27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਵਿਦਿਆਰਥੀਆਂ ਨੇ 'ਗ੍ਰੀਨ ਦੀਵਾਲੀ' ਨੂੰ ਉਤਸ਼ਾਹਿਤ ਕਰਨ ਲਈ ਰੈਲੀ ਕੱਢੀ <br/>

ਅਜੀਤ ਡੈਸਕ 22-10-2025
ਫੁੱਲਾਂਵਾਲ, 21 ਅਕਤੂਬਰ (ਮਨਜੀਤ ਸਿੰਘ ਦੁੱਗਰੀ)-'ਗ੍ਰੀਨ ਦੀਵਾਲੀ' ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਕ ਰੈਲੀ ਕੱਢੀ ਅਤੇ ਬੂਟੇ ਲਗਾਏ | ਪਿ੍ੰਸੀਪਲ ਕਿਰਨਜੀਤ ਕੌਰ ਨੇ ਸਕੂਲ ਦੇ ਵਿਹੜੇ ਤੋਂ ਸ਼ੁਰੂ ਹੋਈ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ 'ਚ ''ਸਵੱਛ ਭਾਰਤ-ਹਰਾ ਭਾਰਤU ਦੀ ਮਹੱਤਤਾ ਨੂੰ ਉਜਾਗਰ ਕਰਦੇ ਬੈਨਰ ਅਤੇ ਤਖ਼ਤੀਆਂ ਲੈ ਕੇ ਵਿਦਿਆਰਥੀਆਂ ਨੇ ਪਿੰਡ ਠੱਕਰਵਾਲ ਦੀਆਂ ਗਲੀਆਂ 'ਚ ਮਾਰਚ ਕੀਤਾ | ਇਸ ਦੌਰਾਨ ਈਕੋ ਕਲੱਬ ਦੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਲਈ ਸਕੂਲ ਦੇ ਬਾਹਰ ਬੂਟੇ ਲਗਾਏ | ਸਕੂਲ ਕੈਂਪਸ 'ਚ ਦੀਵਾਲੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਘਰ-ਵਾਰ ਰੰਗੋਲੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਪੀਸ ਹਾਊਸ ਨੇ ਪਹਿਲਾ ਸਥਾਨ, ਵਿਜ਼ਡਮ ਹਾਊਸ ਨੇ ਦੂਜਾ ਸਥਾਨ ਅਤੇ ਕਰੇਜ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵਿੰਦਰ ਸਿੰਘ ਆਹਲੂਵਾਲੀਆ, ਮੈਨੇਜਰ ਜਸਲੀਨ ਕੌਰ ਆਹਲੂਵਾਲੀਆ ਅਤੇ ਪਿ੍ੰਸੀਪਲ ਕਿਰਨਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਕੀਤੇ ਗਏ ਅਜਿਹੇ ਯਤਨ ਲੋਕਾਂ ਨੂੰ ਚੰਗੇ ਕੰਮਾਂ ਪ੍ਰਤੀ ਜਾਗਰੂਕ ਕਰਨ ਵਿਚ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹਨ |

ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ਪ੍ਰਤਿਭਾ ਦੀਵਾਲੀ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।