ਲੁਧਿਆਣਾ, 21 ਅਕਤੂਬਰ (ਭੁਪਿੰਦਰ ਸਿੰਘ ਬੈਂਸ)- ਦੀਵਾਲੀ ਦੇ ਤਿਉਹਾਰ ਨੰੂ ਮਨਾਉਂਦੇ ਹੋਏ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਦੇ ਵਿਦਿਆਰਥੀਆਂ ਵਲੋਂ ਬਾਲ ਭਵਨ ਤੇ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸਵੈ-ਸਜਾਏ ਹੋਏ ਦੀਵੇ, ਮੋਮਬੱਤੀਆਂ, ਫਲ ਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ | ਇਸ ਮੌਕੇ ਅਧਿਆਪਕਾਂ ਵਲੋਂ ਬੱਚਿਆਂ ਨੰੂ ਦੱਸਿਆ ਗਿਆ ਕਿ ਦੀਵਾਲੀ ਦਾ ਅਸਲ ਸਾਰ ਖੁਸ਼ੀ ਸਾਂਝੀ ਕਰਨਾ, ਬਜ਼ੁਰਗਾਂ ਦੀ ਦੇਖਭਾਲ ਤੇ ਲੋੜਵੰਦਾਂ ਦੀ ਮਦਦ ਕਰਨਾ ਹੀ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਮੰਤ ਕੌਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |