ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਮਾਰਟ ਸਕੂਲ ਮੋਤੀ ਨਗਰ ਸੈਕਟਰ-39 ਜਮਾਲਪੁਰ ਦੁਆਰਾ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਤੇ ਸਮੂਹ ਸਟਾਫ਼ ਦੀ ਅਗਵਾਈ ਹੇਠ ਲਗਾਤਾਰ ਸਿੱਖਿਆ ਤੇ ਖੇਡਾਂ 'ਚ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲ ਰਿਹਾ ਹੈ¢ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਬੱਚਿਆਂ 'ਚ ਸਰਬਪੱਖੀ ਵਿਕਾਸ ਕਰਨ ਲਈ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਨਾਲ ਨਾਲ ਖੇਡਾਂ, ਵਾਤਾਵਰਨ, ਨੈਤਿਕ ਕਦਰਾਂ ਕੀਮਤਾਂ ਅਤੇ ਸਮਾਜਿਕ ਮੁੱਦਿਆਂ ਉਪਰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ¢ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਬੱਚਿਆਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਰਵਿੰਦਰ ਸਿੰਘ ਤੇ ਕਿਸ਼ਨ ਸਿੰਘ ਦੁਆਰਾ ਵੱਖ-ਵੱਖ ਖੇਡਾਂ ਲਈ ਵਿਦਿਆਰਥੀਆਂ ਨੂੰ ਖੇਡਾਂ ਲਈ ਤਿਆਰ ਕੀਤਾ ਤੇ ਸੈਂਟਰ ਪੱਧਰ ਖੇਡਾਂ ਵਿਚ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ | ਸੇਖੋਂ ਨੇ ਦੱਸਿਆ ਕਿ ਮੋਤੀ ਨਗਰ ਦੀ ਟੀਮ ਦੁਆਰਾ ਰੱਸਾਕਸ਼ੀ 'ਚ ਪਹਿਲਾ, ਕੁਸ਼ਤੀਆਂ-25 ਕਿੱਲੋ ਵਿਚ ਦੂਸਰਾ, 32 ਕਿੱਲੋ ਵਿਚ ਪਹਿਲਾ ਤੇ ਦੂਜਾ ਸਥਾਨ, 600 ਮੀਟਰ ਦÏੜ ਵਿਚ ਪਹਿਲਾ ਤੇ ਤੀਸਰਾ ਰਿਲੇਅ ਦÏੜ ਵਿਚ ਦੂਸਰਾ, 200 ਮੀਟਰ ਵਿਚ ਤੀਸਰਾ ਤੇ ਗੋਲਾ ਸੁੱਟਣ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਸੇਖੋਂ ਨੇ ਦੱਸਿਆ ਕਿ ਖੇਡਾਂ 'ਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਮੂਹ ਸਟਾਫ਼ ਵਲੋਂ ਸਨਮਾਨ ਕੀਤਾ ਅਤੇ ਬਲਾਕ ਪੱਧਰੀ ਖੇਡਾਂ ਲਈ ਉਤਸ਼ਾਹਿਤ ਕੀਤਾ | ਰੱਸਾਕਸ਼ੀ 'ਚ ਲਿਵੇਨ ਸ਼ਰਮਾ, ਅਰਵ ਕੁਮਾਰ, ਸੌਭਾਗਿਆ, ਅਸ਼ਵਿਨ ਰਾਓ, ਤਰੁਣ, ਗÏਰਵ, ਸ਼ਿਵਮ ਕੁਮਾਰ, ਪਰਵਾਨੰਦ, ਹੈਪੀ ਸ਼ਰਮਾ ਅਤੇ ਯਸ਼ਰਾਜ, 25 ਕਿੱਲੋ ਕੁਸ਼ਤੀ ਵਿਚ ਅਨਮੋਲ ਕੁਮਾਰ ਸਿੰਘ, 32 ਕਿੱਲੋ ਕੁਸ਼ਤੀ 'ਚ ਸ਼ਿਵਮ ਕੁਮਾਰ ਅਤੇ ਪਰਵਾਨੰਦ, 600 ਮੀਟਰ ਦÏੜ ਵਿਚ ਆਰਵ ਕੁਮਾਰ ਅਤੇ ਅਨਮੋਲ ਕੁਮਾਰ, ਰਿਲੇਅ ਦÏੜ ਵਿਚ ਆਰਵ ਕੁਮਾਰ, ਵਿਕਾਸ, ਅਨਮੋਲ ਕੁਮਾਰ ਸਿੰਘ, ਨਿਤਿਸ਼ ਕੁਮਾਰ ਨੇ ਸਕੂਲ ਦਾ ਨਾਂਅ ਰÏਸ਼ਨ ਕੀਤਾ | ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਸੁਖਦਬੀਰ ਸਿੰਘ ਸੇਖੋ,ਾ ਕਿਸ਼ਨ ਸਿੰਘ, ਰਵਿੰਦਰ ਸਿੰਘ, ਦਲਜੀਤ ਕÏਰ, ਮੀਨਾਕਸ਼ੀ ਤੇ ਪਰਮਜੀਤ ਕÏਰ ਹਾਜ਼ਰ ਰਹੇ |