19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਨਸ਼ੇ ਦੀ ਲੋਰ 'ਚ ਐਂਬੂਲੈਂਸ ਡਿਵਾਈਡਰ 'ਤੇ ਚਾੜ੍ਹੀ-ਹਾਦਸੇ ਤੋਂ ਬਚਾਅ

ਅਜੀਤ ਡੈਸਕ 17-10-2025
ਫੁੱਲਾਂਵਾਲ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਅੱਜ ਦੇਰ ਰਾਤ 200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਪੈਂਦੇ ਜੈਨ ਚੌਕ ਤੋਂ ਨਿਊ ਗੁਰੂ ਤੇਗ ਬਹਾਦਰ ਨਗਰ ਚੌਕ ਨੂੰ ਜਾਂਦੀ ਸੜਕ ਉਪਰ ਇਕ ਐਂਬੂਲੈਂਸ ਨੰਬਰ ਪੀ.ਬੀ. 65 ਬੀ.ਸੀ. 4890 ਦੇ ਡਰਾਈਵਰ ਵਲੋਂ ਨਸ਼ੇ ਦੀ ਲੋਰ ਵਿਚ ਐਂਬੂਲੈਂਸ ਸੜਕ ਵਿਚਕਾਰਲੇ ਡਿਵਾਈਡਰ 'ਤੇ ਚਾੜ੍ਹ ਦਿੱਤੀ ਗਈ | ਇਸ ਮੌਕੇ ਡਰਾਈਵਰ ਦੇ ਨਾਲ ਉਸ ਦਾ ਸਹਾਇਕ ਵੀ ਐਂਬੂਲੈਂਸ 'ਚ ਮੌਜੂਦ ਸੀ | ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਡਰਾਈਵਰ ਅਤੇ ਉਸ ਦਾ ਸਹਾਇਕ ਸਾਥੀ ਨਸ਼ੇ ਦੀ ਹਾਲਤ ਵਿਚ ਸਨ | ਇਸ ਮੌਕੇ ਸੜਕ 'ਤੇ ਟਰੈਫ਼ਿਕ ਘੱਟ ਹੋਣ ਕਰਕੇ ਖ਼ੁਸਕਿਸਮਤ ਨਾਲ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ |

ਪਿਛਲੀ ਖ਼ਬਰ ਰਾਹਤ ਫ਼ੰਡ ਸਿਰਫ਼ ਹੜ੍ਹ ਪ੍ਰਭਾਵਿਤਾਂ ਤੱਕ ਹੀ ਪਹੁੰਚਣ-ਗੁਰਦੇਵ ਸ਼ਰਮਾ ਦੇਬੀ <br/> ਅਗਲੀ ਖ਼ਬਰ ਤਿਉਹਾਰੀ ਸੀਜ਼ਨ ਦੌਰਾਨ ਨਿਗਮ ਪ੍ਰਸ਼ਾਸਨ ਦੁਕਾਨਦਾਰਾਂ ਨੂੰ ਤੰਗ ਪੇ੍ਰਸ਼ਾਨ ਕਰਨਾ ਬੰਦ ਕਰੇ- ਯਸ਼ਪਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।