ਲੁਧਿਆਣਾ, 16 ਅਕਤੂਬਰ (ਭੁੁਪਿੰਦਰ ਸਿੰਘ ਬੈਂਸ)- ਭਾਰਤੀ ਵਪਾਰਕ ਪ੍ਰਤੀਨਿਧ ਮੰਡਲ ਨੇ ਰੂਸੀ ਰਾਸ਼ਟਰਪਤੀ ਦੇ ਸਲਾਹਕਾਰ ਤੇ ਕ੍ਰੀਮੀਆ ਦੇ ਉਪ ਮੁੱਖ ਮਤਰੀ ਡਾ. ਜੋਰਜੀ ਐਲ. ਮੁਰਾਦੇਵ ਨਾਲ ਅਹਿਮ ਮੁਲਾਕਾਤ ਕੀਤੀ | ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਹਿਯੋਗ ਨੰੂ ਮਜ਼ਬੂਤ ਕਰਨ ਦੇ ਨਵੇਂ ਖੇਤਰਾਂ ਚ ਸਾਂਝੇ ਉਪਰਾਲਿਆਂ ਦੀ ਸੰਭਾਵਨਾ 'ਤੇ ਚਰਚਾ ਕੀਤੀ ਗਈ | ਇਸ ਪ੍ਰਤੀਨਿਧ ਮੰਡਲ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਰਾਜੇਸ਼ ਬਾਗਾ ਤੇ ਗੁਰਦੀਪ ਸਿੰਘ ਗੋਸ਼ਾ ਵਲੋਂ ਕੀਤੀ ਗਈ | ਦੋਵਾਂ ਨੇ ਰੂਸ ਦੇ ਕਈ ਉਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਵੋਕਲ ਫਾਰ ਲੋਕਲ ਤੋਂ ਲੋਕਰ ਫਾਰ ਗਲੋਬਲ ਤੱਕ ਦੇ ਵਿਜਨ ਨੰੂ ਮਜ਼ਬੂਤ ਕਰਨ ਲਈ ਵਿਚਾਰ ਸਾਂਝੇ ਕੀਤੇ | ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਉੂਰਜਾ, ਖੇਤੀਵਾੜੀ, ਤਕਨਾਲੋਜੀ, ਦਵਾਈਆਂ, ਡਰੌਨ ਨਵੀਨਤਾ ਤੇ ਖਾਪਣ ਪੀਣ ਉਤਪਾਦਾਂ ਦੇ ਖੇਤਰਾਂ ਵਿਚ ਸਾਂਝੇ ਪ੍ਰੋਜੈਕਟਾਂ ਨੰੂ ਅੱਗੇ ਵਧਾਉਣ ਦੀ ਯੋਜਨਾ 'ਤੇ ਚਰਚਾ ਹੋਈ | ਜ਼ਿਕਰਯੋਗ ਹੈ ਕਿ ਭਾਰਤੀ ਵਪਾਰ ਮੰਡਲ ਦਾ ਇਹ ਦੌਰਾ ਮਲਟੀ ਨੈਸ਼ਨ ਕਾਂਟੈਕਟ ਮਿਸ਼ਨ ਦਾ ਹਿੱਸਾ ਸੀ | ਜਿਸ ਤਹਿਤ ਪ੍ਰਤੀਨਿਧ ਮੰਡਲ 10 ਤੋਂ 14 ਅਕਤੂਬਰ ਤਕ ਮਾਸਕੋ 'ਚ ਰਿਹਾ |