19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਟ੍ਰੈਫਿਕ ਪੁਲਿਸ ਵਲੋਂ ਪਟਾਕਾ ਮਾਰਕੀਟ ਦੇ ਦੁਕਾਨਦਾਰਾਂ ਨਾਲ ਮੀਟਿੰਗ <br/>

ਅਜੀਤ ਡੈਸਕ 17-10-2025
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਟ੍ਰੈਫਿਕ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਬਹਾਦਰਕੇ ਰੋਡ ਸਥਿਤ ਪਟਾਕਾ ਮਾਰਕੀਟ ਦੇ ਦੁਕਾਨਦਾਰਾਂ ਨਾਲ ਟ੍ਰੈਫਿਕ ਦੇ ਪ੍ਰਬੰਧਾਂ ਨੰੂ ਲੈ ਕੇ ਮੀਟਿੰਗ ਕੀਤੀ | ਮੀਟਿੰਗ 'ਚ ਉਨ੍ਹਾਂ ਵਲੋਂ ਦੁਕਾਨਦਾਰਾਂ ਨੰੂ ਮਾਰਕੀਟ ਵਿਚ ਪਾਰਕਿੰਗ ਨਿਯਮਾਂ ਦੀ ਪਾਲਣਾ ਅਤੇ ਨਿਯਮ ਉਲੰਘਣਾ 'ਤੇ ਸਖ਼ਤ ਕਾਰਵਾਈ ਕਰਨ ਬਾਰੇ ਕਿਹਾ ਗਿਆ | ਅਧਿਕਾਰੀਆਂ ਨੇ ਕਿਹਾ ਕਿ ਟੈ੍ਰਫਿਕ ਸੰਬੰਧੀ ਕਿਸੇ ਵੀ ਉਲੰਘਣਾ ਨੰੂ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਦੁਕਾਨਦਾਰਾਂ ਵਲੋਂ ਅਧਿਕਾਰੀਆਂ ਨੰੂ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਦਮ ਮਾਰਕੀਟ ਵਿਚ ਖ਼ਰੀਦਦਾਰਾਂ ਦੀ ਸੁਰੱਖਿਆ ਤੇ ਰੋਡ ਜਾਮ ਘਟਾਉਣ ਲਈ ਚੁੱਕੇ ਗਏ ਹਨ |

ਪਿਛਲੀ ਖ਼ਬਰ ਲਾਦੀਆਂ ਵਲੋਂ ਹੰਬੜਾਂ ਦਾਣਾ ਮੰਡੀ 'ਚ ਕਈ ਆੜ੍ਹਤੀਏ ਝੋਨਾ ਵੱਧ ਤੋਲਦੇ ਫੜੇ ਅਗਲੀ ਖ਼ਬਰ ਰਾਹਤ ਫ਼ੰਡ ਸਿਰਫ਼ ਹੜ੍ਹ ਪ੍ਰਭਾਵਿਤਾਂ ਤੱਕ ਹੀ ਪਹੁੰਚਣ-ਗੁਰਦੇਵ ਸ਼ਰਮਾ ਦੇਬੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।