19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮਠਿਆਈਆਂ ਸਮੇਤ ਖਾਧ ਪਦਾਰਥਾਂ ਦੀ ਜਾਂਚ ਕਰ ਕੇ ਆਪਣੀ ਜ਼ਿੰਮੇਵਾਰੀ ਨਿਭਾਵੇ ਸਿਹਤ ਵਿਭਾਗ <br/>

ਅਜੀਤ ਡੈਸਕ 17-10-2025
ਇਆਲੀ/ਥਰੀਕੇ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਮਠਿਆਈਆਂ ਤੋਂ ਇਲਾਵਾ ਹੋਰ ਖਾਣ ਪੀਣ ਵਾਲੀਆਂ ਵਸਤਾਂ ਤੋਂ ਵਧੇਰੇ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਮੁਨਾਫਾਖੋਰ ਇਨ੍ਹਾਂ ਵਸਤਾਂ ਨੂੰ ਸਸਤੇ ਭਾਅ ਵਿਚ ਤਿਆਰ ਕਰਕੇ ਮਹਿੰਗੇ ਭਾਅ 'ਤੇ ਵੇਚ ਕੇ ਵੱਧ ਮੁਨਾਫ਼ਾ ਕਮਾਉਣ ਲਈ ਹਰ ਹੱਥ ਕੰਡਾ ਅਪਣਾਉਣ ਵਿਚ ਆਪਣਾ ਹੱਕ ਸਮਝਦੇ ਹਨ | ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਉਨ੍ਹਾਂ ਵਲੋਂ ਇਨ੍ਹਾਂ ਖਾਣ ਵਾਲੇ ਪਦਾਰਥਾਂ ਨੂੰ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਕੱਚਾ ਮਟੀਰੀਅਲ ਮਨੁੱਖੀ ਸਿਹਤ ਦੇ ਮਾਪਦੰਡਾਂ 'ਤੇ ਖਰਾ ਉਤਰਦਾ ਹੈ ਜਾਂ ਨਹੀਂ, ਜਿਸ ਨੂੰ ਲੈ ਕੇ ਹਰ ਰੋਜ਼ ਮਨੁੱਖੀ ਜਾਨਾਂ ਨਵੀਆਂ ਨਵੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਆਪਣੀ ਕਮਾਈ ਦਾ ਬਹੁਤਾ ਹਿੱਸਾ ਆਪਣੀ ਸਿਹਤ ਸੰਭਾਲ ਲਈ ਡਾਕਟਰੀ ਖਰਚੇ ਵਿਚ ਗੁਆ ਰਹੀਆਂ ਹਨ | ਤਿਉਹਾਰਾਂ ਦੇ ਸ਼ੁਰੂ ਹੁੰਦਿਆਂ ਹੀ ਸਿਹਤ ਵਿਭਾਗ ਵਲੋਂ ਇੱਕਾ ਦੁੱਕਾ ਕਾਰਵਾਈਆਂ ਕਰਦੇ ਹੋਏ ਆਪਣੀ ਹੋਂਦ ਬਣਾਏ ਰੱਖਣ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਜ਼ਿਆਦਾਤਰ ਦੁੱਧ ਜਾਂ ਇਸ ਤੋਂ ਤਿਆਰ ਹੋਣ ਵਾਲੀਆਂ ਮਠਿਆਈਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ, ਜਦਕਿ ਅੱਜ ਦੇ ਇਸ ਵਿਗਿਆਨਿਕ ਯੁੱਗ ਅੰਦਰ ਮੁਨਾਫਾਖੋਰ ਹਰ ਤਰ੍ਹਾਂ ਦਾ ਢੰਗ ਤਰੀਕਾ ਅਪਣਾ ਕੇ ਆਪਣੇ ਮੁਨਾਫ਼ੇ ਵਿਚ ਵਾਧਾ ਕਰਨਾ ਚਾਹੁੰਦੇ ਹਨ, ਫਿਰ ਚਾਹੇ ਉਹ ਖਾਣ ਵਾਲੇ ਫਲ ਸਬਜ਼ੀਆਂ ਅਤੇ ਬੇਕਰੀ ਵਿਚ ਤਿਆਰ ਹੋਣ ਵਾਲੀਆਂ ਵਸਤਾਂ ਬਿਸਕੁਟ, ਰਸ, ਕੇਕ, ਪੇਸਟਰੀਆਂ ਆਦਿ ਹੀ ਕਿਉਂ ਨਾ ਹੋਣ, ਜਿਨ੍ਹਾਂ ਨੂੰ ਆਮ ਲੋਕ ਬੜੇ ਚਾਵਾਂ ਨਾਲ ਸ਼ੁੱਧ ਸਮਝ ਕੇ ਖਾਣ ਵਿਚ ਮਾਣ ਮਹਿਸੂਸ ਕਰਦੇ ਹਨ, ਜਦਕਿ ਮੁਨਾਫਾਖੋਰਾਂ ਵਲੋਂ ਇਨ੍ਹਾਂ ਦੀ ਤਿਆਰੀ ਵਿਚ ਵਰਤਿਆ ਜਾਣ ਵਾਲਾ ਮੈਦਾ, ਘਿਓ, ਕੈਮੀਕਲ ਵਾਲੇ ਰੰਗ ਆਦਿ ਘਟੀਆ ਪੱਧਰ ਦੇ ਵਰਤ ਕੇ ਲੋਕਾਂ ਦੀ ਸਿਹਤ ਨਾਲ ਮਨੁੱਖੀ ਜਾਨਾਂ ਨਾਲ ਸ਼ਰ੍ਹੇਆਮ ਖਿਲਵਾੜ ਕੀਤਾ ਜਾਂਦਾ ਹੈ, ਜਿਸ ਵੱਲ ਪ੍ਰਸ਼ਾਸਨ ਨੇ ਕਦੇ ਧਿਆਨ ਦੇਣ ਦੀ ਲੋੜ ਹੀ ਨਹੀਂ ਸਮਝੀ | ਉਹ ਤਾਂ ਸਿਰਫ਼ ਦੁੱਧ ਜਾਂ ਇਸ ਤੋਂ ਬਣੀਆਂ ਵਸਤਾਂ ਨੂੰ ਹੀ ਆਪਣੇ ਨਿਸ਼ਾਨੇ 'ਤੇ ਲੈ ਕੇ ਆਪਣੀ ਫੋਕੀ ਵਾਹੋ ਵਾਹੀ ਕਰਵਾਉਣ ਤੱਕ ਸੀਮਤ ਰਹਿੰਦਾ ਹੈ, ਜਦਕਿ ਸਿਹਤ ਵਿਭਾਗ ਨੂੰ ਲੋੜ ਹੈ ਕਿ ਉਹ ਇਨ੍ਹਾਂ ਤਿਉਹਾਰਾਂ ਦੇ ਦਿਨਾਂ ਵਿਚ ਫਲ ਸਬਜ਼ੀਆਂ ਦੇ ਨਾਲ ਨਾਲੇ ਬੇਕਰੀ ਵਿਚ ਬਣਨ ਵਾਲੇ ਖਾਦ ਪਦਾਰਥਾਂ ਦੀ ਤਿਆਰੀ ਲਈ ਵਰਤੇ ਜਾਣ ਵਾਲੇ ਕੱਚੇ ਮਟੀਰੀਅਲ ਬਨਸਪਤੀ ਤੇਲ, ਆਟਾ, ਮੈਦਾ, ਘਿਓ ਅਤੇ ਖਾਣ ਵਾਲੇ ਰੰਗਾਂ, ਰੰਗ ਕਾਟਾ, ਵਰਤੀਆਂ ਜਾਣ ਵਾਲੀਆਂ ਖਾਣ ਵਾਲੀਆਂ ਕਰੀਮਾਂ ਜਿਹੜੀਆਂ ਮਨੁੱਖੀ ਸਿਹਤ ਲਈ ਅਤਿ ਘਾਤਕ ਹਨ, ਦੀ ਜਾਂਚ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਵੇ |

ਪਿਛਲੀ ਖ਼ਬਰ ਗੁਰਮਤਿ ਸਮਾਗਮ ਦੌਰਾਨ ਪ੍ਰਸਿੱਧ ਕੀਰਤਨੀ ਜਥਿਆਂ ਨੇ ਭਰੀਆਂ ਹਾਜ਼ਰੀਆਂ <br/> ਅਗਲੀ ਖ਼ਬਰ ਰੂਸ ਨਾਲ ਭਾਰਤ ਤੇ ਵਪਾਰਕ ਸੰਬੰਧ ਹੋਰ ਹੋਣਗੇ ਮਜ਼ਬੂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।