17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਾਵਾ ਵਲੋਂ ਹਲਕਾ ਦੱਖਣੀ ਅਤੇ ਆਤਮ ਨਗਰ 'ਚ ਬਾਬਾ ਵਿਸ਼ਵਕਰਮਾ ਨੂੰ ਸਤਿਕਾਰ ਭੇਟ <br/>

ਅਜੀਤ ਡੈਸਕ 23-10-2025
ਹਲਕਾ ਦੱਖਣੀ ਅਤੇ ਆਤਮ ਨਗਰ ਵਿਚ ਬਾਬਾ ਵਿਸ਼ਵਕਰਮਾ ਦੇ ਜਨਮ ਦਿਵਸ 'ਤੇ ਸੀਨੀਅਰ ਕਾਂਗਰਸੀ ਨੇਤਾ ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਖੇਤੀਬਾੜੀ ਲੁਧਿਆਣਾ ਸਾਬਕਾ ਨਿਰਦੇਸ਼ਕ ਸੰਚਾਰ ਡਾ. ਜਗਤਾਰ ਧੀਮਾਨ ਨੇ ਤਕਰੀਬਨ 6 ਸਮਾਗਮਾਂ 'ਤੇ ਹਾਜ਼ਰੀ ਭਰੀ | ਇਸ ਸਮੇਂ ਸਮਾਗਮ ਵਿਚ ਮੁੱਖ ਤੌਰ 'ਤੇ ਸੁਰਜੀਤ ਸਿੰਘ ਚੱਗੜ, ਦਰਸ਼ਨ ਸਿੰਘ ਲੋਟੇ, ਮੋਹਨ ਸਿੰਘ ਗੇਂਦੂ, ਅਰਬਜੀਤ ਸਿੰਘ ਮੰਨੂ, ਰਜਿੰਦਰ ਕੁਮਾਰ, ਸਵਰਨ ਸਿੰਘ ਗਹੀਰ, ਰੇਸ਼ਮ ਸੱਗੂ, ਜਸਵੰਤ ਸਿੰਘ ਛਾਪਾ ਹਾਜ਼ਰ ਹੋਏ | ਇਸ ਸਮੇਂ ਵੱਖ-ਵੱਖ ਸਮਾਗਮਾਂ ਵਿਚ ਬੋਲਦੇ ਸ੍ਰੀ ਬਾਵਾ ਅਤੇ ਧੀਮਾਨ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਉਤਸਵ (ਵਿਸ਼ਵਕਰਮਾ ਡੇਅ) ਦੇ ਰੂਪ ਵਿਚ ਪੂਰੇ ਵਿਸ਼ਵ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਜੀ ਵਿਗਿਆਨ ਅਤੇ ਕਲਾ ਕਿਰਤ ਦੇ ਦੇਵਤਾ ਦੇ ਰੂਪ ਵਿਚ ਜਾਣੇ ਜਾਂਦੇ ਹੈ, ਜਿਸ ਪਾਸੇ ਨਜ਼ਰ ਮਾਰੀਏ ਤਾਂ ਸਿ੍ਸ਼ਟੀ ਦੇ ਸਿਰਜਣਹਾਰ ਬਾਬਾ ਵਿਸ਼ਵਕਰਮਾ ਜੀ ਦੀ ਕਲਾ ਹੀ ਦਿਖਾਈ ਦਿੰਦੀ ਹੈ | ਉਨ੍ਹਾਂ ਇਸ ਸਮੇਂ ਮੰਗ ਕੀਤੀ ਕਿ ਟੈਕਨੀਕਲ ਯੂਨੀਵਰਸਿਟੀ ਪੰਜਾਬ ਜੋ ਜਲੰਧਰ ਵਿਚ ਹੈ, ਪੰਜਾਬ ਸਰਕਾਰ ਉਸ ਦਾ ਨਾਮ ਬਾਬਾ ਵਿਸ਼ਵਕਰਮਾ ਟੈਕਨੀਕਲ ਯੂਨੀਵਰਸਿਟੀ ਰੱਖੇ | ਇਸ ਸਮੇਂ ਪਰਮਜੀਤ ਸਿੰਘ ਭੋਗਲ, ਗੁਰਮੀਤ ਸਿੰਘ ਭਮਰਾ, ਗੁਰਬਖ਼ਸ਼ ਸਿੰਘ, ਯਸ਼ਪਾਲ ਸ਼ਰਮਾ, ਜਗਦੇਵ ਸਿੰਘ ਕਲਸੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਤਿਸੰਗ ਸਭਾ ਹਾਊਸਿੰਗ ਬੋਰਡ ਵਿਖੇ ਬੰਦੀ ਛੋੜ ਦਿਵਸ ਮਨਾਇਆ <br/> ਅਗਲੀ ਖ਼ਬਰ ਕਾਂਗਰਸ ਨੇ ਧੂਮਧਾਮ ਨਾਲ ਮਨਾਇਆ ਬਾਬਾ ਵਿਸ਼ਵਕਰਮਾ ਦਾ ਜਨਮ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।