28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੰਜਾਬ ਜੰਗਲਾਤ ਲੱਕੜ ਠੇਕੇਦਾਰ ਤੇ ਸਾਅ ਮਿੱਲਜ਼ ਐਸੋ. ਨੇ ਜੰਗਲਾਤ ਨਿਗਮ ਦੇ ਚੇਅਰਮੈਨ ਨੂੰ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ <br/>

ਅਜੀਤ ਡੈਸਕ 18-10-2025
ਫੁੱਲਾਂਵਾਲ, 17 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਪੰਜਾਬ ਜੰਗਲਾਤ ਲੱਕੜ ਠੇਕੇਦਾਰ ਅਤੇ ਸਾਅ ਮਿੱਲਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਪ੍ਰਧਾਨ ਆਤਮਾ ਸਿੰਘ ਠੱਕਰਵਾਲ ਦੀ ਅਗਵਾਈ ਹੇਠ ਜੰਗਲਾਤ ਭਵਨ ਮੋਹਾਲੀ ਵਿਖੇ ਜੰਗਲਾਤ ਨਿਗਮ ਦੇ ਚੇਅਰਮੈਨ ਰਾਕੇਸ਼ ਪੁਰੀ ਨਾਲ ਕੀਤੀ ਮੀਟਿੰਗ ਦੌਰਾਨ ਠੇਕੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ 'ਤੇ ਉਨ੍ਹਾਂ ਵਲੋਂ ਮੌਕੇ ਉੱਪਰ ਹੀ ਜੰਗਲਾਤ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਹੱਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਕਿਹਾ ਕਿ ਜਲਦ ਹੀ ਜੰਗਲਾਤ ਨਿਗਮ ਦੇ ਸਾਰੇ ਦਫ਼ਤਰਾਂ ਵਿਚ ਠੇਕੇਦਾਰਾਂ ਦੇ ਕੰਮਾਂ ਕਾਰਾਂ ਲਈ ਸਿੰਗਲ ਵਿੰਡੋ ਸਹੂਲਤ ਲਾਗੂ ਕਰ ਦਿੱਤੀ ਜਾਵੇਗੀ, ਜਿਸ ਸਬੰਧੀ ਜੰਗਲਾਤ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ | ਚੇਅਰਮੈਨ ਰਕੇਸ਼ ਪੁਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਪਿਛਲੇ ਤਿੰਨ ਸਾਲਾਂ ਦੌਰਾਨ ਜੰਗਲਾਤ ਨਿਗਮ ਵਲੋਂ ਬਠਿੰਡਾ, ਫਿਲੌਰ, ਪਠਾਨਕੋਟ, ਮੋਹਾਲੀ ਵਿਖੇ ਨਵੇਂ ਪ੍ਰੋਜੈਕਟ ਸਥਾਪਿਤ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਜੰਗਲਾਤ ਨਿਗਮ ਦੇ ਰੈਵੀਨਿਊ ਵਿਚ ਲਗਾਤਾਰ ਵਾਧਾ ਹੋ ਰਿਹਾ | ਇਸ ਮੌਕੇ ਜੰਗਲਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਪ੍ਰਵੀਨ ਕੁਮਾਰ, ਹਰਬੰਸ ਸਿੰਘ ਧੂਰੀ, ਪ੍ਰੀਤਮ ਸਿੰਘ ਚੰਨੀ, ਹਰਮਿੰਦਰ ਸਿੰਘ ਲੁਧਿਆਣਾ, ਮੋਹਿੰਦਰ, ਕਰਮਜੀਤ, ਅਜੈਬ ਮਲੋਟ, ਨੀਲਾ ਗਿੱਦਰਬਾਹਾ, ਸੰਦੀਪ ਸਿੰਘ ਖੰਨਾ, ਵਿਨੈ ਅਪਰਾ, ਸਿਮਰਨ, ਹੈਪੀ, ਗਦਾਵਰ ਡੇਹਲੋਂ, ਮੁਹੰਮਦ ਆਰਿਫ਼, ਖੁਸ਼ੀ ਮੁਹੰਮਦ, ਮਾਸਟਰ, ਸ਼ਹਿਜ਼ਾਦ ਮਲੇਰਕੋਟਲਾ, ਹਾਕਮ, ਹਰਬੰਸ, ਜਸਪਾਲ, ਗੋਰਾ ਮੌੜ ਮੰਡੀ, ਡਿੰਪੀ, ਰਵੀ ਪਟਿਆਲਾ, ਹਨੀ ਮੁਕੇਰੀਆਂ, ਪਵਨ ਕੁਮਾਰ, ਕੁਲਵਿੰਦਰ, ਵਿੱਕੀ, ਸੰਦੀਪ ਬਰਨਾਲਾ, ਗੋਬਿੰਦ, ਜਸਪਾਲ, ਬਲਜੀਤ ਫ਼ਿਰੋਜ਼ਪੁਰ, ਪਰਮਿੰਦਰ ਗਿੱਲ, ਸਹਿਗਲ, ਸਿਮਰ, ਸਾਗਰ ਅੰਮਿ੍ਤਸਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਡੋਪ ਟੈਸਟ ਰਿਪੋਰਟ ਪਾਜ਼ੀਟਿਵ ਆਉਣ 'ਤੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਵਿਧਾਇਕ ਬੱਗਾ ਵਲੋਂ ਜਲੰਧਰ ਬਾਈਪਾਸ ਨੇੜੇ ਵਾਲੀਬਾਲ ਗਰਾਊਾਡ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।