19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜੰਗਲਾਤ ਲੱਕੜ ਠੇਕੇਦਾਰ ਅਤੇ ਸਾਅ ਮਿੱਲਜ਼ ਐਸੋ. ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ <br/>

ਅਜੀਤ ਡੈਸਕ 17-10-2025
ਇਆਲੀ/ਥਰੀਕੇ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਪੰਜਾਬ ਜੰਗਲਾਤ ਲੱਕੜ ਠੇਕੇਦਾਰ ਅਤੇ ਸਾਅ ਮਿੱਲਜ਼ ਐਸੋਸੀਏਸ਼ਨ ਰਜਿਸਟਰਡ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼ੁਰੂ ਕੀਤੇ ਚੜ੍ਹਦੀ ਕਲਾਂ ਪੰਜਾਬ ਲਈ ਪੰਜਾਬ ਰਾਜ ਵਣ ਵਿਕਾਸ ਨਿਗਮ ਮੋਹਾਲੀ ਵਿਖੇ ਵਿਭਾਗ ਦੇ ਚੇਅਰਮੈਨ ਰਕੇਸ਼ ਪੁਰੀ ਨੂੰ ਮਿਲ ਕੇ ਇਕ ਲੱਖ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਸਹਾਇਤਾ ਚੈੱਕ ਦਿੱਤਾ, ਜਿਸ 'ਤੇ ਉਨ੍ਹਾਂ ਵਲੋਂ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਹਰ ਪੰਜਾਬੀ ਦਾ ਮੁਢਲਾ ਫ਼ਰਜ਼ ਬਣਦਾ ਹੈ | ਇਸ ਮੌਕੇ ਜੰਗਲਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਪ੍ਰਵੀਨ ਕੁਮਾਰ ਐਸੋਸੀਏਸ਼ਨ ਦੇ ਪ੍ਰਧਾਨ ਆਤਮਾ ਸਿੰਘ ਗਰੇਵਾਲ, ਹਰਬੰਸ ਸਿੰਘ ਧੂਰੀ, ਪ੍ਰੀਤਮ ਸਿੰਘ ਚੰਨੀ, ਹਰਮਿੰਦਰ ਸਿੰਘ ਲੁਧਿਆਣਾ, ਮੋਹਿੰਦਰ, ਕਰਮਜੀਤ, ਅਜੈਬ ਮਲੋਟ, ਨੀਲਾ ਗਿੱਦੜਬਾਹਾ, ਸੰਦੀਪ ਸਿੰਘ ਖੰਨਾ, ਬਿਨੈ ਅਪਰਾ, ਸਿਮਰਨ, ਹੈਪੀ, ਗਦਾਵਰ ਡੇਹਲੋਂ, ਮੁਹੰਮਦ ਆਰਿਫ਼, ਖ਼ੁਸ਼ੀ ਮੁਹੰਮਦ, ਮਾਸਟਰ, ਸ਼ਹਿਜ਼ਾਦ ਮਲੇਰਕੋਟਲਾ, ਹਨੀ ਮੁਕੇਰੀਆਂ, ਪਵਨ ਕੁਮਾਰ, ਕੁਲਵਿੰਦਰ, ਵਿੱਕੀ, ਸੰਦੀਪ ਬਰਨਾਲਾ, ਗੋਬਿੰਦ, ਜਸਪਾਲ, ਬਲਜੀਤ ਫ਼ਿਰੋਜਪੁਰ, ਪਰਮਿੰਦਰ ਗਿੱਲ, ਸਹਿਗਲ, ਸਿਮਰ, ਸਾਗਰ ਅੰਮਿ੍ਤਸਰ, ਹਾਕਮ, ਹਰਬੰਸ, ਜਸਪਾਲ, ਗੋਰਾ ਮੌੜ ਮੰਡੀ, ਡਿੰਪੀ, ਰਵੀ ਪਟਿਆਲਾ ਸਾਰੇ ਠੇਕੇਦਾਰ ਅਤੇ ਜੰਗਲਾਤ ਨਿਗਮ ਦੇ ਉਚ ਅਧਿਕਾਰੀ ਤੇ ਨੁਮਾਇੰਦੇ ਮੌਜੂਦ ਸਨ |

ਪਿਛਲੀ ਖ਼ਬਰ ਬੀ.ਸੀ.ਏ. ਦੀ ਵਿਦਿਆਰਥਣ ਨੇ ਯੂਨੀਵਰਸਿਟੀ ਪੁਜ਼ੀਸ਼ਨ ਹਾਸਲ ਕੀਤੀ <br/> ਅਗਲੀ ਖ਼ਬਰ ਨਵ-ਨਿਯੁਕਤ ਡਾਇਰੈਕਟਰ ਝਾਅ ਦਾ ਆਪਮਾ ਦੇ ਪ੍ਰਧਾਨ ਕਾਹਲੋਂ ਵਲੋਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।