23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕੈਬਨਿਟ ਮੰਤਰੀ ਅਰੋੜਾ ਵਲੋਂ ਪਠਾਨਕੋਟ ਨਿਵਾਸੀ ਦੀ ਮਿ੍ਤਕ ਦੇਹ ਵਾਪਸ ਲਿਆਉਣ 'ਚ ਸਹਾਇਤਾ <br/>

ਅਜੀਤ ਡੈਸਕ 24-10-2025
ਲੁਧਿਆਣਾ, 23 ਅਕਤੂਬਰ (ਡਾ. ਤਰਲੋਚਨ ਸਿੰਘ)- ਪੰਜਾਬ ਸਰਕਾਰ ਦੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਨੇ ਪਠਾਨਕੋਟ ਦੇ ਇਕ ਪਰਿਵਾਰ ਦੀ ਰੋਮਾਨੀਆ ਦੇ ਟੀਮੀਸੋਆਰਾ ਸ਼ਹਿਰ 'ਚ ਮਾਰੇ ਗਏ 32 ਸਾਲਾ ਰਿਸ਼ਤੇਦਾਰ ਕੁਲਦੀਪ ਕੁਮਾਰ ਦੀ ਮਿ੍ਤਕ ਦੇਹ ਵਾਪਸ ਲਿਆਉਣ ਵਿਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ ਹੈ¢ ਮਿ੍ਤਕ ਕੁਲਦੀਪ ਕੁਮਾਰ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਸ਼ਹਿਰ ਦਾ ਰਹਿਣ ਵਾਲਾ ਸੀ, ਐਸ.ਸੀ.ਸਟੇਰੀਟੋ ਐਸ.ਆਰ.ਐਲ. ਕੰਪਨੀ 'ਚ ਨÏਕਰੀ ਕਰ ਰਿਹਾ ਸੀ¢ ਉਸਦੀ ਮÏਤ ਦੀ ਸੂਚਨਾ 3 ਅਕਤੂਬਰ ਨੂੰ ਸ਼ਮਸ਼ੇਰ ਸਿੰਘ ਜੋ ਰੋਮਾਨੀਆ ਵਿਚ ਹੀ ਕੰਮ ਕਰਦਾ ਹੈ ਵਲੋਂ ਪਰਿਵਾਰ ਨੂੰ ਦਿੱਤੀ ਗਈ ¢ ਕੁਲਦੀਪ ਦੇ ਭਰਾ ਹੀਰਾ ਸਿੰਘ ਨੇ ਸਰਕਾਰ ਨੂੰ ਲਿਖਤੀ ਬੇਨਤੀ ਕਰਕੇ ਆਪਣੇ ਭਰਾ ਦੀ ਮਿ੍ਤਕ ਦੇਹ ਵਾਪਸ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ ਸੀ¢ ਪਰਿਵਾਰ ਦੀ ਬੇਨਤੀ 'ਤੇ ਖਾਦ, ਨਾਗਰਿਕ ਸਪਲਾਈ ਅਤੇ ਉਪਭੋਗਤਾ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਹ ਮਾਮਲਾ ਸੰਜੀਵ ਅਰੋੜਾ ਵੱਲ ਭੇਜਿਆ¢ ਮੰਤਰੀ ਅਰੋੜਾ ਨੇ ਤੁਰੰਤ ਵਿਦੇਸ਼ ਮਾਮਲੇ ਮੰਤਰਾਲੇ ਅਤੇ ਬੁਕਰੇਸਟ ਵਿਖੇ ਭਾਰਤ ਦੇ ਦੂਤਾਵਾਸ ਨੂੰ ਪੱਤਰ ਲਿਖ ਕੇ ਜ਼ਰੂਰੀ ਸਹਾਇਤਾ ਦੀ ਅਪੀਲ ਕੀਤੀ¢ ਉਨ੍ਹਾਂ ਨੇ ਭਾਰਤੀ ਦੂਤਾਵਾਸ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਦੇ ਵਿਦੇਸ਼ ਮਾਮਲੇ ਮੰਤਰਾਲੇ ਅਤੇ ਰੋਮਾਨੀਆ ਦੇ ਹਾਈ ਕਮਿਸ਼ਨ, ਨਵੀਂ ਦਿੱਲੀ ਨਾਲ ਸਹਿਯੋਗ ਕਰਕੇ ਇਸ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇ ¢ ਮੰਤਰੀ ਅਰੋੜਾ ਦੀ ਅਪੀਲ ਤੋਂ ਬਾਅਦ ਬੁਕਰੇਸਟ ਵਿਖੇ ਭਾਰਤ ਦੂਤਾਵਾਸ ਨੇ ਪੁਸ਼ਟੀ ਕੀਤੀ ਕਿ ਉਹ ਪਰਿਵਾਰਕ ਮੈਂਬਰਾਂ ਅਤੇ ਰੋਮਾਨੀਆਈ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਮਿ੍ਤਕ ਦੇਹ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ¢ 22 ਅਕਤੂਬਰ ਨੂੰ ਵਿਦੇਸ਼ ਮਾਮਲੇ ਮੰਤਰਾਲੇ ਦੇ ਅੰਡਰ ਸਕੱਤਰ ਬਿਭੂਤੀ ਪਾਂਡੇ ਨੇ ਮੰਤਰੀ ਅਰੋੜਾ ਨੂੰ ਜਾਣਕਾਰੀ ਦਿੱਤੀ ਕਿ ਭਾਰਤ ਦੂਤਾਵਾਸ ਨੇ ਰੀਪੈਟ੍ਰੀਏਸ਼ਨ ਲਈ ਇਕ ਚੈਰਿਟਾ ਏਜੰਸੀ ਨਿਯੁਕਤ ਕੀਤੀ ਹੈ¢ ਉਸ ਏਜੰਸੀ ਨੇ ਟੀਮੀਸੋਆਰਾ ਤੋਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਕੇ ਮਿ੍ਤਕ ਦੇਹ ਦੀ ਹਿਫ਼ਾਜ਼ਤ ਸੰਭਾਲ ਲਈ ਹੈ¢ ਪੰਜਾਬ ਸਰਕਾਰ ਦੇ ਐਨ.ਆਰ.ਆਈ. ਮਾਮਲੇ ਵਿਭਾਗ, ਵਿਦੇਸ਼ ਮਾਮਲੇ ਮੰਤਰਾਲੇ ਅਤੇ ਰੋਮਾਨੀਆ 'ਚ ਭਾਰਤ ਦੇ ਦੂਤਾਵਾਸ ਦੇ ਸਾਂਝੇ ਉਪਰਾਲਿਆਂ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ, ਜੋ ਹੁਣ ਆਪਣੇ ਪੁੱਤਰ ਦੇ ਆਖ਼ਰੀ ਸੰਸਕਾਰ ਲਈ ਤਿਆਰੀ ਕਰ ਸਕਦਾ ਹੈ ¢ ਇਹ ਮਾਮਲਾ ਪੰਜਾਬ ਸਰਕਾਰ ਦੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਵਾਲੇ ਉਪਰਾਲਿਆਂ ਦੀ ਮਿਸਾਲ ਹੈ, ਜੋ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਸ਼ਕਿਲ ਘੜੀਆਂ ਵਿਚ ਸਹਾਰਾ ਦਿੰਦੀ ਹੈ |

ਪਿਛਲੀ ਖ਼ਬਰ ਕਿੰਡਜ਼ ਪੋਪੀਨ ਪਲੇਅ ਵੇਅ ਸਕੂਲ ਵਿਖੇ ਦੀਵਾਲੀ ਮਨਾਈ <br/> ਅਗਲੀ ਖ਼ਬਰ ਪੀ.ਸੀ.ਐਮ.ਐਸ.ਏ. ਵਲੋਂ ਮੰਗਾਂ ਮੰਨਣ 'ਤੇ ਸਿਹਤ ਮੰਤਰੀ, ਪਿ੍ੰਸੀਪਲ ਸਕੱਤਰ ਅਤੇ ਡਾਇਰੈਕਟਰ ਦਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।