17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕਾਂਗਰਸ ਨੇ ਧੂਮਧਾਮ ਨਾਲ ਮਨਾਇਆ ਬਾਬਾ ਵਿਸ਼ਵਕਰਮਾ ਦਾ ਜਨਮ ਦਿਵਸ <br/>

ਅਜੀਤ ਡੈਸਕ 23-10-2025
ਲੁਧਿਆਣਾ, 22 ਅਕਤੂਬਰ (ਜਤਿੰਦਰ ਭੰਬੀ)-ਕਿਰਤ ਅਤੇ ਹਸਤਕਲਾ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਵਸ ਕਾਂਗਰਸ ਪਾਰਟੀ ਵਲੋਂ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਜਿੱਥੇ ਸਰਾਭਾ ਨਗਰ ਵਿਖੇ ਬਾਬਾ ਵਿਸ਼ਵਕਰਮਾ ਦੀ ਆਰਤੀ ਉਤਾਰਨ ਦੇ ਨਾਲ-ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਥੇ ਹੀ ਹਾਊਸਿੰਗ ਬੋਰਡ ਕਾਲੋਨੀ ਅਤੇ ਬੀ.ਆਰ.ਐਸ. ਨਗਰ ਵਿਖੇ ਵੀ ਵੱਖ-ਵੱਖ ਪ੍ਰੋਗਰਾਮ ਵੀ ਕਰਵਾਏ ਗਏ | ਇਸ ਮੌਕੇ ਵੱਖ ਵੱਖ ਕਾਰੀਗਰਾਂ, ਇੰਜੀਨੀਅਰਾਂ ਅਤੇ ਤਕਨੀਕੀ ਮਾਹਿਰਾਂ ਨੇ ਵੀ ਹਿੱਸਾ ਲਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ, ਲੁਧਿਆਣਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਨਾ ਸਿਰਫ਼ ਕਿਰਤ ਅਤੇ ਹਸਤ ਕਲਾ ਦੇ ਦੇਵਤਾ ਹਨ, ਸਗੋਂ ਉਹ ਮਿਹਨਤਕਸ਼ ਵਰਗ ਨਹੀਂ ਪ੍ਰੇਰਨਾ ਦੇ ਸਰੋਤ ਵੀ ਹਨ | ਇਕ ਛੋਟੀ ਜਿਹੀ ਸੂਈ ਤੋਂ ਲੈ ਕੇ ਪਾਣੀ ਵਿਚ ਚੱਲਣ ਵਾਲਾ ਵੱਡਾ ਜਹਾਜ਼ ਵੀ ਬਾਬਾ ਵਿਸ਼ਵਕਰਮਾ ਦੀ ਦੇਣ ਹੈ | ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਪੰਜਾਬ ਅਤੇ ਭਾਰਤ, ਬਲਕਿ ਪੂਰੀ ਦੁਨੀਆ ਵਿਚ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ | ਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਗਈ ਕਾਰੀਗਰਾਂ ਅਤੇ ਛੋਟੇ ਉਦਯੋਗਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ | ਇਸ ਮੌਕੇ ਲੁਧਿਆਣਾ ਸ਼ਹਿਰੀ ਕਾਂਗਰਸ ਦੇ ਮੀਤ ਪ੍ਰਧਾਨ ਗੁਰਨਾਮ ਸਿੰਘ ਕਲੇਰ ਵਲੋਂ ਹਾਊਸਿੰਗ ਬੋਰਡ ਕਾਲੋਨੀ ਵਿਖੇ ਬਾਬਾ ਵਿਸ਼ਵਕਰਮਾ ਦੇ ਮੰਦਿਰ ਵਿਚ ਹਵਨ ਯੱਗ ਕਰਵਾਇਆ ਗਿਆ | ਇਨ੍ਹਾਂ ਮੌਕਿਆਂ 'ਤੇ ਸ਼ਿਰਕਤ ਕਰਕੇ ਦੀਵਾਨ ਨੇ ਬਾਬਾ ਵਿਸ਼ਵਕਰਮਾ ਪ੍ਰਤੀ ਗੁਰਨਾਮ ਸਿੰਘ ਕਲੇਰ ਦੀ ਸ਼ਰਧਾ ਅਤੇ ਭਾਵਨਾ ਦੀ ਸ਼ਲਾਘਾ ਵੀ ਕੀਤੀ | ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਸੁਸ਼ੀਲ ਮਲਹੋਤਰਾ ਮੈਂਬਰ ਪੀ.ਸੀ.ਸੀ., ਕੁਲਜੀਤ ਸਿੰਘ ਨੀਟਾ, ਕੁਲਵੰਤ ਸਿੰਘ ਐਨ.ਕੇ.ਐਚ., ਰੋਹਿਤ ਪਾਹਵਾ, ਰਜਨੀਸ਼ ਸਿੰਗਲਾ, ਬਲਜੀਤ ਆਹੂਜਾ, ਅਨਿਲ ਸਚਦੇਵਾ, ਹੇਮੰਤ ਮਹਾਜਨ, ਅਮਰੀਕ ਸਿੰਘ, ਜਸਵਿੰਦਰ ਸਿੰਘ ਨਾਮਧਾਰੀ, ਤਰਸੇਮ ਜਸੂਜਾ, ਯਾਦਵਿੰਦਰ ਸਿੰਘ ਜੋਨੀ, ਸੰਨੀ ਖੀਵਾ, ਦਿਨੇਸ਼ ਸਿੰਗਲਾ, ਹਨੀ ਸਿੰਘ, ਸਾਹਿਲ, ਮੋਹਿਤ ਚੁਗ, ਵਰੁਨ ਸ਼ਰਮਾ, ਸੋਨੰੂ ਛੀਬਾ, ਸਤੀਸ਼ ਗਰਗ, ਪੁਲਕਿਤ ਚੌਧਰੀ, ਸੁਖਵਿੰਦਰ ਸਿੰਘ ਸੋਹਲ, ਇੰਜੀ. ਪਰਮਜੀਤ ਸਿੰਘ ਭਰਾਜ, ਹਰਭਗਤ ਸਿੰਘ ਗਰੇਵਾਲ, ਸੁਧੀਰ ਸਿਆਲ, ਸ਼ਿਵ ਮੋਹਨ ਸਿੰਘ ਵੀ ਮੌਜੂਦ ਰਹੇ |

ਪਿਛਲੀ ਖ਼ਬਰ ਬਾਵਾ ਵਲੋਂ ਹਲਕਾ ਦੱਖਣੀ ਅਤੇ ਆਤਮ ਨਗਰ 'ਚ ਬਾਬਾ ਵਿਸ਼ਵਕਰਮਾ ਨੂੰ ਸਤਿਕਾਰ ਭੇਟ <br/> ਅਗਲੀ ਖ਼ਬਰ ਪ੍ਰਧਾਨ ਸੁਰਜੀਤ ਸਿੰਘ ਮੱਕੜ ਨੇ ਕੀਤੀ ਵਿਧਾਇਕ ਗਰੇਵਾਲ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।