28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਐਸਿਡ ਰਿਫਲਕਸ ਜਾਂ ਛਾਤੀ ਵਿੱਚ ਜਲਣ ਦੇ ਇਲਾਜ ਲਈ ਨਿਯਮਤ ਤੌਰ ’ਤੇ ਦਵਾਈ ਲੈਣੀ ਬਹੁਤ ਜ਼ਰੂਰੀ - ਡਾ. ਮਯੂਰ ਲੂਥਰਾ

ਲੁਧਿਆਣਾ, 27 ਸਤੰਬਰ (ਡਾ. ਤਰਲੋਚਨ ਸਿੰਘ)-’ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ’ (ਨੀਮਾ) ਲੁਧਿਆਣਾ ਵੱਲੋਂ “ਐਸਿਡ ਰਿਫਲਕਸ ਜਾਂ ਛਾਤੀ ਵਿੱਚ ਜਲਣ” ਦੇ ਵਿਸ਼ੇ ‘ਤੇ ਇੱਕ ਸੈਮੀਨਾਰ ਕਰਵਾਇਆ ਗਿਆ।

ਅਜੀਤ ਡੈਸਕ 28-09-2026
ਲੁਧਿਆਣਾ, 27 ਸਤੰਬਰ (ਡਾ. ਤਰਲੋਚਨ ਸਿੰਘ)-’ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ’ (ਨੀਮਾ) ਲੁਧਿਆਣਾ ਵੱਲੋਂ “ਐਸਿਡ ਰਿਫਲਕਸ ਜਾਂ ਛਾਤੀ ਵਿੱਚ ਜਲਣ” ਦੇ ਵਿਸ਼ੇ ‘ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਪ੍ਰਸਿੱਧ ਗੈਸਟ੍ਰੋਐਂਟੇਰੋਲੋਜਿਸਟ ਡਾ.ਮਯੂਰ ਲੂਥਰਾ ਨੇ ‘ਗੈਸਟ੍ਰੋਈਸੋਫੇਜੀਅਲ ਰਿਫਲਕਸ ਡਿਜ਼ੀਜ਼’ ਦੇ ਇਲਾਜ ਅਤੇ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਜੇਸ਼ ਥਾਪਰ, ਡਾ. ਸਤਿਦਰ ਕੱਕੜ ਅਤੇ ਡਾ. ਦੀਪਕ ਭਾਟੀਆ ਅਨੁਸਾਰ ‘ਐਸਿਡ ਰਿਫਲਕਸ’ ਜੋ ਕਿ ਗੰਭੀਰ ਤੇਜ਼ਾਬੀਪਣ ਅਤੇ ਛਾਤੀ ਵਿੱਚ ਜਲਣ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਉਹ ਅੱਜ ਦੇ ਸਮੇਂ ਵਿੱਚ ਸਿਹਤ ਸੰਬੰਧੀ ਇੱਕ ਆਮ ਚੁਣੌਤੀ ਬਣ ਗਿਆ ਹੈ। ਡਾ. ਲੂਥਰਾ ਨੇ ਦੱਸਿਆ ਕਿ ਅੱਜ-ਕੱਲ੍ਹ ਪਾਚਨ ਪ੍ਰਣਾਲੀ ਦੀ ਇੱਕ ਆਮ ਸਮੱਸਿਆ ਹੈ। ਇਸ ਦੇ ਪ੍ਰਭਾਵਸ਼ਾਲੀ ਅਤੇ ਲੰਬੇ ਸਮੇਂ ਦੇ ਇਲਾਜ ਲਈ ਸਿਰਫ਼ ਸਹੀ ਦਵਾਈ ਦੀ ਚੋਣ ਕਰਨਾ ਹੀ ਕਾਫ਼ੀ ਨਹੀਂ ਹੈ; ਮਰੀਜ਼ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਉਹ ਸਲਾਹ ਅਨੁਸਾਰ ਨਿਯਮਤ ਤੌਰ ‘ਤੇ ਦਵਾਈ ਲਵੇ, ਜੀਵਨ-ਸ਼ੈਲੀ ਵਿੱਚ ਲੋੜੀਂਦੇ ਬਦਲਾਅ ਕਰੇ ਅਤੇ ਨਿਰਧਾਰਤ ਇਲਾਜ ਯੋਜਨਾ ਦੀ ਸਖ਼ਤੀ ਨਾਲ ਪਾਲਣਾ ਕਰੇ। ਇਸ ਮੌਕੇ ਡਾ. ਸਰਜੀਵਨ ਸ਼ਰਮਾ, ਡਾ. ਨਵਨੀਤ ਸੱਗੜ, ਡਾ. ਇੰਦਰਜੀਤ ਲੂਥਰਾ, ਡਾ.ਰਣਵੀਰ ਸਿੰਘ, ਡਾ. ਗੁਰਵਿੰਦਰ ਖੰਗੂੜਾ, ਡਾ. ਸ਼ਿਵਾਨੀ ਭਾਟੀਆ, ਡਾ.ਮੀਨੂ ਵਾਤਸਾਇਨ, ਡਾ. ਅਨੀਤਾ, ਡਾ. ਕਰਨੇੈਲ ਸਿੰਘ , ਡਾ. ਰੀਮਾ ਢੰਡ, ਡਾ. ਰਮਨੀਕ, ਡਾ. ਉਪੇਂਦਰ ਵਾਤਸਾਇਨ, ਡਾ. ਬ੍ਰਿਜੇਸ਼, ਡਾ. ਕਰਨੈਲ ਸਿੰਘ, ਡਾ. ਗੌਰਵ ਧੀਰ, ਡਾ. ਹਰਪ੍ਰੀਤ, ਡਾ. ਭਰਤ ਵਰਮਾ, ਡਾ. ਦਲਜੀਤ ਢੰਡ ਅਤੇ ਡਾ. ਗੌਰਵ ਜੈਨ ਆਦਿ ਹਾਜ਼ਰ ਸਨ। ਸੈਮੀਨਾਰ ਵਿੱਚ ‘ਫਿਊਚਰ ਮੈਨਕਾਈਂਡ’ ਦੇ ਨੁਮਾਇੰਦੇ ਦੀਪਕ ਅਰੋੜਾ, ਅਰਿਹੰਤ ਜੈਨ, ਸ਼ੁਭਮ ਅਤੇ ਬਿੱਟੂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਯਾਤਰਾ ਉਪਰੰਤ ਪਰਤੇ ਪਾਲਾ ਢੰਡਾਰੀ ਨੇ ਸਾਬਕਾ ਮੰਤਰੀ ਆਸ਼ੂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਬੈਂਕ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ 12 ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।