23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੀ.ਸੀ.ਐਮ.ਐਸ.ਏ. ਵਲੋਂ ਮੰਗਾਂ ਮੰਨਣ 'ਤੇ ਸਿਹਤ ਮੰਤਰੀ, ਪਿ੍ੰਸੀਪਲ ਸਕੱਤਰ ਅਤੇ ਡਾਇਰੈਕਟਰ ਦਾ ਧੰਨਵਾਦ <br/>

ਅਜੀਤ ਡੈਸਕ 24-10-2025
ਲੁਧਿਆਣਾ, 23 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵਲੋਂ ਸਮਾਂਬੱਧ ਕੈਰੀਅਰ ਵਾਧੇ ਦੀ ਸ਼ੁਰੂਆਤ ਕਰਨ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ | ਸਰਕਾਰ ਦੇ ਇਸ ਫ਼ੈਸਲੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਕਿ ਜਨਤਕ ਸਿਹਤ ਢਾਂਚੇ ਵਿਚ ਡਾਕਟਰਾਂ ਦੀ ਸਮੇਂ ਸਿਰ ਭਰਤੀ ਅਤੇ ਨੌਕਰੀ ਵਿਚ ਬਰਕਰਾਰ ਰੱਖਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਿਛਲੇ ਸਾਲ ਤੋਂ ਸਰਕਾਰੀ ਡਾਕਟਰਾਂ ਦੀ ਚੱਲਦੀ ਆ ਰਹੀ ਮੰਗ ਲੰਬੇ ਸੰਘਰਸ਼ ਤੋਂ ਬਾਅਦ ਪੂਰੀ ਹੋਈ ਹੈ | ਪਹਿਲਾ ਕੇਸ ਸਰਕਾਰ ਦੁਆਰਾ ਮਨਜ਼ੂਰ ਕਰਦੇ ਹੋਏ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਪਿਛਲੇ ਸਾਲ ਸਰਕਾਰ ਅੱਗੇ ਰੱਖੀਆਂ ਪੀ.ਸੀ.ਐਮ.ਐਸ.ਏ. ਦੀਆਂ ਤਿੰਨ ਪ੍ਰਮੁੱਖ ਮੰਗਾਂ ਮੈਡੀਕਲ ਅਫ਼ਸਰਾਂ ਦੀ ਭਰਤੀ, ਐਮ.ਏ.ਸੀ.ਪੀ. ਲਾਗੂ ਕਰਨ ਅਤੇ ਹਸਪਤਾਲਾਂ ਵਿਚ ਸੁਰੱਖਿਆ ਢਾਂਚਾ ਲਾਗੂ ਕਰਨਾ ਆਦਿ ਹੱਲ ਹੋ ਗਈਆਂ ਹਨ, ਜਿਨ੍ਹਾਂ ਲਈ ਸਰਕਾਰੀ ਡਾਕਟਰਾਂ ਦਾ ਪੂਰਾ ਕੇਡਰ ਪਿਛਲੇ ਸਾਲ ਸਤੰਬਰ ਵਿਚ ਸੰਘਰਸ਼ ਵਿਚ ਉਤਰਿਆ ਸੀ ਤੇ ਹੜਤਾਲ ਵੀ ਕੀਤੀ ਗਈ ਸੀ | ਪੀ.ਸੀ.ਐਮ.ਐਸ. ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਇਸ ਨੂੰ ਲੋਕਾਂ ਦੇ ਚੱਲ ਰਹੇ ਸਰਕਾਰੀ ਸਿਹਤ ਤੰਤਰ ਨੂੰ ਮਜ਼ਬੂਤ ਬਣਾਏ ਰੱਖਣ ਲਈ ਇਕ ਵੱਡੀ ਜਿੱਤ ਦੱਸਿਆ ਹੈ, ਕਿਉਂਕਿ ਵਧੀਆ ਚੱਲ ਰਹੇ ਸਰਕਾਰੀ ਹਸਪਤਾਲ ਹੀ ਪੂਰੇ ਰਾਜ ਵਿਚ ਸਿਹਤ ਢਾਂਚੇ ਨੂੰ ਬਣਾ ਕੇ ਰੱਖਦੇ ਹਨ | ਇਕ ਸਾਲ ਤੋਂ ਵੱਧ ਚਲੇ ਸੰਘਰਸ਼ ਦੌਰਾਨ ਐਸੋਸੀਏਸ਼ਨ ਨੇ ਦਿ੍ੜਤਾ ਦੇ ਨਾਲ ਨਾਲ ਲਚਕੀਲੇਪਣ ਦਾ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਮੰਗਾ ਮਨਾਉਣ ਪਿੱਛੇ ਮਰੀਜ਼ਾਂ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ | ਇਸ ਲਈ ਜਥੇਬੰਦੀ ਵੀ ਪ੍ਰਸ਼ੰਸਾ ਦੀ ਹੱਕਦਾਰ ਹੈ | ਇਸ ਮੌਕੇ ਜਾਇਜ਼ ਤੇ ਲੋਕ ਹਿਤ ਨੂੰ ਸਮਝਦੇ ਹੋਏ ਮੰਗਾਂ ਨੂੰ ਮੰਨਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪਿ੍ੰਸੀਪਲ ਸਕੱਤਰ ਕੁਮਾਰ ਰਾਹੁਲ ਅਤੇ ਡਾਇਰੈਕਟਰ ਸਿਹਤ ਵਿਭਾਗ ਡਾ. ਹਿਤਿੰਦਰ ਕੌਰ ਦਾ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਇਹਨਾਂ ਮੁੱਖ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਧੰਨਵਾਦ ਕੀਤਾ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਅਰੋੜਾ ਵਲੋਂ ਪਠਾਨਕੋਟ ਨਿਵਾਸੀ ਦੀ ਮਿ੍ਤਕ ਦੇਹ ਵਾਪਸ ਲਿਆਉਣ 'ਚ ਸਹਾਇਤਾ <br/> ਅਗਲੀ ਖ਼ਬਰ ਧੀਮਾਨ ਨੇ ਤਰਨਤਾਰਨ ਜ਼ਿਮਨੀ ਚੋਣ ਨੰੂ ਲੈ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।