19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੰਜਾਬ ਬ੍ਰਾਹਮਣ ਕਲਿਆਣ ਬੋਰਡ ਤੇ ਸਰਵ ਬ੍ਰਾਹਮਣ ਦੀ ਮੀਟਿੰਗ <br/>

ਅਜੀਤ ਡੈਸਕ 17-10-2025
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਬ੍ਰਾਹਮਣ ਕਲਿਆਣ ਬੋਰਡ ਤੇ ਸਰਵ ਬ੍ਰਾਹਮਣ ਪਰਿਸ਼ਦ ਦੀ ਮੀਟਿੰਗ ਬੱਚਤ ਭਵਨ ਵਿਖੇ ਚੇਅਰਮੈਨ ਪੰਕਜ ਸ਼ਾਰਦਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪੰਕਜ ਸ਼ਾਰਦਾ ਨੇ ਕਿਹਾ ਕਿ ਪਿਛਲੇ ਕੁੱਝ ਵਰਿ੍ਹਆਂ ਤੋ ਕੁੱਝ ਅਖੌਤੀ ਪੰਡਿਤ ਆਪਣੀ ਟੀ.ਆਰ.ਪੀ ਵਧਾਉਣ ਲਈ ਸਨਾਤਨ ਧਰਮ ਦੇ ਪ੍ਰਮੁੱਖ ਤਿਉਹਾਰਾਂ ਨੰੂ ਮਨਾਉਣ ਲਈ ਦੋ-ਦੋ ਤਰੀਕਾਂ ਤੇ ਬਿਆਨਬਾਜ਼ੀ ਕਰਕੇ ਸਨਾਤਨ ਧਰਮ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਨਾਤਨ ਧਰਮ ਸਦੀਆਂ ਤੋਂ ਆਪਣੇ ਤਿਉਹਾਰਾਂ ਤੇ ਧਾਰਮੀਕਿ ਰੀਤੀ ਰਿਵਾਜ਼ਾਂ ਲਈ ਇਨ੍ਹਾਂ ਲਈ ਛਪਣ ਵਾਲੇ ਪੰਚਾਂਗ ਦੀ ਮਦਦ ਲੈਂਦਾ ਹੈ, ਪਰ ਦੇਖਣ 'ਚ ਆਇਆ ਹੈ ਕਿ ਕੁੱਝ ਅਖੌਤੀ ਪੰਡਤਾਂ ਨੇ ਤਿਉਹਾਰਾਂ ਦੀਆਂ ਦੋ-ਦੋ ਤਾਰੀਖ਼ਾਂ ਦੱਸ ਕੇ ਹਿੰਦੂ ਸਮਾਜ ਨੰੂ ਗੁਮਰਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਅਖੌਤੀ ਪੰਡਤਾਂ ਨੰੂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਅਜਿਹਾ ਕਰਨਾ ਨਾ ਬੰਦ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਅਜੇ ਵਸ਼ਿਸ਼ਟ, ਵਿਜੇ ਸ਼ਰਮਾ, ਰਾਜਨ ਸ਼ਰਮਾ, ਰਾਮ ਕਿ੍ਸ਼ਨ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਕਾਂਗਰਸੀ ਆਗੂ ਅਮੇਠੀ ਤੋਂ ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ ਸ਼ਰਮਾ ਨੂੰ ਮਿਲੇ <br/> ਅਗਲੀ ਖ਼ਬਰ ਮੋਦੀ ਸਰਕਾਰ ਵਲੋਂ ਵੈਟ ਘਟਾਉਣ ਨਾਲ ਸਰਮਾਏਦਾਰਾਂ ਨੂੰ ਲਾਭ ਪੁਹੰਚਿਆ-ਸਰੀਂਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।