19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੋਦੀ ਸਰਕਾਰ ਵਲੋਂ ਵੈਟ ਘਟਾਉਣ ਨਾਲ ਸਰਮਾਏਦਾਰਾਂ ਨੂੰ ਲਾਭ ਪੁਹੰਚਿਆ-ਸਰੀਂਹ <br/>

ਸੂਬਾ ਸਕੱਤਰ ਭਾਗ ਸਿੰਘ ਸਰੀਂਹ <br/> 17-10-2025
ਆਲਮਗੀਰ, 16 ਅਕਤੂਬਰ (ਜਰਨੈਲ ਸਿੰਘ ਪੱਟੀ)-ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਦੀ ਮੋਦੀ ਸਰਕਾਰ ਨੇ ਮੋਟਰ ਗੱਡੀਆਂ, ਕਾਰਾਂ ਅਤੇ ਇਲੈਕਟ੍ਰੋਨਿਕ ਦੇ ਸਾਮਾਨ 'ਤੇ ਵੈਟ ਘਟਾ ਕੇ ਸਰਮਾਏਦਾਰਾਂ ਨੂੰ ਲਾਭ ਪੁਹੰਚਿਆ ਹੈ, ਜਦਕਿ ਡੀਜ਼ਲ, ਪੈਟਰੋਲ ਅਤੇ ਗੈਸ ਸਿਲੰਡਰਾਂ 'ਤੇ ਵੈਟ ਨਹੀਂ ਘਟਾਇਆ ਨਹੀਂ ਗਿਆ, ਜਿਸ ਕਾਰਨ ਗਰੀਬ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਵਰਗਾਂ ਨੂੰ ਕੋਈ ਲਾਭ ਨਹੀਂ ਪਹੁੰਚਿਆ ਹੈ | ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸ਼ਰੀਂਹ ਨੇ ਕਰਦਿਆਂ ਕਿਹਾ ਕਿ ਕਿਤਾਬਾਂ 'ਤੇ ਵੈਟ ਘਟਾ ਕੇ ਅਤੇ ਕਾਗਜ਼ 'ਤੇ 10 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰ ਦਿੱਤਾ ਜੋ ਕਿ ਗਰੀਬ ਲੋਕਾਂ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਮਹਿੰਗਾਈ ਇਤਨੀ ਜ਼ਿਆਦਾ ਹੈ ਕਿ ਗਰੀਬ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ | ਇਕ ਪਾਸੇ ਤਾਂ ਪੰਜਾਬ ਦੇ ਲੋਕ ਹੜਾਂ ਦੀ ਮਾਰ ਝੱਲ ਰਹੇ ਹਨ, ਦੂਜੇ ਪਾਸੇ ਬੁਨਿਆਦੀ ਜ਼ਰੂਰਤਾਂ ਵਾਲੀਆਂ ਵਸਤੂਆਂ ਤੋਂ ਵੈਟ ਨਾ ਘਟਾ ਕੇ ਧੱਕਾ ਕੀਤਾ ਜਾ ਰਿਹਾ ਹੈ | ਸਰੀਂਹ ਨੇ ਕਿਹਾ ਕਿ ਬੁਨਿਆਦੀ ਵਸਤੂਆਂ 'ਤੇ ਵੀ ਵੈਟ ਘਟਾਇਆ ਜਾਵੇ |

ਪਿਛਲੀ ਖ਼ਬਰ ਪੰਜਾਬ ਬ੍ਰਾਹਮਣ ਕਲਿਆਣ ਬੋਰਡ ਤੇ ਸਰਵ ਬ੍ਰਾਹਮਣ ਦੀ ਮੀਟਿੰਗ <br/> ਅਗਲੀ ਖ਼ਬਰ ਐਚ.ਵੀ.ਐਮ. ਸਕੂਲ ਵਿਖੇ ਸਲਾਦ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।