਿਸ਼ੇ 'ਤੇ ਸੈਮੀਨਾਰ ਅਤੇ ਕੁਇਜ਼ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਦਿਨ ਵੱਖ-ਵੱਖ ਸਕੂਲਾਂ ਵਿਚ ਆਧਾਰ ਕੈਂਪ ਲਗਾਏ ਗਏ, ਜਿੱਥੇ ਬਹੁਤ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਘਰ ਦੇ ਦਰਵਾਜ਼ੇ 'ਤੇ ਆਧਾਰ ਅੱਪਡੇਟ ਅਤੇ ਨਾਮਾਂਕਣ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ | 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਵਜੋਂ ਮਨਾਇਆ ਗਿਆ ਅਤੇ ਇਸ ਦਿਨ 'ਏਕ ਪੇੜ ਮਾਂ ਕੇ ਨਾਮ' ਪਹਿਲਕਦਮੀ ਅਤੇ ਪੋਸਟਾਥਨ ਵਾਕ- ਰਾਸ਼ਟਰਵਿਆਪੀ ਵਾਕ ਪ੍ਰੋਗਰਾਮ ਅਧੀਨ ਰੁੱਖ ਲਗਾਉਣ ਦੀ ਗਤੀਵਿਧੀ ਆਯੋਜਿਤ ਕੀਤੀ ਗਈ, ਜਿਸ ਵਿਚ ਲੁਧਿਆਣਾ ਸਿਟੀ ਡਵੀਜ਼ਨ ਦੇ ਐਸ.ਐਸ.ਪੀਓਜ਼ ਨੇ ਕਿਹਾ ਕਿ ਇਸ ਆਧੁਨਿਕ ਯੁੱਗ ਵਿਚ ਡਾਕ ਸਹੂਲਤਾਂ ਡਾਕ ਸੇਵਾਵਾਂ ਤੱਕ ਸੀਮਤ ਨਹੀਂ ਹਨ ਬਲਕਿ ਇੰਡੀਆ ਪੋਸਟ ਨਾਗਰਿਕਾਂ ਦੇ ਜੀਵਨ ਦੇ ਹਰ ਪਹਿਲੂ ਨੂੰ ਛੂਹ ਰਹੀ ਹੈ |

ਪਿਛਲੀ ਖ਼ਬਰ ਯੂਥ ਐਂਡ ਹੈਰੀਟੇਜ ਫੈਸਟੀਵਲ ਦੇ ਦੂਜੇ ਦਿਨ ਹੋਏ ਵੱਖ-ਵੱਖ ਮੁਕਾਬਲੇ ਅਗਲੀ ਖ਼ਬਰ ਡਾ. ਗੋਸਲ ਬਿਸ਼ਨ ਸਿੰਘ ਸਮੁੰਦਰੀ ਯਾਦਗਾਰੀ ਲੈਕਚਰਸ਼ਿਪ ਪੁਰਸਕਾਰ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।